27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨਗਰ ਨਿਗਮ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਬਕਾਇਆ ਡੀ.ਏ. ਲਈ ਮਹਾਂ ਹੜਤਾਲ ਨੂੰ ਭਾਜਪਾ ਲੁਧਿਆਣਾ ਦਿਹਾਤੀ ਦਾ ਸਮਰਥਨ

ਲੁਧਿਆਣਾ, 26 ਅਗਸਤ (ਭੁਪਿੰਦਰ ਸਿੰਘ ਬੈਂਸ)-ਬੁੱਧਵਾਰ ਨੂੰ ਨਗਰ ਨਿਗਮ ਨੂੰ ਇਕ ਵਾਰ ਫਿਰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਹੜਕੰਪ ਮੱਚ ਗਿਆ। ਧਮਕੀ ਭਰੀ ਈਮੇਲ ਮਿਲਣ ’ਤੇ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿਚ ਆ ਗਈਆਂ ਅਤੇ ਨਗਰ ਨਿਗਮ ਦੇ ਚਾਰੇ ਜ਼ੋਨਾਂ ਦੀ ਚੈਕਿੰਗ ਕੀਤੀ ਗਈ।

ਅਜੀਤ ਡੈਸਕ 27-08-2026
ਲੁਧਿਆਣਾ, 26 ਅਗਸਤ (ਭੁਪਿੰਦਰ ਸਿੰਘ ਬੈਂਸ)-ਬੁੱਧਵਾਰ ਨੂੰ ਨਗਰ ਨਿਗਮ ਨੂੰ ਇਕ ਵਾਰ ਫਿਰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਹੜਕੰਪ ਮੱਚ ਗਿਆ। ਧਮਕੀ ਭਰੀ ਈਮੇਲ ਮਿਲਣ ’ਤੇ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿਚ ਆ ਗਈਆਂ ਅਤੇ ਨਗਰ ਨਿਗਮ ਦੇ ਚਾਰੇ ਜ਼ੋਨਾਂ ਦੀ ਚੈਕਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਈਮੇਲ ਵਿਚ ਨਗਰ ਨਿਗਮ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਸਬੰਧੀ ਧਮਕੀ ਦਿੱਤੀ ਗਈ ਹੈ। ਈਮੇਲ ਵਿਚ ਮਿਊਂਸੀਪਲ ਆਫ਼ਿਸ ਐਟ ਦੀ ਰੇਟ 1.11 ਦਾ ਜ਼ਿਕਰ ਵੀ ਸਾਹਮਣੇ ਆਇਆ ਹੈ। ਇਸਤੋਂ ਇਲਾਵਾ 31 ਅਗਸਤ ਨਾਲ ਸਬੰਧਿਤ ਧਮਕੀ ਭਰੀਆਂ ਗੱਲਾਂ ਲਿਖੇ ਜਾਣ ਦੀ ਜਾਣਕਾਰੀ ਹੈ। ਈ-ਮੇਲ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਵੀ ਇਤਰਾਜ਼ਯੋਗ ਅਤੇ ਧਮਕੀ ਭਰੀ ਭਾਸ਼ਾ ਵਰਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਧਮਕੀ ਦੀ ਸੂਚਨਾ ਮਿਲਦਿਆਂ ਨਿਗਮ ਜ਼ੋਨਾਂ ਦੀ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਬੰਬ ਨਿਰੋਧਕ ਦਸਤੇ ਵਲੋਂ ਨਿਗਮ ਦੇ ਜ਼ੋਨਾਂ ਵਿਚ ਜਾਂਚ ਕੀਤੀ ਗਈ। ਪੁਲਿਸ ਵਲੋਂ ਸ਼ੱਕੀ ਵਸਤੂਆਂ ਅਤੇ ਹੋਰ ਸੰਭਾਵਿਤ ਖ਼ਤਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸਦੇ ਨਾਲ ਹੀ ਸਾਈਬਰ ਮਾਹਿਰਾਂ ਵਲੋਂ ਧਮਕੀ ਭਰੀ ਈ-ਮੇਲ ਦੇ ਸਰੋਤ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਟੀਮ ਇਹ ਪਤਾ ਲਗਾਉਣ ਵਿਚ ਜੁੱਟੀ ਹੋਈ ਹੈ ਕਿ ਈਮੇਲ ਕਿਥੋਂ ਭੇਜੀ ਗਈ ਅਤੇ ਇਸ ਦੇ ਪਿੱਛੇ ਕੌਣ ਵਿਅਕਤੀ ਜਾਂ ਗਰੁੱਪ ਹੈ। ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀ ਭਰੀਆਂ ਈ-ਮੇਲਾਂ ਨਗਰ ਨਿਗਮ ਨੂੰ ਇਸ ਤਰ੍ਹਾਂ ਦੀ ਧਮਕੀ ਪਹਿਲੀ ਵਾਰ ਨਹੀਂ ਮਿਲੀ। ਇਸਤੋਂ ਇਲਾਵਾ ਪਹਿਲਾਂ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਧਮਕੀ ਭਰੀਆਂ ਈ-ਮੇਲਾਂ ਪ੍ਰਾਪਤ ਹੋ ਚੁੱਕੀਆਂ ਹਨ। 25 ਮਈ, 2026 ਨੂੰ ਨਗਰ ਨਿਗਮ ਕਮਿਸ਼ਨਰ ਦੀ ਅਧਿਕਾਰਤ ਈ-ਮੇਲ ’ਤੇ ਮੇਅਰ ਦਫ਼ਤਰ ਅਤੇ ਦਿਲਜੀਤ ਦੋਸਾਂਝ ਦੀ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਰਿਪੋਰਟ ਸਾਹਮਣੇ ਆਈ ਸੀ। ਲਗਾਤਾਰ ਮਿਲ ਰਹੀਆਂ ਅਜਿਹੀਆਂ ਧਮਕੀਆਂ ਨੇ ਨਗਰ ਨਿਗਮ ਦੀ ਸੁਰੱਖਿਆ ਨੂੰ ਲੈਕੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਿਛਲੀ ਖ਼ਬਰ ਦੋ ਥਾਣਾ ਮੁਖੀਆਂ ਦੇ ਤਬਾਦਲੇ ਅਗਲੀ ਖ਼ਬਰ ਭਾਰਤ ਸਰਕਾਰ ਵਲੋਂ ਸੁਖਵਿੰਦਰ ਸਿੰਘ ਬਿੰਦਰਾ ਦੂਜੀ ਵਾਰ ਐਨ.ਆਈ.ਐਸ.ਡੀ. ਦੇ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।