19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕੁੱਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਹੋਈ

ਤਰਨ ਤਾਰਨ, 18 ਸਤੰਬਰ (ਪਰਮਜੀਤ ਜੋਸ਼ੀ)–ਕੁੱਲ ਹਿੰਦ ਕਿਸਾਨ ਸਭਾ ਦੀ ਜ਼ਿਲ੍ਹਾ ਮੀਟਿੰਗ ਭਗਤ ਅਰਜਨ ਸਿੰਘ ਗੜਗੱਜ ਯਾਦਗਾਰੀ ਹਾਲ ਬਾਠ ਰੋਡ ਤਰਨ ਤਾਰਨ ਵਿਖੇ ਮਹਾਂਵੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿਚ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਚਾਹਲ ਦੀ ਪਤਨੀ ਅਮਰਜੀਤ ਕੌਰ, ਕਾ.

ਅਜੀਤ ਡੈਸਕ 19-09-2026
ਤਰਨ ਤਾਰਨ, 18 ਸਤੰਬਰ (ਪਰਮਜੀਤ ਜੋਸ਼ੀ)–ਕੁੱਲ ਹਿੰਦ ਕਿਸਾਨ ਸਭਾ ਦੀ ਜ਼ਿਲ੍ਹਾ ਮੀਟਿੰਗ ਭਗਤ ਅਰਜਨ ਸਿੰਘ ਗੜਗੱਜ ਯਾਦਗਾਰੀ ਹਾਲ ਬਾਠ ਰੋਡ ਤਰਨ ਤਾਰਨ ਵਿਖੇ ਮਹਾਂਵੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿਚ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਚਾਹਲ ਦੀ ਪਤਨੀ ਅਮਰਜੀਤ ਕੌਰ, ਕਾ. ਸੁਖਚੈਨ ਸਿੰਘ ਦੇ ਵੱਡੇ ਭਰਾ ਕਰਮ ਸਿੰਘ ਸਮੇਤ ਹੋਰ ਆਗੂ ਸਾਥੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਬੇਵਕਤੀ ਵਿਛੋੜਾ ਦੇ ਜਾਣ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਉਪਰੰਤ ਜ਼ਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਮੀਟਿੰਗ ਦੇ ਏਜੰਡੇ ਹਾਜ਼ਰੀਨ ਸਾਹਮਣੇ ਪੇਸ਼ ਕੀਤੇ। ਪੇਸ਼ ਏਜੰਡਿਆਂ ਤੇ ਕਿਸਾਨ ਆਗੂ ਗੁਰਦਿਆਲ ਸਿੰਘ ਵਰਨਾਲਾ, ਦਰਸ਼ਨ ਸਿੰਘ ਬਿਹਾਰੀਪੁਰ, ਸੁਖਦੇਵ ਸਿੰਘ ਚਾਹਲ, ਜਗਜੀਤ ਸਿੰਘ ਮੰਨਣ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਦਵਿੰਦਰ ਸੋਹਲ, ਤਾਰਾ ਸਿੰਘ ਖਹਿਰਾ, ਬਾਬਾ ਹੀਰਾ ਸਿੰਘ, ਰਾਜਗੋਬਿੰਦ ਸਿੰਘ ਜਮਾਲਪੁਰ, ਰਛਪਾਲ ਸਿੰਘ ਬਾਠ, ਕਾਰਜ ਸਿੰਘ ਕੈਰੋਂ, ਬਲਦੇਵ ਸਿੰਘ ਧੂੰਦਾ, ਰਣਜੀਤ ਸਿੰਘ ਰਾਣਾ ਵਲੋਂ ਦਿੱਤੀਆਂ ਉਤਸ਼ਾਹਜਨਕ ਸਲਾਹਾਂ ਨੂੰ ਕਾਰਵਾਈ ਦਾ ਹਿੱਸਾ ਬਣਾ ਕੇ ਕਿਸਾਨ ਸਭਾ ਨੂੰ ਮਜ਼ਬੂਤ ਕਰਨ ਲਈ ਜਥੇਬੰਦੀ ਦੀ ਨਵੀਂ ਮੈਬਰਸ਼ਿਪ ਕਰਨ, ਪਿੰਡਾਂ ਵਿਚ ਨਵੀਆਂ ਇਕਾਈਆਂ ਬਨਾਉਣ, ਲੋੜੀਂਦੇ ਫੰਡ ਇਕੱਠੇ ਕਰਨ, ਸ਼ੇਰੋਂ ਖੰਡ ਮਿੱਲ ਮੋਰਚੇ ਦੀ ਲਗਾਤਾਰਤਾ ਲਈ ਜਥੇਬੰਦੀ ਦੀ ਸਰਗਰਮੀ ਵਧਾਉਣ, ਝੋਨੇ ਦੀ ਮੰਡੀਆਂ ਵਿਚ ਆਮਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸਰਕਾਰੀ ਖਰੀਦ ਦਾ ਐਲਾਨ ਨਾਾ ਕਰਨ ਕਰਕੇ ਕਿਸਾਨਾਂ ਦੀ ਹੋ ਰਹੀ ਆਰਥਿਕ ਲੁੱਟ ਦੇ ਖਿਲਾਫ਼ ਕਿਸਾਨ ਸਭਾ ਦੀ ਮੰਡੀਆਂ ਵਿਚ ਸਰਗਰਮੀ ਵਧਾਉਣ ਸਬੰਧੀ ਫੈਸਲੇ ਲਏ ਗਏ। ਇਸ ਮੌਕੇ ਕਿਸਾਨ ਸਭਾ ਦੇ ਆਗੂਆਂ ਮਹਾਂਵੀਰ ਸਿੰਘ ਗਿੱਲ, ਗੁਰਦਿਆਂ ਸਿੰਘ ਵਰਨਾਲਾ, ਬਲਦੇਵ ਸਿੰਘ ਰਸੂਲਪੁਰ, ਜਸਕਰਨ ਸਿੰਘ ਤੂਤ, ਹਰਵਿੰਦਰ ਸਿੰਘ ਤੂਤ, ਹਰਜੀਤ ਸਿੰਘ ਤੂਤ, ਸੰਤੋਖ ਸਿੰਘ ਰਾਮ ਸਿੰਘ ਵਾਲਾ, ਗੁਰਮੁੱਖ ਸਿੰਘ ਵਲਟੋਹਾ, ਮਨਮੋਹਨ ਸਿੰਘ ਵਰਨਾਲਾ ਸਮੇਤ ਮੋਰਚੇ ਵਿਚ ਟਰੈਕਟਰ ਟਰਾਲੀ ਭੇਜਣ ਲਈ ਪੂਰਨ ਸਿੰਘ ਮਾੜੀਮੇਘਾ ਨੂੰ ਯਾਦਗਾਰੀ ਸ਼ੀਲਡਾਂ ਅਤੇ ਇੰਨਕਲਾਬੀ ਕਿਤਾਬ ਦੇ ਨਾਲ ਹਾਰ ਪਾ ਕੇ ਸਨਮਾਨਤ ਕੀਤਾ। ਕਿਸਾਨ ਆਗੂਆਂ ਜੈਮਲ ਸਿੰਘ ਬਾਠ, ਪੰਜਾਬ ਸਿੰਘ ਕਸੇਲ, ਸਰਿੰਦਰ ਸਿੰਘ ਬਿੱਲਾ , ਕਾ. ਚਰਨ ਸਿੰਘ, ਬਲਵਿੰਦਰ ਸਿੰਘ ਨੰਦਪੁਰ, ਗੁਰਭੇਜ ਸਿੰਘ ਨੰਦਪੁਰ, ਸੁਖਜੀਤ ਸਿੰਘ ਡੁੱਗਰੀ, ਸਤਨਾਮ ਸਿੰਘ ਡੁੱਗਰੀ, ਮੋਤਾ ਸਿੰਘ, ਡਾ. ਗੁਰਦੇਵ ਸਿੰਘ ਆਦਿ ਨੇ ਵਿਚਾਰ ਪੇਸ਼ ਕਰਦਿਆਂ ਮਾਨ ਸਰਕਾਰ ਕੋਲੋਂ ਝੋਨੇ ਦੀ ਸਰਕਾਰੀ ਖ਼ਰੀਦ ਜਲਦੀ ਸ਼ੁਰੂ ਕਰਨ ਦੀ ਜੋਰਦਾਰ ਮੰਗ ਕੀਤੀ।
ਪਿਛਲੀ ਖ਼ਬਰ ਤਨਖ਼ਾਹ ਵਾਧੇ ਦੇ ਨੋਟੀਫ਼ਿਕੇਸ਼ਨ ਨੇ ਆਦਰਸ਼ ਸਕੂਲਾਂ ਦੇ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਆਸਾਂ ’ਤੇ ਪਾਣੀ ਫੇਰਿਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਪ੍ਰੀਖਿਆ-2026 ਦੇ ਨਤੀਜੇ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।