22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆ ਕੇ 8 ਸਾਲਾ ਬੱਚਾ ਝੁਲਸਿਆ

ਫੁੱਲਾਂਵਾਲ, 21 ਸਤੰਬਰ (ਮਨਜੀਤ ਸਿੰਘ ਦੁੱਗਰੀ)-ਅੱਜ ਦੇਰ ਸ਼ਾਮ ਧਾਂਦਰਾ ਸੜਕ, ਜਿਸ ਨੂੰ ਜਸਟਿਸ ਗੁਰਨਾਮ ਸਿੰਘ ਮਾਰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ’ਤੇ ਪੈਂਦੇ ਪਿੰਡ ਮਾਣਕਵਾਲ ਵਿਖੇ 11 ਕੇਵੀ ਵੋਲਟੇਜ ਦੀਆਂ ਲੰਘਦੀਆਂ ਹਾਈਟੈਂਸ਼ਨ ਤਾਰਾਂ ਦੇ ਥੱਲੇ ਪੈਂਦੇ ਇਕ ਮਕਾਨ ਦੀ ਛੱਤ ’ਤੇ ਖੇਡ ਰਹੇ ਭੈਣ-ਭਰਾਵਾਂ ਵਿਚੋਂ ਭਰਾ ਦੇ ਤਾਰਾਂ ਦੀ ਚਪੇਟ ਵਿਚ ਆ ਕੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੰਮ ਟਰੇਨਰ ਏਕਮ ਵਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਮਾਣਕਵਾਲ ਰੋਡ ’ਤੇ ਆਪਣਾ ਜਿੰਮ ਚਲਾਉਂਦਾ ਹੈ।

ਅਜੀਤ ਡੈਸਕ 22-09-2026
ਫੁੱਲਾਂਵਾਲ, 21 ਸਤੰਬਰ (ਮਨਜੀਤ ਸਿੰਘ ਦੁੱਗਰੀ)-ਅੱਜ ਦੇਰ ਸ਼ਾਮ ਧਾਂਦਰਾ ਸੜਕ, ਜਿਸ ਨੂੰ ਜਸਟਿਸ ਗੁਰਨਾਮ ਸਿੰਘ ਮਾਰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ’ਤੇ ਪੈਂਦੇ ਪਿੰਡ ਮਾਣਕਵਾਲ ਵਿਖੇ 11 ਕੇਵੀ ਵੋਲਟੇਜ ਦੀਆਂ ਲੰਘਦੀਆਂ ਹਾਈਟੈਂਸ਼ਨ ਤਾਰਾਂ ਦੇ ਥੱਲੇ ਪੈਂਦੇ ਇਕ ਮਕਾਨ ਦੀ ਛੱਤ ’ਤੇ ਖੇਡ ਰਹੇ ਭੈਣ-ਭਰਾਵਾਂ ਵਿਚੋਂ ਭਰਾ ਦੇ ਤਾਰਾਂ ਦੀ ਚਪੇਟ ਵਿਚ ਆ ਕੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੰਮ ਟਰੇਨਰ ਏਕਮ ਵਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਮਾਣਕਵਾਲ ਰੋਡ ’ਤੇ ਆਪਣਾ ਜਿੰਮ ਚਲਾਉਂਦਾ ਹੈ। ਸੋਮਵਾਰ ਦੀ ਸ਼ਾਮ ਸਮੇਂ ਉਸ ਨੂੰ ਗੁਆਂਢ ਵਿਚੋਂ ਬਚਾਓ-ਬਚਾਓ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ’ਤੇ ਜਦੋਂ ਉਸਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੰਧ ਟੱਪ ਕੇ ਉਥੇ ਜਾ ਕੇ ਦੇਖਿਆ ਤਾਂ ਅੱਠ ਸਾਲ ਉਮਰ ਦੇ ਕਰੀਬ ਇਕ ਬੱਚਾ ਤਾਰਾਂ ਦੀ ਚਪੇਟ ਵਿਚ ਆਉਣ ਨਾਲ ਬੁਰੀ ਤਰ੍ਹਾਂ ਝੁਲਸ ਚੁੱਕਿਆ ਸੀ ਅਤੇ ਉਸਦੀ ਭੈਣ ਵਲੋਂ ਉਸ ਨੂੰ ਬਚਾਉਣ ਲਈ ਰੌਲਾ ਪਾਇਆ ਜਾ ਰਿਹਾ ਸੀ। ਇਸ ਦੌਰਾਨ ਝੁਲਸੇ ਬੱਚੇ ਨੂੰ ਉਨ੍ਹਾਂ ਵਲੋਂ ਤੁਰੰਤ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਦੁੱਗਰੀ ਸਥਿਤ ਬੱਗਾ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ।
ਪਿਛਲੀ ਖ਼ਬਰ ਪੈਟਰੋਲ ਪੰਪਾਂ ’ ਤੇ ਯੂ . ਪੀ . ਆਈ . ਰਾਹੀਂ ਕੀਤੀ ਰੁ 2,000 ਤੋਂ ਵੱਧ ਦੀ ਈਂਧਨ ਖਰੀਦ ’ ਤੇ ਸਿਰਫ਼ ਰੁ 5 ਦੀ ਨਿਰਧਾਰਤ... ਅਗਲੀ ਖ਼ਬਰ ਕੂੜਾ ਪ੍ਰਬੰਧਨ ਟੈਂਡਰ ਨੂੰ ਲੈ ਕੇ ਨਿਗਮ ’ਚ ਟਕਰਾਅ ਤੇਜ਼-ਮੇਅਰ ਹਾਊਸ ਬਾਹਰ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।