ਦੀ ਅਲਪਾਈਨ ਸਕੂਲ ਦੇ ਵਿਦਿਆਰਥੀ ਮਨਕੀਰਤ ਸਿੰਘ ਨੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਵਿਚ ਜਿੱਤਿਆ ਕਾਂਸੀ ਦਾ ਤਗਮਾ
ਤਰਨ ਤਾਰਨ, 27 ਅਕਤੂਬਰ (ਹਰਿੰਦਰ ਸਿੱਧ)-ਦੀ ਅਲਪਾਈਨ ਸਕੂਲ ਤਰਨ ਤਾਰਨ ਦੇ ਹੋਣਹਾਰ ਵਿਦਿਆਰਥੀ ਮਨਕੀਰਤ ਸਿੰਘ ਨੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਤਹਿਤ ਹੋਈ ਸਟੇਟ ਪੱਧਰੀ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗ਼ਾ ਪ੍ਰਾਪਤ ਕੀਤਾ ਹੈ। ਇਹ ਸਟੇਟ ਪੱਧਰੀ ਟੂਰਨਾਮੈਂਟ ਮਿਤੀ 21 ਅਕਤੂਬਰ 2026 ਤੋਂ 23 ਅਕਤੂਬਰ 2026 ਤੱਕ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਇਆ ਗਿਆ ਸੀ।
ਵਿਦਿਆਰਥੀ ਮਨਪ੍ਰੀਤ ਸਿੰਘ ਜਿੱਤੇ ਹੋਏ ਤਗਮੇ ਨਾਲ। ਤਸਵੀਰ: ਲਵਲੀ
28-10-2026