ਸਾਬਕਾ ਵਿਧਾਇਕ ਭੁੱਲਰ ਨੇ ਖੇਮਕਰਨ ਸ਼ਹਿਰ ਵਾਸੀਆਂ ਨਾਲ ਕੀਤਾ ਵਿਚਾਰ ਵਟਾਂਦਰਾ
ਖੇਮਕਰਨ, 18 ਸਤੰਬਰ (ਰਾਕੇਸ਼ ਕੁਮਾਰ ਬਿੱਲਾ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸੂਬੇ ਵਿਚ ਨਜ਼ਦੀਕ ਆਉਂਦੀਆਂ ਜਾ ਰਹੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਖੇਮਕਰਨ ਸ਼ਹਿਰ ਵਿਚ ਕਾਂਗਰਸ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਕਰਨ ਹਿੱਤ ਸ਼ਹਿਰ ਵਾਸੀਆਂ ਨਾਲ ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਦੇ ਘਰ ਇਕ ਜਨਤਕ ਮੀਟਿੰਗ ਕੀਤੀ, ਜਿਸ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰੇ ਦੌਰਾਨ ਹਾਜ਼ਰ ਵਾਸੀਆਂ ਤੋਂ ਸੁਝਾਅ ਲਏ ਗਏ ਕਿ ਕਿਵੇਂ ਪਾਰਟੀ ਵਿਚ ਵੱਧ ਤੋਂ ਵੱਧ ਵੋਟਰਾਂ ਨੂੰ ਜੋੜਨ ਲਈ ਕੰਮ ਕੀਤਾ ਜਾਵੇ । ਇਸ ਮੌਕੇ ਹਾਜ਼ਰ ਸ਼ਹਿਰ ਵਾਸੀਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ, ਜਿੰਨਾਂ ਨੂੰ ਸੁਣ ਕੇ ਸਾਬਕਾ ਵਿਧਾਇਕ ਭੁੱਲਰ ਨੇ ਕਿਹਾ ਕਿ ਖੇਮਕਰਨ ਸ਼ਹਿਰ ਵਿਚ ਘਰ-ਘਰ ਜਾ ਕੇ ਪੁਰਾਣੇ ਕਾਂਗਰਸੀਆਂ ਨੂੰ ਪਾਰਟੀ ਦੇ ਹੱਕ ’ਚ ਤੋਰਨ ਲਈ ਯਤਨ ਕੀਤੇ ਜਾਣਗੇ, ਤਾਂ ਜੋ ਚੋਣਾਂ ਵਿਚ ਕਾਂਗਰਸ ਨੂੰ ਬਹੁਮਤ ਦਿਵਾਉਣ ਲਈ ਸਾਰੇ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਸਿਰਤੋੜ ਯਤਨਾਂ ’ਚ ਲੱਗ ਜਾਣ।
ਸ
ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਖੇਮਕਰਨ ਸ਼ਹਿਰ ’ਚ ਸਾਬਕਾ ਕੌਂਸਲਰ ਗੁਰਬੀਰ ਖੇੜਾ ਦੇ ਘਰ ’ਚ ਸ਼ਹਿਰ ਵਾਸੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ। ਤਸਵੀਰ: ਬਿੱਲਾ
19-09-2026
ਖੇਮਕਰਨ, 18 ਸਤੰਬਰ (ਰਾਕੇਸ਼ ਕੁਮਾਰ ਬਿੱਲਾ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸੂਬੇ ਵਿਚ ਨਜ਼ਦੀਕ ਆਉਂਦੀਆਂ ਜਾ ਰਹੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਖੇਮਕਰਨ ਸ਼ਹਿਰ ਵਿਚ ਕਾਂਗਰਸ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਕਰਨ ਹਿੱਤ ਸ਼ਹਿਰ ਵਾਸੀਆਂ ਨਾਲ ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਦੇ ਘਰ ਇਕ ਜਨਤਕ ਮੀਟਿੰਗ ਕੀਤੀ, ਜਿਸ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰੇ ਦੌਰਾਨ ਹਾਜ਼ਰ ਵਾਸੀਆਂ ਤੋਂ ਸੁਝਾਅ ਲਏ ਗਏ ਕਿ ਕਿਵੇਂ ਪਾਰਟੀ ਵਿਚ ਵੱਧ ਤੋਂ ਵੱਧ ਵੋਟਰਾਂ ਨੂੰ ਜੋੜਨ ਲਈ ਕੰਮ ਕੀਤਾ ਜਾਵੇ । ਇਸ ਮੌਕੇ ਹਾਜ਼ਰ ਸ਼ਹਿਰ ਵਾਸੀਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ, ਜਿੰਨਾਂ ਨੂੰ ਸੁਣ ਕੇ ਸਾਬਕਾ ਵਿਧਾਇਕ ਭੁੱਲਰ ਨੇ ਕਿਹਾ ਕਿ ਖੇਮਕਰਨ ਸ਼ਹਿਰ ਵਿਚ ਘਰ-ਘਰ ਜਾ ਕੇ ਪੁਰਾਣੇ ਕਾਂਗਰਸੀਆਂ ਨੂੰ ਪਾਰਟੀ ਦੇ ਹੱਕ ’ਚ ਤੋਰਨ ਲਈ ਯਤਨ ਕੀਤੇ ਜਾਣਗੇ, ਤਾਂ ਜੋ ਚੋਣਾਂ ਵਿਚ ਕਾਂਗਰਸ ਨੂੰ ਬਹੁਮਤ ਦਿਵਾਉਣ ਲਈ ਸਾਰੇ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਸਿਰਤੋੜ ਯਤਨਾਂ ’ਚ ਲੱਗ ਜਾਣ। ਇਕੱਤਰਤਾ ’ਚ ਹਾਜ਼ਰ ਸ਼ਹਿਰ ਵਾਸੀਆਂ ਨੇ ਭਰੋਸਾ ਦਿੱਤਾ ਕਿ ਖੇਮਕਰਨ ਸ਼ਹਿਰ ਵਿਚ ਪਾਰਟੀ ਨੂੰ ਮੁੜ ਹੋਰ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਨੇ ਸਾਬਕਾ ਵਿਧਾਇਕ ਭੁੱਲਰ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਚ ਖੇਮਕਰਨ ਸ਼ਹਿਰ ’ਚੋਂ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਲੀਡ ਮਿਲੇਗੀ। ਇਸ ਮੌਕੇ ਜ਼ੋਨ ਇੰਚਾਰਜ ਹਰਪਾਲ ਸਿੰਘ ਭੁੱਲਰ, ਚਾਨਣ ਸਿੰਘ ਮਾਸਟਰ, ਵਿਕਾਸ ਵਿੱਜ, ਭਗਵਾਨ ਸਿੰਘ ਚਰੜ, ਜੋਗਿੰਦਰ ਸਿੰਘ ਮਿਸਤਰੀ, ਤਰਸੇਮ ਸਿੰਘ, ਸਚਿਨ ਪੁਰੀ, ਆੜ੍ਹਤੀ ਦਿਲਬਾਗ ਸਿੰਘ ਪੱਤੂ, ਹਰਜੀਤ ਸਿੰਘ ਘਈ, ਸੁੱਖ ਮਹਿਮੂਦਪੁਰਾ, ਕੰਵਲ ਭੁੱਲਰ ਪੀ. ਏ., ਰਾਹੁਲ ਬਜਾਜ, ਬਾਪੂ ਜ਼ਿੰਦਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਸ਼ਾਮਿਲ ਸਨ।