02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡਿਪੂ ਹੋਲਡਰ ਯੂਨੀਅਨ ਦੀ ਕੇਂਦਰੀ ਫੂਡ ਸਪਲਾਈ ਮੰਤਰੀ ਨਾਲ ਮੀਟਿੰਗ 3 ਨੂੰ - ਅੜੈਚਾਂ

ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਯੂਨੀਅਨ ਦੀ ਮੀਟਿੰਗ 3 ਨੂੰ ਦਿੱਲੀ ਵਿਖੇ ਭਾਰਤ ਸਰਕਾਰ ਦੇ ਫੂਡ ਸਪਲਾਈ ਮੰਤਰੀ ਪ੍ਰਲਾਦ ਜੋਸ਼ੀ ਨਾਲ ਹੋਵੇਗੀ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਦੱਸਿਆ ਕਿ ਇਹ ਮੀਟਿੰਗ ਕੌਮੀ ਜਨਰਲ ਸਕੱਤਰ ਵਿਸ਼ੰਭਰ ਬਾਸੂ ਦਾਦਾ ਦੀ ਅਗਵਾਈ ’ਚ ਹੋਵੇਗੀ। ਮੀਟਿੰਗ ਵਿਚ ਪੰਜਾਬ ਸਮੇਤ 35 ਸੂਬਿਆਂ ਤੇ ਸ਼ਾਸਿਤ ਪ੍ਰਦੇਸ਼ਾਂ ਦੇ 6 ਲੱਖ ਡਿਪੂ ਹੋਲਡਰਾਂ ਨੂੰ ਦੇਸ਼ ਭਰ ’ਚ ਸਮੱਸਿਆ ਜਿਵੇਂ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਮੁਫ਼ਤ ਯੋਜਨਾ ਰਾਹੀਂ ਵੰਡੇ ਅਨਾਜ ਦਾ ਕਮਿਸ਼ਨ ਸਮੇਂ ਸਿਰ ਨਾ ਦੇਣਾ।

ਅਜੀਤ ਡੈਸਕ 02-09-2026
ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਯੂਨੀਅਨ ਦੀ ਮੀਟਿੰਗ 3 ਨੂੰ ਦਿੱਲੀ ਵਿਖੇ ਭਾਰਤ ਸਰਕਾਰ ਦੇ ਫੂਡ ਸਪਲਾਈ ਮੰਤਰੀ ਪ੍ਰਲਾਦ ਜੋਸ਼ੀ ਨਾਲ ਹੋਵੇਗੀ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਦੱਸਿਆ ਕਿ ਇਹ ਮੀਟਿੰਗ ਕੌਮੀ ਜਨਰਲ ਸਕੱਤਰ ਵਿਸ਼ੰਭਰ ਬਾਸੂ ਦਾਦਾ ਦੀ ਅਗਵਾਈ ’ਚ ਹੋਵੇਗੀ। ਮੀਟਿੰਗ ਵਿਚ ਪੰਜਾਬ ਸਮੇਤ 35 ਸੂਬਿਆਂ ਤੇ ਸ਼ਾਸਿਤ ਪ੍ਰਦੇਸ਼ਾਂ ਦੇ 6 ਲੱਖ ਡਿਪੂ ਹੋਲਡਰਾਂ ਨੂੰ ਦੇਸ਼ ਭਰ ’ਚ ਸਮੱਸਿਆ ਜਿਵੇਂ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਮੁਫ਼ਤ ਯੋਜਨਾ ਰਾਹੀਂ ਵੰਡੇ ਅਨਾਜ ਦਾ ਕਮਿਸ਼ਨ ਸਮੇਂ ਸਿਰ ਨਾ ਦੇਣਾ। ਕੇਂਦਰ ਸਰਕਾਰ ਵਲੋਂ ਇਕ ਦੇਸ਼-ਇਕ ਰਾਸ਼ਨ ਕਾਰਡ ਕਰਨਾ, ਪਰ ਡਿਪੂ ਹੋਲਡਰ ਦਾ ਕਮਿਸ਼ਨ ਇਕ ਨਾ ਕਰਨਾ । ਡਿਪੂ ਹੋਲਡਰ ਨੂੰ 50 ਲੱਖ ਬੀਮਾ ਯੋਜਨਾ ’ਚ ਸ਼ਾਮਿਲ ਨਾ ਕਰਨਾ। ਬਾਇਓ ਮੀਟਰਿਕ ਮਸ਼ੀਨਾਂ ਚਲਾਉਣ ਬਦਲੇ 21 ਰੁਪਏ ਦਾ ਕਮਿਸ਼ਨ ਨਾ ਦੇਣਾ ਇਸ ਤੋਂ ਇਲਾਵਾ ਪੰਜਾਬ ਅੰਦਰ ਮੁਫ਼ਤ ਵੰਡਣ ਵਾਲੀ ਕਣਕ ਵੰਡਣ ਵਾਲੀ ਪਰਚੀ ’ਤੇ 4 ਵਾਰ ਅੰਗੂਠਾ ਲਗਾਉਣਾ ਇਕ ਹੀ ਉਂਗਲ ਨਾਲ ਪਰਚੀ ਕੱਟੀ ਜਾਵੇ ਬਾਇਓ ਮੀਟਰਿਕ ਮਸ਼ੀਨਾਂ ਦਾ ਸਰਵਰ ਡਾਉਨ ਰਹਿਣਾ ਇਹ ਸਾਰੇ ਮਸਲੇ ਕੇਂਦਰੀ ਮੰਤਰੀ ਦੇ ਧਿਆਨ ’ਚ ਲਿਆਂਦੇ ਜਾਣਗੇ।
ਪਿਛਲੀ ਖ਼ਬਰ ਅੰਮ੍ਰਿਤ ਸਾਗਰ ਪਰਿਵਾਰ ਨੇ ਲੰਗਰ ਲਗਾਇਆ ਅਗਲੀ ਖ਼ਬਰ ਪਤਨੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।