14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਨਾਮਧਾਰੀ ਸੰਪਰਦਾ ਦੇ ਅਨਿਨ ਸੇਵਕ ਮਹਿੰਦਰ ਸਿੰਘ ਪੰਧੇਰ ਸਿਆੜ੍ਹ ਨਹੀਂ ਰਹੇ, ਅੰਤਿਮ ਅਰਦਾਸ 16 ਨੂੰ

ਮਲੌਦ, 13 ਸਤੰਬਰ (ਸਹਾਰਨ ਮਾਜਰਾ)-ਨਾਮਧਾਰੀ ਸੰਪਰਦਾ ਦੇ ਮੁਖੀ ਸੰਤ ਬਾਬਾ ਜਗਜੀਤ ਸਿੰਘ ਭੈਣੀ ਸਾਹਿਬ, ਸੰਤ ਬਾਬਾ ਦਲੀਪ ਸਿੰਘ ਦੇ ਅਨਿਨ ਸੇਵਕ ਅਤੇ ਉੱਘੇ ਆਗੂ ਹਰਬੰਤ ਸਿੰਘ ਪੰਧੇਰ ਸਿਆੜ ਦੇ ਪਿਤਾ ਜੀ ਸੰਤ ਮਹਿੰਦਰ ਸਿੰਘ ਪੰਧੇਰ ਸਿਆੜ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਦਿਹਾਂਤ ’ਤੇ ਲੋਕ ਸਭਾ ਮੈਂਬਰ ਡਾ.

ਸੰਤ ਮਹਿੰਦਰ ਸਿੰਘ ਪੰਧੇਰ ਸਿਆੜ੍ਹ 14-09-2026
ਮਲੌਦ, 13 ਸਤੰਬਰ (ਸਹਾਰਨ ਮਾਜਰਾ)-ਨਾਮਧਾਰੀ ਸੰਪਰਦਾ ਦੇ ਮੁਖੀ ਸੰਤ ਬਾਬਾ ਜਗਜੀਤ ਸਿੰਘ ਭੈਣੀ ਸਾਹਿਬ, ਸੰਤ ਬਾਬਾ ਦਲੀਪ ਸਿੰਘ ਦੇ ਅਨਿਨ ਸੇਵਕ ਅਤੇ ਉੱਘੇ ਆਗੂ ਹਰਬੰਤ ਸਿੰਘ ਪੰਧੇਰ ਸਿਆੜ ਦੇ ਪਿਤਾ ਜੀ ਸੰਤ ਮਹਿੰਦਰ ਸਿੰਘ ਪੰਧੇਰ ਸਿਆੜ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਦਿਹਾਂਤ ’ਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਮਨੀਸ਼ ਤਿਵਾੜੀ ਸਾਬਕਾ ਮੈਂਬਰ ਲੋਕ ਸਭਾ, ਸਾਬਕਾ ਮੰਤਰੀ ਅਤੇ ਸਾਬਕਾ ਪ੍ਰਧਾਨ ਪ੍ਰਦੇਸ਼ ਕਾਂਗਰਸ ਸ਼ਮਸ਼ੇਰ ਸਿੰਘ ਦੂਲੋਂ, ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਮਾਸਟਰ ਰਾਜ ਸਿੰਘ ਸਹਾਰਨ ਮਾਜਰਾ, ਸਾਬਕਾ ਸਰਪੰਚ ਪਰਮਿੰਦਰ ਸਿੰਘ ਪਿੰਦਰੀ ਸਹਾਰਨ ਮਾਜਰਾ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ, ਪ੍ਰੋ. ਗੁਰਮੁਖ ਸਿੰਘ ਗੋਮੀ, ਬਲਵੰਤ ਰਾਮ ਪੱਪੂ ਤੋਂ ਇਲਾਵਾ ਸਮੂਹ ਨਾਮਧਾਰੀ ਪਰਿਵਾਰ, ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਮਲੌਦ ਦੇ ਪ੍ਰਧਾਨ ਸ਼੍ਰੀ ਸੰਜੀਵ ਮੋਦਗਿੱਲ, ਅਕਾਲੀ ਦਲ ਮੁੜ ਸੁਰਜੀਤ ਦੇ ਸਰਕਲ ਪ੍ਰਧਾਨ ਡਾ. ਕਰਨੈਲ ਸਿੰਘ ਕਾਲੀਆ ਆਦਿ ਨੇ ਉਨ੍ਹਾਂ ਦੇ ਸਪੁੱਤਰ ਹਰਬੰਤ ਸਿੰਘ ਪੰਧੇਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ। ਮਾ. ਰਾਜ ਸਿੰਘ ਸਹਾਰਨ ਮਾਜਰਾ ਨੇ ਦੱਸਿਆ ਕਿ ਸਵਰਗੀ ਸੰਤ ਮਹਿੰਦਰ ਸਿੰਘ ਪੰਧੇਰ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ 16 ਸਤੰਬਰ 2026 ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ (ਝੰਮਟ ਰੋਡ) ਪਿੰਡ ਸਿਆੜ੍ਹ ਜ਼ਿਲ੍ਹਾ ਲੁਧਿਆਣਾ ਵਿਖੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਪਾਏ ਜਾਣਗੇ।
ਪਿਛਲੀ ਖ਼ਬਰ ਪਿੰਡ ਮੁਕੰਦਪੁਰ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਅਹਿਮ ਇਕੱਤਰਤਾ ਇਆਲੀ ਤੇ ਸ਼ਿਵਾਲਿਕ ਵਲੋਂ ਸਮੂਹ ਵਰਗਾਂ... ਅਗਲੀ ਖ਼ਬਰ ਹੇਮਟੈਕਸ ਐਕਸਪੋ-2026 ਦੇ ਦੂਜੇ ਦਿਨ ਵੀ ਵੱਖ-ਵੱਖ ਸਟਾਲਾਂ ’ਤੇ ਦੇਖਣ ਨੂੰ ਮਿਲੀ ਦਰਸ਼ਕਾਂ ਦੀ ਵੱਡੀ ਭੀੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।