22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਕਿੰਡਰ ਗਾਰਡਨ ਸਕੂਲ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ

ਪੱਟੀ, 21 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਲਿਟਲ ਫਲਾਵਰ ਕਿੰਡਰ ਗਾਰਟਨ ਸਕੂਲ ਵਿਚ ਦੁਸਹਿਰੇ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੇ ਕੱਪੜਿਆਂ ਵਿਚ ਸੱਜੇ ਛੋਟੇ ਬੱਚਿਆਂ ਨੇ ਭਗਵਾਨ ਰਾਮ ਅਤੇ ਰਾਵਣ ਦੇ ਰੂਪ ਵਿਚ ਰਾਮਲੀਲਾ ਕੀਤੀ।

ਅਜੀਤ ਡੈਸਕ 22-10-2026
ਪੱਟੀ, 21 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਲਿਟਲ ਫਲਾਵਰ ਕਿੰਡਰ ਗਾਰਟਨ ਸਕੂਲ ਵਿਚ ਦੁਸਹਿਰੇ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੇ ਕੱਪੜਿਆਂ ਵਿਚ ਸੱਜੇ ਛੋਟੇ ਬੱਚਿਆਂ ਨੇ ਭਗਵਾਨ ਰਾਮ ਅਤੇ ਰਾਵਣ ਦੇ ਰੂਪ ਵਿਚ ਰਾਮਲੀਲਾ ਕੀਤੀ। ਇਸ ਦੌਰਾਨ ਸਕੂਲ ਦੇ ਐਮ.ਡੀ. ਡਾ. ਮਰਿਦੁਲਾ ਭਾਰਦਵਾਜ ਵਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਭਗਵਾਨ ਰਾਮ ਨੇ ਦੁਸਹਿਰੇ ਵਾਲੇ ਦਿਨ ਰਾਵਣ ਨੂੰ ਮਾਰਿਆ ਸੀ। ਇਸ ਤਿਓਹਾਰ ਨੂੰ ਝੂਠ ’ਤੇ ਸੱਚ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ। ਰੰਗ ਬਿਰੰਗੇ ਕੱਪੜਿਆਂ ਵਿੱਚ ਸੱਜੇ ਬੱਚਿਆਂ ਨੇ ਸਕੂਲ ਵਿਚ ਇਕ ਰੈਲੀ ਵੀ ਕੱਢੀ। ਡਾ. ਮਰਿਦੁਲਾ ਭਾਰਦਵਾਜ ਨੇ ਸਾਰਿਆਂ ਨੂੰ ਦੁਸਹਿਰੇ ਦੀ ਵਧਾਈ ਵੀ ਦਿੱਤੀ। ਇਸ ਮੌਕੇ ਸੋਨੀਆ ਸ਼ਰਮਾ, ਕ੍ਰਿਸ਼ਨਾ ਕੁਮਾਰੀ ਅਤੇ ਸਮੂਹ ਸਟਾਫ ਹਾਜ਼ਰ ਸੀ ।
ਪਿਛਲੀ ਖ਼ਬਰ ਜੇਲ੍ਹ ’ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਸਮੇਂ ਸਿਰ ਬੱਚਿਆਂ ਦਾ ਟੀਕਾਕਰਨ ਜ਼ਰੂਰੀ - ਡਾ. ਸੁਪ੍ਰਿਯਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।