19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਵਿਧਾਇਕ ਬੱਗਾ ਦੇ ਘਰ ਅੱਗੇ ਗੂੰਜੇ ਨਿਗਮ ਮੁਲਾਜ਼ਮਾਂ ਦੇ ਨਾਅਰੇ ਖਾਲਸਾ ਇੰਸਟੀਚਿਊਟ ਵਿਖੇ ਕਰਵਾਈ ਫਰੈਸ਼ਰ ਪਾਰਟੀ

ਲੁਧਿਆਣਾ, 18 ਸਤੰਬਰ (ਜਸਵਿੰਦਰ ਸਿੰਘ)-ਖਾਲਸਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਸਵਾਗਤ ਲਈ ਇੱਕ ਸ਼ਾਨਦਾਰ ਫੈਸ਼ਰਜ਼ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪੂਰਾ ਕੈਂਪਸ ਉਤਸ਼ਾਹ ਅਤੇ ਊਰਜਾ ਨਾਲ ਭਰਪੂਰ ਰਿਹਾ। ਡਾਇਰੈਕਟਰ ਡਾ.

ਅਜੀਤ ਡੈਸਕ 19-09-2026
ਲੁਧਿਆਣਾ, 18 ਸਤੰਬਰ (ਜਸਵਿੰਦਰ ਸਿੰਘ)-ਖਾਲਸਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਸਵਾਗਤ ਲਈ ਇੱਕ ਸ਼ਾਨਦਾਰ ਫੈਸ਼ਰਜ਼ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪੂਰਾ ਕੈਂਪਸ ਉਤਸ਼ਾਹ ਅਤੇ ਊਰਜਾ ਨਾਲ ਭਰਪੂਰ ਰਿਹਾ। ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਮਾਣਯੋਗ ਫੈਕਲਟੀ ਮੈਂਬਰਾਂ ਅਤੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਲਜ ਦੇ ਜੀਵਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਪਹਿਲੇ ਸਾਲ ਦੀਆਂ ਵਿਦਿਆਰਥਣਾਂ ਨੇ ਆਪਣੇ ਸ਼ਾਨਦਾਰ ਆਤਮ-ਵਿਸ਼ਵਾਸ, ਸੁੰਦਰਤਾ ਅਤੇ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕਰਦਿਆਂ ਰੈਂਪ ਵਾਕ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਗਰੁੱਪ ਅਤੇ ਸੋਲੋ ਡਾਂਸ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ ਅਤੇ ਪ੍ਰੋਗਰਾਮ ਦੀ ਊਰਜਾ ਨੂੰ ਸਿਖਰ ‘ਤੇ ਪਹੁੰਚਾ ਦਿੱਤਾ। ਵੱਖ ਵੱਖ ਕਰਵਾਏ ਮੁਕਾਬਲਿਆਂ ਵਿਚ ਮਿਸ ਫਰੈਸ਼ਰ: ਤਨਿਸ਼ਾ ਕਾਲਸੀ, ਪਹਿਲੀ ਰਨਰ-ਅੱਪ: ਸਿਮਰਨ ਸੋਗੀ, ਦੂਜੀ ਰਨਰ-ਅੱਪ: ਖੁਸ਼ੀ ਖੁਰਾਨਾ ਰਹੀ। ਮਿਸ ਬੈਸਟ ਰੈਂਪ ਵਾਕ: ਮਨਦੀਪ ਕੌਰ, ਮਿਸ ਬਿਊਟੀਫੁੱਲ ਸਮਾਈਲ: ਸੀਰਤ, ਮਿਸ ਵਿਵੇਸ਼ੀਅਸ: ਨੰਦਨੀ, ਮਿਸ ਬੈਸਟ ਪਰਸਨੈਲਿਟੀ: ਗਾਇਤਰੀ ਚੋਪੜਾ, ਮਿਸ ਬੈਸਟ ਅਟਾਇਰ: ਪਰਦੀਪ, ਮਿਸ ਫੋਟੋਜੈਨਿਕ: ਮੁਸਕਾਨ ਸੈਣੀ, ਮਿਸ ਕੌਨਫੀਡੈਂਟ: ਮਿਤਿਕਾ ਗਾਂਧੀ, ਮਿਸ ਟੈਲੌਟਿਡ: ਈਸ਼ਾ, ਮਿਸ ਐਲੀਗੈਂਟ : ਯੁਵਿਕਾ, ਮਿਸ ਬਿਊਟੀ ਵਿਦ ਬੇਨ: ਰਿਦਮ, ਸੋਲੋ ਡਾਂਸ ਅਰਸ਼ਿਤਾ ਸ਼ੁਕਲਾ ਅਤੇ ਗਰੁੱਪ ਡਾਂਸ ਦਾ ਖਿਤਾਬ ਦਿਲਨਾਜ਼, ਹਰਸ਼ਿਤਾ, ਮੁਸਕਾਨਪ੍ਰੀਤ ਨੂੰ ਦਿੱਤਾ ਗਿਆ।
ਪਿਛਲੀ ਖ਼ਬਰ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਮੁਕਤ ਕੀਤਾ ਜਾਵੇ-ਕੁਲਜਿੰਦਰ ਸਿੰਘ ਬੱਦੋਵਾਲ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਗੁਰਮਤਿ ਸੰਗੀਤ ਅਦਾਰਾ ਨੌਜਵਾਨਾਂ ਨੂੰ ਰਾਗਾਂ ਸਹਿਤ ਕੀਰਤਨ ਦੀ ਸਿਖਲਾਈ ਦੇਣ ਵਿਚ ਨਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।