25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਰੀਕੇ ਪੱਤਣ ਦੀਆਂ ਅਧੂਰੀਆਂ ਛੱਡੀਆਂ ਸੜਕਾਂ ਦਾ ਕੰਮ ਮੁਕੰਮਲ ਹੋਇਆ

ਹਰੀਕੇ ਪੱਤਣ, 24 ਸਤੰਬਰ (ਸੰਜੀਵ ਕੁੰਦਰਾ)–ਕਸਬਾ ਹਰੀਕੇ ਪੱਤਣ ਦੀਆਂ ਸੰਪਰਕ ਸੜਕਾਂ ਜੋ ਕਿ ਪਿਛਲੇ ਲਗਪਗ 7 ਮਹੀਨਿਆਂ ਤੋਂ ਮੋਟਾ ਪੱਥਰ ਪਾਉਣ ਤੋਂ ਬਾਅਦ ਠੇਕੇਦਾਰ ਵਲੋਂ ਲਾਵਾਰਿਸ ਛੱਡੀਆਂ ਹੋਈਆਂ ਸਨ ਜਿਸ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਹੋਇਆਂ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਅਧੂਰੇ ਛੱਡੇ ਕੰਮਾਂ ਦਾ ਮਾਮਲਾ ਹਲਕਾ ਪੱਟੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਦੇ ਧਿਆਨ ਵਿਚ ਲਿਆਂਦਾ ਜਿੱਥੇ ਜੱਸਾ ਪੱਟੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਨਾਂ ਸੜਕਾਂ ਦਾ ਕੰਮ ਤਰੁੰਤ ਮਕੁੰਮਲ ਕਰਨ ਲਈ ਸੰਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ।

ਅਜੀਤ ਡੈਸਕ 25-09-2026
ਹਰੀਕੇ ਪੱਤਣ, 24 ਸਤੰਬਰ (ਸੰਜੀਵ ਕੁੰਦਰਾ)–ਕਸਬਾ ਹਰੀਕੇ ਪੱਤਣ ਦੀਆਂ ਸੰਪਰਕ ਸੜਕਾਂ ਜੋ ਕਿ ਪਿਛਲੇ ਲਗਪਗ 7 ਮਹੀਨਿਆਂ ਤੋਂ ਮੋਟਾ ਪੱਥਰ ਪਾਉਣ ਤੋਂ ਬਾਅਦ ਠੇਕੇਦਾਰ ਵਲੋਂ ਲਾਵਾਰਿਸ ਛੱਡੀਆਂ ਹੋਈਆਂ ਸਨ ਜਿਸ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਹੋਇਆਂ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਅਧੂਰੇ ਛੱਡੇ ਕੰਮਾਂ ਦਾ ਮਾਮਲਾ ਹਲਕਾ ਪੱਟੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਦੇ ਧਿਆਨ ਵਿਚ ਲਿਆਂਦਾ ਜਿੱਥੇ ਜੱਸਾ ਪੱਟੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਨਾਂ ਸੜਕਾਂ ਦਾ ਕੰਮ ਤਰੁੰਤ ਮਕੁੰਮਲ ਕਰਨ ਲਈ ਸੰਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਜਿਸ ’ਤੇ ਵਿਭਾਗ ਤਰੁੰਤ ਹਰਕਤ ਵਿਚ ਆਇਆ ਤੇ ਸੜਕਾਂ ਤੇ ਲੁੱਕ ਬੱਜਰੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸਰਪੰਚ ਇਕਬਾਲ ਸਿੰਘ ਸਿੱਧੂ ਅਤੇ ਪੰਚਾਇਤ ਮੈਂਬਰਾਂ ਨੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕਾਂ ਦਾ ਕੰਮ ਮੁਕੰਮਲ ਹੋਣ ਨਾਲ ਹਜ਼ਾਰਾਂ ਰਾਹਗੀਰਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਹਰੀਕੇ ਚੌਂਕ ਤੋਂ ਹਰੀਕੇ ਪਿੰਡ ਅਤੇ ਰਾਸ਼ਟਰੀ ਮਾਰਗ 54 ਪੁਰਾਣਾ) ਤੋਂ ਟੈਂਕੀ ਮਹੁੱਲਾ, ਹਰੀਕੇ ਪਿੰਡ ਨੂੰ ਜਾਂਦੀ ਸੜਕ ਦਾ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ ਅਤੇ ਬਾਕੀ ਰਹਿੰਦੀਆਂ ਸੜਕਾਂ ਦਾ ਕੰਮ ਅਤੇ ਹੋਰ ਵਿਕਾਸ ਕਾਰਜ ਵੀ ਜਲਦੀ ਮੁਕੰਮਲ ਕੀਤੇ ਜਾਣਗੇ।ਇਸ ਮੌਕੇ ਅਮਰੀਕ ਸਿੰਘ ਪੰਚਾਇਤ ਮੈਂਬਰ, ਰੇਸ਼ਮ ਸਿੰਘ ਅਤੇ ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਵਲੋਂ ਹਲਕਾ ਘਨੌਰ ਦੇ ਪਿੰਡ ਰਾਏਪੁਰ ਨਨਹੇੜੀ ’ਚ ਮੀਟਿੰਗ ‘ ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਤਹਿਤ ਪਿੰਡ... ਅਗਲੀ ਖ਼ਬਰ ਸੇਰੋਂ ਖੰਡ ਮਿੱਲ ਮੋਰਚੇ ਦੇ 127ਵੇਂ ਦਿਨ ਮਾਨ ਸਰਕਾਰ ਦੇ ਝੂਠੇ ਸਬਜ਼ਬਾਗਾਂ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।