24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਝੋਨੇ ਦੀ ਖ਼ਰੀਦ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ- ਐਸ.ਕੇ.ਐਮ.

ਨੌਸ਼ਿਹਰਾ ਪੰਨੂੰਆ, 23 ਸਤੰਬਰ (ਦੀਪਕ ਮੈਣੀ)– ਸੰਯੁਕਤ ਕਿਸਾਨ ਮੋਰਚਾ ਵਲੋਂ ਵੱਲੋਂ ਸ਼ੇਰੋਂ ਖੰਡ ਮਿੱਲ ਮੋਰਚੇ ਦੇ 126 ਵੇਂ ਦਿਨ ਕਿਸਾਨਾਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਝੋਨੇ ਦੀ ਫ਼ਸਲ ਖ਼ਰੀਦਣ ਲਈ ਸੁਚੱਜੇ ਪ੍ਰਬੰਧ ਤੇਜ਼ ਕਰੇ। ਕਿਸਾਨ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ, ਮੇਘ ਸਿੰਘ, ਰੇਸ਼ਮ ਸਿੰਘ ਫੈਲੋਕੇ ਨੇ ਕਿਹਾ ਕਿ ਅਕਸਰ ਜਦੋਂ ਮੰਡੀਆਂ ਵਿਚ ਝੋਨੇ ਦੀ ਆਮਦ ਪੂਰੇ ਜ਼ੋਰ ’ਤੇ ਹੁੰਦੀ ਹੈ ਤਾਂ ਬਾਰਦਾਨੇ ਦੀ ਥੁੜ ਦਿੱਸਦੀ ਹੈ।

ਅਜੀਤ ਡੈਸਕ 24-09-2026
ਨੌਸ਼ਿਹਰਾ ਪੰਨੂੰਆ, 23 ਸਤੰਬਰ (ਦੀਪਕ ਮੈਣੀ)– ਸੰਯੁਕਤ ਕਿਸਾਨ ਮੋਰਚਾ ਵਲੋਂ ਵੱਲੋਂ ਸ਼ੇਰੋਂ ਖੰਡ ਮਿੱਲ ਮੋਰਚੇ ਦੇ 126 ਵੇਂ ਦਿਨ ਕਿਸਾਨਾਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਝੋਨੇ ਦੀ ਫ਼ਸਲ ਖ਼ਰੀਦਣ ਲਈ ਸੁਚੱਜੇ ਪ੍ਰਬੰਧ ਤੇਜ਼ ਕਰੇ। ਕਿਸਾਨ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ, ਮੇਘ ਸਿੰਘ, ਰੇਸ਼ਮ ਸਿੰਘ ਫੈਲੋਕੇ ਨੇ ਕਿਹਾ ਕਿ ਅਕਸਰ ਜਦੋਂ ਮੰਡੀਆਂ ਵਿਚ ਝੋਨੇ ਦੀ ਆਮਦ ਪੂਰੇ ਜ਼ੋਰ ’ਤੇ ਹੁੰਦੀ ਹੈ ਤਾਂ ਬਾਰਦਾਨੇ ਦੀ ਥੁੜ ਦਿੱਸਦੀ ਹੈ। ਬਹੁਤੀ ਵਾਰ ਮੰਡੀਆਂ ਚੋਂ ਝੋਨਾਂ ਚੁੱਕਣ ਦਾ ਢੁੱਕਵਾਂ ਟਰਾਂਸਪੋਰਟ ਪ੍ਰਬੰਧ ਨਾ ਹੋਣ ਕਾਰਨ ਵੱਡੀ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਿੱਲ੍ਹ ਦੇ ਨਾਂਅ ’ਤੇ ਕਿਸਾਨਾਂ ਦੀ ਫ਼ਸਲ ’ਤੇ ਨਜਾਇਜ਼ ‘ਜਜੀਆ’ ਲੱਗ ਜਾਂਦਾ ਹੈ। ਮਾੜੇ ਪ੍ਰਬੰਧ ਕਾਰਨ ਕਿਸਾਨ, ਆੜ੍ਹਤੀਏ, ਸ਼ੈਲਰ ਮਾਲਕ ਆਪਸ ਵਿਚ ਉਲਝਦੇ ਹਨ। ਇਸ ਕਰਕੇ ਸਰਕਾਰ ਪਹਿਲਾਂ ਇਹਨਾਂ ਪ੍ਰਬੰਧਾਂ ਵੱਲ ਉਚੇਚਾ ਧਿਆਨ ਦੇਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਸਭਰਾ, ਜਸਬੀਰ ਸਿੰਘ ਨਿੱਜਰਪੁਰਾ, ਬਲਬੀਰ ਸਿੰਘ, ਬਲਕਾਰ ਸਿੰਘ ਕੋਟ, ਸਲਵੰਤ ਸਿੰਘ, ਸੁਖਬਾਜ ਸਿੰਘ ਸਿੱਧੂ, ਅਮਰੀਕ ਸਿੰਘ ਸ਼ੇਰੋਂ ਬਲਦੇਵ ਸਿੰਘ ਸ਼ੇਰੋਂ ਸਮੇਤ ਕਈ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਚੂਸਲੇਵੜ ਤੋਂ ‘ਆਪ’ ਵਲੋਂ 2027 ਦੀ ਚੋਣ ਮੁਹਿੰਮ ਦਾ ਆਗਾਜ਼ ਡੋਰ-ਟੂ-ਡੋਰ ਮੁਹਿੰਮ ਤਹਿਤ ਜੱਸਾ ਪੱਟੀ ਨੇ ਘਰ-ਘਰ ਪਹੁੰਚ ਕ... ਅਗਲੀ ਖ਼ਬਰ ਸੀ.ਆਈ.ਏ. ਸਟਾਫ਼ ਵਲੋਂ 902 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।