ਵੱਖ-ਵੱਖ ਇਲਾਕਿਆਂ ’ਚੋਂ ਚੋਰਾਂ ਵਲੋਂ ਵਾਹਨ ਚੋਰੀ
ਲੁਧਿਆਣਾ, 16 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਚੋਰਾਂ ਵਲੋਂ ਵਾਹਨ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ ਵਿਚ ਸਥਾਨਕ ਫਲਾਵਰ ਚੌਕ ਮਾਰਕੀਟ ਵਿਚ ਚੋਰਾਂ ਵਲੋਂ ਮੋਹਿਤ ਸਿੰਗਲਾ ਦਾ ਐਕਟਿਵਾ ਚੋਰੀ ਕਰ ਲਿਆ ਗਿਆ।
ਡ
ਡਾ. ਅਰੁਣ ਮਿਤਰਾ, ਡਾ. ਸ਼ਕੀਲ ਉਰ ਰਹਿਮਾਨ
17-09-2026
ਲੁਧਿਆਣਾ, 16 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਚੋਰਾਂ ਵਲੋਂ ਵਾਹਨ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ ਵਿਚ ਸਥਾਨਕ ਫਲਾਵਰ ਚੌਕ ਮਾਰਕੀਟ ਵਿਚ ਚੋਰਾਂ ਵਲੋਂ ਮੋਹਿਤ ਸਿੰਗਲਾ ਦਾ ਐਕਟਿਵਾ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ। ਦੂਜੇ ਮਾਮਲੇ ਵਿਚ ਸਥਾਨਕ ਜਮਾਲਪੁਰ ਤੋਂ ਚੋਰਾਂ ਵਲੋਂ ਕੁਲਦੀਪ ਸਿੰਘ ਵਾਸੀ ਭਾਮੀਆਂ ਖ਼ੁਰਦ ਦਾ ਵੀ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਇਕ ਹੋਰ ਅਜਿਹੇ ਮਾਮਲੇ ਵਿਚ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਵਿਚੋਂ ਚੋਰਾਂ ਵਲੋਂ ਮੋਹਿਤ ਪੁੱਤਰ ਸਖੀ ਚੰਦ ਵਾਸੀ ਵੱਡੀ ਹੈਬੋਵਾਲ ਦਾਵੀ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਹਨਾਂ ਸਾਰਿਆਂ ਮਾਮਲਿਆਂ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਚੋਰੀ ਕੀਤੇ ਵਾਹਨ ਦਾ ਪਤਾ ਨਹੀਂ ਲੱਗਾ ਹੈ। ਪਾਬੰਦੀਸ਼ੁਦਾ ਤੰਬਾਕੂ ਵੇਚਣ ਵਾਲਾ ਕਾਬੂ ਪੁਲਿਸ ਨੇ ਜੈਨ ਮੰਦਰ ਨੇੜੇ ਸਥਿਤ ਪਾਨ ਦੇ ਖੋਖੇ ਦੇ ਛਾਪਾਂ ਮਾਰੀ ਕਰਕੇ ਮਾਲਕ ਸੁਸ਼ਾਂਕ ਮਿਸ਼ਰਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਸਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਤੰਬਾਕੂ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਵਲੋਂ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਦਾ ਕਾਬੂ ਥਾਣਾ ਹੈਬੋਵਾਲ ਦੀ ਪੁਲਿਸ ਨੇ ਜਗਨਨਾਥ ਵਾਸੀ ਗਰੇਵਾਲ ਚੌਕ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਸਿਲੰਡਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਵੱਡੇ ਗੈਸ ਸਿਲੰਡਰਾਂ ਵਿਚੋਂ ਗੈਸ ਕੱਢ ਕੇ ਛੋਟੇ ਗੈਸ ਸਿਲੰਡਰਾਂ ਵਿਚ ਭਰ ਰਿਹਾ ਸੀ ਅਤੇ ਉਸਦੀ ਬਲੈਕ ਕਰ ਰਿਹਾ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਉਥੇ ਛਾਪਾਮਾਰੀ ਕੀਤੀ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ। ਖੋਹ ਦੀ ਵਾਰਦਾਤ ਸਥਾਨਕ ਫੁਆਰਾ ਚੌਕ ਤੋਂ ਲੁਟੇਰਾ ਕਪਿਲ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਪਾਸੋਂ ਉਸਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ। ਪਰਸ ਵਿਚ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਹੋਰ ਸਾਮਾਨ ਸੀ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਤੇ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਲੁਟੇਰੇ ਦਾ ਸੁਰਾਗ ਨਹੀਂ ਲੱਗਾ ਸੀ। ਸੜਕ ਹਾਦਸੇ ਵਿਚ ਮੌਤ ਸਥਾਨਕ ਪਿੰਡ ਝਾਬੇਵਾਲ ਨੇੜੇ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖ਼ਤ ਸੂਰਜ ਕੁਮਾਰ ਵਜੋਂ ਕੀਤੀ ਗਈ ਹੈ। ਉਸ ਦੀ ਉਮਰ 26 ਸਾਲ ਦੇ ਕਰੀਬ ਸੀ। ਉਹ ਆਪਣੇ ਜਾਣਕਾਰ ਪ੍ਰਕਾਸ਼ ਨਾਲ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਦੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਲੈ ਲਿਆ। ਸਿੱਟੇ ਵਜੋਂ ਦੋਵੇਂ ਜ਼ਖਮੀ ਹੋ ਗਏ। ਗੰਭੀਰ ਹਾਲਤ ਵਿਚ ਇਹਨਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਸੂਰਜ ਦਮ ਤੋੜ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਦੋਸ਼ੀ ਚਾਲਕ ਦਾ ਪਤਾ ਨਹੀਂ ਲੱਗਾ ਹੈ। ਦਾਜ ਦਾ ਮਾਮਲਾ ਪੁਲਿਸ ਨੇ ਰਜ਼ੀਆ ਸੁਲਤਾਨਾ ਵਾਸੀ ਟਿੱਬਾ ਰੋਡ ਦੀ ਸ਼ਿਕਾਇਤ ‘ਤੇ ਮੁਹੰਮਦ ਅਸਲਮ ਵਾਸੀ ਬਿਹਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਉਕਤ ਕਥਿਤ ਦੋਸ਼ੀ ਨਾਲ ਛੇ ਸਾਲ ਪਹਿਲਾਂ ਹੋਈ ਸੀ, ਪਰ ਵਿਆਹ ਤੋਂ ਕੁੱਝ ਸਮੇਂ ਬਾਅਦ ਇਕ ਸਥਿਤ ਦੋਸ਼ੀ ਨੇ ਉਸ ਨੂੰ ਦਾਜ ਖ਼ਾਤਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੀਤੇ ਦਿਨ ਉਸ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਆਪਣੀ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਪੁਲਿਸ ਨੇ ਮਨਦੀਪ ਸਿੰਘ ਵਾਸੀ ਜਮਾਲਪੁਰ ਦੀ ਸ਼ਿਕਾਇਤ ’ਤੇ ਨਰੇਸ਼ ਨਰੇਸ਼ ਚੰਦਰ ਵਾਸੀ ਹੁਗਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ, ਹਾਲ ਦੀ ਘੜੀ ਇਸ ਮਾਮਲੇ ਵਿਚ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।