28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਦੀ ਠੱਗੀ, ਮਾਮਲਾ ਦਰਜ

ਤਰਨ ਤਾਰਨ, 28 ਨਵੰਬਰ (ਪਰਮਜੀਤ ਜੋਸ਼ੀ)—ਵਿਦੇਸ਼ (ਅਮਰੀਕਾ) ਭੇਜਣ ਦੇ ਨਾਂਅ ’ਤੇ ਇਕ ਵਿਅਕਤੀ ਨਾਲ 90 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ 2 ਔਰਤਾਂ ਤੋਂ ਇਲਾਵਾ 2 ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.

ਅਜੀਤ ਡੈਸਕ 29-11-2026
ਤਰਨ ਤਾਰਨ, 28 ਨਵੰਬਰ (ਪਰਮਜੀਤ ਜੋਸ਼ੀ)—ਵਿਦੇਸ਼ (ਅਮਰੀਕਾ) ਭੇਜਣ ਦੇ ਨਾਂਅ ’ਤੇ ਇਕ ਵਿਅਕਤੀ ਨਾਲ 90 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ 2 ਔਰਤਾਂ ਤੋਂ ਇਲਾਵਾ 2 ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਤਰਨ ਤਾਰਨ ਕੋਲ ਪ੍ਰਮੋਦ ਗੁਪਤਾ ਪੁੱਤਰ ਕੇ.ਐੱਮ. ਗੁਪਤਾ ਵਾਸੀ ਨਜ਼ਦੀਕ ਸਾਂਈ ਮੰਦਰ ਗੁਰੂ ਅਮਰਦਾਸ ਕਾਲੋਨੀ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਰਾਹੁਲ ਜਿੰਦਲ ਉਰਫ ਰੋਹਿਤ ਬਾਂਸਲ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਦਾਊਨ ਕਲਾਂ ਪਟਿਆਲਾ, ਚਰਨਜੀਤ ਕੌਰ ਪੁੱਤਰੀ ਗੁਰਜੰਟ ਸਿੰਘ ਵਾਸੀ ਗਲੀ ਨੰਬਰ 10 ਖਰੜ ਮੋਹਾਲੀ ਹਾਲ ਵਾਸੀ ਮਕਾਨ ਨੰਬਰ 301, ਰੈਜੀਂਡੈਨਸ ਸੈਕਟਰ 66 ਮੋਹਾਲੀ, ਰਮਨਦੀਪ ਕੌਰ, ਗੁਰਚਰਨਜੀਤ ਸਿੰਘ ਉਰਫ ਹੈਪੀ ਨੇ ਹਮਸਲਾਹ ਹੋ ਕੇ ਉਸਦੇ ਲੜਕੇ ਲਵਿਸ਼ ਗੁਪਤਾ ਨੂੰ ਅਮਰੀਕਾ ਭੇਜਣ ਅਤੇ ਐਪਲਸ ਟੋਰ ਦੀ ਫਰੈਂਚਾਈਜੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਪਾਸੋਂ 90 ਲੱਖ ਦੀ ਠੱਗੀ ਮਾਰੀ ਹੈ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ.(ਸਿਟੀ) ਤਰਨ ਤਾਰਨ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ’ਤੇ ਥਾਣਾ ਸਿਟੀ ਤਰਨ ਤਾਰਨ ਦੇ ਏ.ਐੱਸ.ਆਈ. ਪ੍ਰਦੂਮਣ ਸਿੰਘ ਵਲੋਂ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੋਟਕਪੂਰਾ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਅਗਲੀ ਖ਼ਬਰ ਗੱਠਜੋੜ ਹੋਣ ਦਾ ਫ਼ੈਸਲਾ ਸ਼ਲਾਘਾਯੋਗ - ਡਾ. ਲੌਹੁਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।