27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਰਛਪਾਲ ਸਿੰਘ ਬੜੂੰਦੀ ਵਾਲੇ ਦਾ ਰੱਖੜੀ ਨੂੰ ਸਮਰਪਿਤ ਗਾਇਆ ਗੀਤ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ-ਗਾਬੜੀਆ

ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਜਥੇਦਾਰ ਰਛਪਾਲ ਸਿੰਘ ਬੜੂੰਦੀ ਵਾਲੇ ਵਲੋਂ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਭੈਣ-ਭਰਾ ਦੇ ਪਿਆਰ ਨੂੰ ਬਿਆਨ ਕਰਦਾ ਹੋਇਆ ਇਕ ਧਾਰਮਿਕ ਗੀਤ ਲੋਕ ਅਰਪਣ ਕੀਤਾ ਗਿਆ।

ਅਜੀਤ ਡੈਸਕ 27-08-2026
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਜਥੇਦਾਰ ਰਛਪਾਲ ਸਿੰਘ ਬੜੂੰਦੀ ਵਾਲੇ ਵਲੋਂ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਭੈਣ-ਭਰਾ ਦੇ ਪਿਆਰ ਨੂੰ ਬਿਆਨ ਕਰਦਾ ਹੋਇਆ ਇਕ ਧਾਰਮਿਕ ਗੀਤ ਲੋਕ ਅਰਪਣ ਕੀਤਾ ਗਿਆ। ਇਹ ਧਾਰਮਿਕ ਗੀਤ ਭੈਣ ਉਡੀਕਾਂ ਕਰਦੀ ਜੇ.ਐਸ. ਵਾਲੀਆ ਦੀ ਕੰਪਨੀ ਵਲੋਂ ਰਿਕਾਰਡ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਜਥੇਦਾਰ ਰਛਪਾਲ ਸਿੰਘ ਬੜੂੰਦੀ ਵਲੋਂ ਗਾਇਆ ਇਹ ਗੀਤ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਸਾਨੂੰ ਸਭ ਨੂੰ ਆਪਣੀ ਸਾਂਝ ਮਜ਼ਬੂਤ ਕਰਨ ਵਾਲੇ ਗੀਤਾਂ ਦੀ ਮਦਦ ਕਰਕੇ ਇਹੋ ਜਿਹੇ ਉਪਰਾਲੇ ਕਰਨ ਵਾਲੇ ਗੀਤਕਾਰ, ਗਾਇਕ ਤੇ ਕੰਪਨੀਆਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਡਾ. ਅਸ਼ਵਨੀ ਪਾਸੀ, ਬਾਬਾ ਅਜੀਤ ਸਿੰਘ, ਜਸਦੀਪ ਸਿੰਘ ਕਾਉਂਕੇ, ਸੁਖਵਿੰਦਰ ਸੁੱਖੀ, ਦਲਬੀਰ ਸਿੰਘ ਚੀਮਾ, ਸਿਮਰਨਜੀਤ ਸਿੰਘ ਹਨੀ, ਰਣਜੀਤ ਬਜਾਜ, ਬਿੱਟੂ ਚੀਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਰ ਦੀ ਖ਼ਰੀਦ ਦੇ ਮਾਮਲੇ ਵਿਚ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੰਜ ਖਿਲਾਫ ਕੇਸ ਦਰਜ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।