02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੀ . ਟੀ . ਯੂਨੀਵਰਸਿਟੀ ਵਲੋਂ ‘ ਕਹੀਂ ਗੁਮ ਨਾ ਹੋ ਜਾਏਂ - ਸੀਜ਼ਨ 9’ ਦੇ ਪੰਜਾਬ ਰਾਜ ਪੱਧਰੀ ਫਿਨਾਲੇ ਦੀ ਮੇਜ਼ਬਾਨੀ

ਜਲੰਧਰ, 1 ਸਤੰਬਰ (ਜਸਪਾਲ ਸਿੰਘ)-‘ਕਹੀਂ ਗੁਮ ਨਾ ਹੋ ਜਾਏਂ-ਸੀਜ਼ਨ 9’ ਦੀ ਪੰਜਾਬ ਰਾਜ ਪੱਧਰੀ ਪ੍ਰਤੀਯੋਗਿਤਾ ਦਾ ਸਫਲਤਾਪੂਰਵਕ ਸਮਾਪਨ ਸੀ. ਟੀ.

ਅਜੀਤ ਡੈਸਕ 02-09-2026
ਜਲੰਧਰ, 1 ਸਤੰਬਰ (ਜਸਪਾਲ ਸਿੰਘ)-‘ਕਹੀਂ ਗੁਮ ਨਾ ਹੋ ਜਾਏਂ-ਸੀਜ਼ਨ 9’ ਦੀ ਪੰਜਾਬ ਰਾਜ ਪੱਧਰੀ ਪ੍ਰਤੀਯੋਗਿਤਾ ਦਾ ਸਫਲਤਾਪੂਰਵਕ ਸਮਾਪਨ ਸੀ.ਟੀ. ਯੂਨੀਵਰਸਿਟੀ, ਲੁਧਿਆਣਾ ਵਿਖੇ ਇੱਕ ਸ਼ਾਨਦਾਰ ਅਤੇ ਯਾਦਗਾਰ ਫਿਨਾਲੇ ਨਾਲ ਹੋਇਆ। ਇਸ ਮੌਕੇ 35 ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਪੰਜਾਬ ਦੀ ਅਮੀਰ ਰਵਾਇਤੀ ਪਕਵਾਨ ਵਿਰਾਸਤ ਨੂੰ ਪੇਸ਼ ਕੀਤਾ । ਬਠਿੰਡਾ ਦੀ ਜ਼ੈਨਬ, ਜੋ ਇੱਕ ਕਲਾਊਡ ਕਿਚਨ ਚਲਾਉਂਦੀ ਹੈ, ਨੂੰ ਪੰਜਾਬ ਰਾਜ ਦੀ ਜੇਤੂ ਘੋਸ਼ਿਤ ਕੀਤਾ ਗਿਆ। ਪੂਜਾ ਨਾਗਪਾਲ ਪਹਿਲੀ ਉਪ ਜੇਤੂ ਅਤੇ ਪੂਨਮ ਮੱਕੜ ਦੂਜੀ ਉਪ ਜੇਤੂ ਰਹੀ। ਜ਼ੈਨਬ ਅਤੇ ਪੂਜਾ ਨਾਗਪਾਲ ਹੁਣ ਐਨਸੀਆਰ ’ਚ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੀਆਂ । ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ (ਡੀਸੀ) ਅਤੇ ਮੁੱਖ ਮਹਿਮਾਨ ਹਿਮਾਂਸ਼ੂ ਜੈਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਰਵਾਇਤੀ ਪਕਵਾਨ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਨੂੰ ਅਜਿਹੇ ਉਪਰਾਲੇ ਦੀ ਮੇਜ਼ਬਾਨੀ ਕਰਨ ’ਤੇ ਮਾਣ ਹੈ, ਜੋ ਭਾਰਤ ਦੀ ਅਮੀਰ ਪਕਵਾਨ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ ਅਤੇ ਸਾਡੀਆਂ ਰਵਾਇਤੀ ਵਿਧੀਆਂ ਤੇ ਸੱਭਿਆਚਾਰਕ ਵਿਰਾਸਤ ਨੂੰ ਜਿਊਂਦਾ ਰੱਖਣ ’ਚ ਯੋਗਦਾਨ ਪਾਉਂਦਾ ਹੈ। ਇਸ ਮੌਕੇ ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਐਡਮਿਸ਼ਨ ਹੈੱਡ ਡਾ. ਆਸ਼ੀਸ਼ ਰੈਨਾ, ਰਜਿਸਟਰਾਰ ਸ੍ਰੀ ਸੰਜੇ ਖੰਡੂਰੀ, ਡਾਇਰੈਕਟਰ ਡੀਐਸਡਬਲਿਊ ਇੰਜੀਨੀਅਰ ਦਵਿੰਦਰ ਸਿੰਘ ਅਤੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਏਅਰਲਾਈਨਜ਼ ਦੇ ਕੋਆਰਡੀਨੇਟਰ ਡਾ. ਗੌਰਵ ਬਾਠਲਾ ਵੀ ਮੌਜੂਦ ਸਨ । ‘ਕਹੀਂ ਗੁਮ ਨਾ ਹੋ ਜਾਏਂ – ਸੀਜ਼ਨ 9” ਦਾ ਆਯੋਜਨ ਲੈਟਸ ਗਿਵ ਬੈਕ ਨਾਮਕ ਰਜਿਸਟਰਡ ਗੈਰ-ਸਰਕਾਰੀ ਸੰਸਥਾ ਵਲੋਂ ਕੀਤਾ ਜਾ ਰਿਹਾ ਹੈ । ਪੰਜਾਬ ਪੜਾਅ ਦਾ ਸਫਲਤਾਪੂਰਵਕ ਤਾਲਮੇਲ ਮੁਸਕਾਨ ਜੈਨ ਅਤੇ ਪ੍ਰਿਯੰਕਾ ਜੈਨ ਵਲੋਂ ਰਿਟਾਇਰਡ ਕਰਨਲ ਅਤੁਲ ਸਕਸੇਨਾ ਦੀ ਰਹਿਨੁਮਾਈ ਹੇਠ ਕੀਤਾ ਗਿਆ।
ਪਿਛਲੀ ਖ਼ਬਰ ਸਿਲਾਈ ਮਸ਼ੀਨ ਕਾਰੋਬਾਰੀ ’ ਤੇ ਜੀ . ਐਸ . ਟੀ . ਵਿਭਾਗ ਦੀ ਛਾਪੇਮਾਰੀ ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕੇਂਦਰੀ ਬੋਰਸਟਲ ਅਤੇ ਜ਼ਨਾਨਾ ਜੇਲ੍ਹ ਦੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।