11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਮਾਮਲੇ ’ਚ ਐਸ.ਸੀ. ਸਮਾਜ ਦੀ ਪੁਲਿਸ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ

ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਮਾਮਲੇ ’ਚ ਐਸ.ਸੀ. ਸਮਾਜ ਦੀ ਪੁਲਿਸ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ

ਅਜੀਤ ਡੈਸਕ 11-09-2026

ਲੁਧਿਆਣਾ, 10 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਜਲੰਧਰ ਬਾਈਪਾਸ ਚੌਕ ਵਿਖੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੇ ਮਾਮਲੇ ਨੂੰ ਲੈਕੇ ਐਸ.ਸੀ. ਸਮਾਜ ਦੇ ਆਗੂਆਂ ਦੀ ਪੁਲਿਸ ਪ੍ਰਸ਼ਾਸਨ ਨਾਲ ਪੁਲਿਸ ਲਾਈਨ ਵਿਖੇ ਅਹਿਮ ਮੀਟਿੰਗ ਹੋਈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਏ.ਡੀ.ਸੀ. ਸਮੀਰ ਵਰਮਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। ਮੀਟਿੰਗ ਦੌਰਾਨ ਆਗੂਆਂ ਨੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ, ਮਾਮਲੇ ਦੀ ਗੰਭੀਰ ਜਾਂਚ ਅਤੇ ਬਾਬਾ ਸਾਹਿਬ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਸੀਨੀਅਰ ਆਗੂ ਨਰੇਸ਼ ਧੀਂਗਾਨ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਨੇ ਦੱਸਿਆ ਕਿ ਜਲੰਧਰ ਬਾਈਪਾਸ ਚੌਕ ਵਿਖੇ ਬੁੱਤ ਦੁਆਲੇ ਕੈਮਰੇ ਲਗਾ ਦਿੱਤੇ ਗਏ ਹਨ ਅਤੇ ਪੁਲਿਸ ਗੱਡੀ ਰਾਹੀਂ ਪਹਿਰਾ ਦਿੱਤਾ ਜਾਵੇਗਾ। ਸ਼ਹਿਰ ਦੇ ਹੋਰ ਬੁੱਤਾਂ ਦੀ ਸੁਰੱਖਿਆ ਲਈ ਵੀ ਸੰਬੰਧਿਤ ਥਾਣਿਆਂ ਨੂੰ ਹਿਦਾਇਤਾਂ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਚੌਧਰੀ ਯਸ਼ਪਾਲ, ਜਿੰਦਰਪਾਲ, ਨੇਤਾ ਜੀ ਸੋਂਧੀ, ਵਿਪਨ ਕਲਿਆਣ, ਐਡਵੋਕੇਟ ਨਰਿੰਦਰ ਆਦਿਆ, ਜਤਿੰਦਰ ਆਦਿਆ, ਸੰਜੀਵ ਗਿੱਲ, ਪੱਪਾ ਬੱਤਰਾ, ਸੁਸ਼ੀਲ ਰੱਤੀ, ਦੀਪਕ ਹੰਸ, ਐਡਵੋਕੇਟ ਸੁਮਨ, ਗਗਨ ਭੰਡਾਰੀ ਆਦਿ ਮੌਜੂਦ ਸਨ। 

ਪਿਛਲੀ ਖ਼ਬਰ ਲਾਲ ਮੀਟ ਖਾਣ ਤੋਂ ਬਚਣ ਦਿਲ ਦੇ ਮਰੀਜ਼ ਅਗਲੀ ਖ਼ਬਰ ਪਿਆਰ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।