13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਗੁਰੂ ਅਮਰਦਾਸ ਸੀਨੀ. ਸੈਕੰ. ਸਕੂਲ ਭਲਾਈਪੁਰ ਵਿਖੇ ਮਾਡਲ ਮੇਕਿੰਗ ਮੁਕਾਬਲੇ ਕਰਵਾਏ

ਮੀਆਂਵਿੰਡ, 12 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਡਲ ਮੇਕਿੰਗ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ, ਮਿਹਨਤ ਅਤੇ ਨਵੇਂ ਵਿਚਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਸੁੰਦਰ ਅਤੇ ਗਿਆਨਵਰਧਕ ਮਾਡਲ ਤਿਆਰ ਕੀਤੇ ਗਏ।

ਅਜੀਤ ਡੈਸਕ 13-10-2026
ਮੀਆਂਵਿੰਡ, 12 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਡਲ ਮੇਕਿੰਗ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ, ਮਿਹਨਤ ਅਤੇ ਨਵੇਂ ਵਿਚਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਸੁੰਦਰ ਅਤੇ ਗਿਆਨਵਰਧਕ ਮਾਡਲ ਤਿਆਰ ਕੀਤੇ ਗਏ। ਇੰਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਕਲਪਨਾਸ਼ਕਤੀ, ਰਚਨਾਤਮਕ ਸੋਚ ਅਤੇ ਵਿਹਾਰਕ ਗਿਆਨ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਮਾਡਲ ਉਨ੍ਹਾਂ ਦੀ ਮਿਹਨਤ, ਲਗਨ ਅਤੇ ਵਿਸ਼ੇ ਪ੍ਰਤੀ ਸਮਝ ਨੂੰ ਦਰਸਾ ਰਹੇ ਸਨ। ਇੰਨ੍ਹਾਂ ਮੁਕਾਬਲਿਆਂ ਵਿਚ ਕਾਮਰਸ ਵਿਸ਼ੇ ਵਿਚ ਹਰਪ੍ਰੀਤ ਕੌਰ, ਗੁਰਪਾਲ ਸਿੰਘ, ਮਨਬੀਰ ਸਿੰਘ, ਰਾਇਜ਼ਾਦ ਸਿੰਘ, ਹਰਕੀਰਤ ਸਿੰਘ, ਕੋਮਲਪ੍ਰੀਤ ਕੌਰ ਅਤੇ ਸੁਮਨਦੀਪ ਕੌਰ ਨੇ ਪਹਿਲਾ ਸਥਾਨ। ਫਿਜ਼ਿਕਸ ਵਿਚ ਸਿਮਰਨਪ੍ਰੀਤ ਕੌਰ ਅਤੇ ਅਰਮੀਤ ਕੌਰ ਨੇ ਪਹਿਲਾ ਅੰਗਰੇਜ਼ੀ ਵਿਚ ਅਸ਼ਲੀਨ ਕੌਰ, ਕੋਮਲਪ੍ਰੀਤ ਕੌਰ, ਗੁਰਸ਼ਰਨ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਪਹਿਲਾ ਪੰਜਾਬੀ ਵਿਚ ਪਰਨੀਤ ਕੌਰ ਅਤੇ ਨਵਰਾਜ ਕੌਰ ਨੇ ਪਹਿਲਾ ਗਣਿਤ ਵਿਚ ਸਮਰੀਤ ਕੌਰ ਅਤੇ ਗੁਰਸ਼ਰਨ ਸਿੰਘ ਨੇ ਪਹਿਲਾ, ਸਮਾਜਿਕ ਵਿਗਿਆਨ ਵਿੱਚ ਖੁਸ਼ਪ੍ਰੀਤ ਕੌਰ, ਮਹਿਕਪ੍ਰੀਤ ਕੌਰ ਅਤੇ ਪੂਜਾਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਮਰਸ ਵਿਚ ਅਰਮਾਨਦੀਪ ਸਿੰਘ, ਅਰਸ਼ਦੀਪ ਕੌਰ, ਨਵਪ੍ਰੀਤ ਕੌਰ, ਜਸ਼ਨਪ੍ਰੀਤ ਸਿੰਘ ਤੇ ਸੁਖਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਫਜ਼ਿਕਸ ਵਿਚ ਮਨਤਪ੍ਰੀਤ ਕੌਰ ਅਤੇ ਜਸਕਰਨਦੀਪ ਕੌਰ ਨੇ ਦੂਜਾ ਸਮਾਜਿਕ ਵਿਗਿਆਨ ਵਿਚ ਗੁਰਸਿਫ਼ਤ ਕੌਰ, ਪੰਜਾਬੀ ਵਿਚ ਹਰਮਨਪ੍ਰੀਤ ਕੌਰ, ਜੀਵ ਵਿਗਿਆਨ ਵਿਚ ਅਮਨਪ੍ਰੀਤ ਕੌਰ ਅਤੇ ਗਣਿਤ ਵਿਚ ਕੋਮਲਪ੍ਰੀਤ ਕੌਰ ਤੇ ਸੀਰਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਣਿਤ ਵਿਚ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੀਵ ਵਿਗਿਆਨ ਵਿਚ ਗੁਰਨੂਰਪ੍ਰੀਤ ਕੌਰ, ਹਰਸਮਰੀਨ ਕੌਰ, ਕੋਮਲਪ੍ਰੀਤ ਕੌਰ ਅਤੇ ਹਰਸੀਰਤਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਗਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਕਾਬਿਲ-ਏ-ਤਾਰੀਫ਼ ਹੈ। ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣਨਾ ਅਤੇ ਉਸ ਨੂੰ ਸਹੀ ਦਿਸ਼ਾ ਦੇਣਾ ਹੈ।
ਪਿਛਲੀ ਖ਼ਬਰ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ ’ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਗਲੀ ਖ਼ਬਰ 14 ਗ੍ਰਾਮ ਹੈਰੋਇਨ ਤੇ 1200 ਰੁਪਏ ਡਰੱਗ ਮਨੀ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।