ਸ਼ਾਹ ਬਿਹਾਰੀਪੁਰ ਤੇ ਹਰਜੀਪਰੀਤ ਕੰਗ ਵਲੋਂ ਫ਼ਕੀਰ ਸਿੰਘ ਭਲਾਈਪੁਰ ਨਾਲ ਦੁੱਖ ਪ੍ਰਗਟ
ਮੀਆਂਵਿੰਡ, 12 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)-ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਮੌਤ ਦਾ ਅਫਸੋਸ ਪ੍ਰਗਟ ਕਰਨ ਹਲਕੇ ਦੇ ਟਕਸਾਲੀ ਅਕਾਲੀ ਆਗੂ ਦਿਆਲ ਸਿੰਘ ਸ਼ਾਹ ਬਿਹਾਰੀਪੁਰ ਅਤੇ ਹਰਜੀਪਰੀਤ ਸਿੰਘ ਕੰਗ ਅਤੇ ਹੋਰ ਪਿੰਡਾਂ ਦੇ ਪਤਵੰਤੇ ਜਥੇਦਾਰ ਭਲਾਈਪੁਰ ਦੇ ਗ੍ਰਹਿ ਪੁੱਜੇ, ਜਿੱਥੇ ਉਨ੍ਹਾਂ ਜਥੇਦਾਰ ਭਲਾਈਪੁਰ ਦੇ ਪੁੱਤਰ ਫ਼ਕੀਰ ਸਿੰਘ ਸੋਨਾ ਅਤੇ ਪਰਿਵਾਰਕ ਮੈਂਬਰ ਸਾਬਕਾ ਸਰਪੰਚ ਕੁਲਵੰਤ ਸਿੰਘ, ਜਨਰਲ ਕੌਂਸਲ ਮੈਂਬਰ ਕਸ਼ਮੀਰ ਸਿੰਘ ਗਗੜੇਵਾਲ, ਤੇਜਬੀਰ ਸਿੰਘ, ਅਨੋਖ ਸਿੰਘ ਕੈਨੇਡਾ, ਬਲਰਾਜ ਸਿੰਘ ਆਦਿ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ਼ਾਹ ਬਿਹਾਰੀਪੁਰ ਨੇ ਕਿਹਾ ਕਿ ਜਥੇਦਾਰ ਅਮਰਜੀਤ ਸਿੰਘ ਵਲੋਂ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜ਼ਬੂਤੀ ਲਈ ਕੀਤੇ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਮੀਆਂਵਿੰਡ, 12 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)-ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਮੌਤ ਦਾ ਅਫਸੋਸ ਪ੍ਰਗਟ ਕਰਨ ਹਲਕੇ ਦੇ ਟਕਸਾਲੀ ਅਕਾਲੀ ਆਗੂ ਦਿਆਲ ਸਿੰਘ ਸ਼ਾਹ ਬਿਹਾਰੀਪੁਰ ਅਤੇ ਹਰਜੀਪਰੀਤ ਸਿੰਘ ਕੰਗ ਅਤੇ ਹੋਰ ਪਿੰਡਾਂ ਦੇ ਪਤਵੰਤੇ ਜਥੇਦਾਰ ਭਲਾਈਪੁਰ ਦੇ ਗ੍ਰਹਿ ਪੁੱਜੇ, ਜਿੱਥੇ ਉਨ੍ਹਾਂ ਜਥੇਦਾਰ ਭਲਾਈਪੁਰ ਦੇ ਪੁੱਤਰ ਫ਼ਕੀਰ ਸਿੰਘ ਸੋਨਾ ਅਤੇ ਪਰਿਵਾਰਕ ਮੈਂਬਰ ਸਾਬਕਾ ਸਰਪੰਚ ਕੁਲਵੰਤ ਸਿੰਘ, ਜਨਰਲ ਕੌਂਸਲ ਮੈਂਬਰ ਕਸ਼ਮੀਰ ਸਿੰਘ ਗਗੜੇਵਾਲ, ਤੇਜਬੀਰ ਸਿੰਘ, ਅਨੋਖ ਸਿੰਘ ਕੈਨੇਡਾ, ਬਲਰਾਜ ਸਿੰਘ ਆਦਿ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ਼ਾਹ ਬਿਹਾਰੀਪੁਰ ਨੇ ਕਿਹਾ ਕਿ ਜਥੇਦਾਰ ਅਮਰਜੀਤ ਸਿੰਘ ਵਲੋਂ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜ਼ਬੂਤੀ ਲਈ ਕੀਤੇ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਥੇਦਾਰ ਭਲਾਈਪੁਰ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾਂ ਯਤਨਸ਼ੀਲ ਰਹੇ ਹਨ। ਉਨ੍ਹਾਂ ਦੀ ਮੌਤ ਦਾ ਘਾਟਾ ਪਾਰਟੀ ਨੂੰ ਕਦੇ ਵੀ ਪੂਰਾ ਨਹੀਂ ਹੋਵੇਗਾ। ਇਸ ਮੌਕੇ ਦਿਆਲ ਸਿੰਘ ਸ਼ਾਹ ਤੋਂ ਇਲਾਵਾ ਹਰਜੀਪ੍ਰੀਤ ਸਿੰਘ ਕੰਗ ਰਈਆ, ਮਾਸਟਰ ਮਦਨ ਲਾਲ, ਗੁਰਜੀਤ ਸਿੰਘ ਖੋਜਕੀਪੁਰ ਟੈਂਟ ਹਾਊਸ ਵਾਲੇ, ਕਵਲਪ੍ਰੀਤ ਸਿੰਘ ਭਲਾਈਪੁਰ ਆਦਿ ਹਾਜ਼ਰ ਸਨ।