13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਥਰੀਕੇ ਕਾਲੋਨੀ ਵਿਖੇ ਰੱਖੀ ਮੀਟਿੰਗ ਦੌਰਾਨ ਲੋਕਾਂ ਦਾ ਉਮੜਿਆ ਸੈਲਾਬ

ਇਯਾਲੀ/ਥਰੀਕੇ, 12 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਪਿੰਡ ਥਰੀਕੇ ਕਾਲੋਨੀ, ਰਾਂਚੀ ਕਾਲੋਨੀ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਹਲਕਾ ਇੰਚਾਰਜ ਤੇ ਸਾਬਕਾ ਪਾਰਲੀਮਾਨੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲੋਕਾਂ ਦਾ ਵੱਡਾ ਇਕੱਠ ਹੋਇਆ। ਇਸ ਮੌਕੇ ਸ਼ਿਵਾਲਿਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਤੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਯੋਗ ਬਣਾਉਣਾ ਸੂਬੇ ਸਾਹਮਣੇ ਵੱਡੀਆਂ ਚੁਨੌਤੀਆਂ ਹਨ।

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਥਰੀਕੇ ਕਾਲੋਨੀ ਵਿਖੇ ਰੱਖੀ ਮੀਟਿੰਗ ਦੌਰਾਨ ਲੋਕਾਂ ਦਾ ਉਮੜਿਆ ਸੈਲਾਬ ਸ਼ਿਵਾਲਿਕ ਨਾਲ। ਅਜੀਤ ਤਸਵੀਰ 13-10-2026
ਇਯਾਲੀ/ਥਰੀਕੇ, 12 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਪਿੰਡ ਥਰੀਕੇ ਕਾਲੋਨੀ, ਰਾਂਚੀ ਕਾਲੋਨੀ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਹਲਕਾ ਇੰਚਾਰਜ ਤੇ ਸਾਬਕਾ ਪਾਰਲੀਮਾਨੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲੋਕਾਂ ਦਾ ਵੱਡਾ ਇਕੱਠ ਹੋਇਆ। ਇਸ ਮੌਕੇ ਸ਼ਿਵਾਲਿਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਤੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਯੋਗ ਬਣਾਉਣਾ ਸੂਬੇ ਸਾਹਮਣੇ ਵੱਡੀਆਂ ਚੁਨੌਤੀਆਂ ਹਨ। ਰਵਾਇਤੀ ਸਿਆਸੀ ਪਾਰਟੀਆਂ ਦੇ ਲਾਰਿਆਂ ਤੋਂ ਨਿਰਾਸ਼ ਲੋਕ ਹੁਣ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪੰਜਾਬ ਦੀ ਤਰੱਕੀ, ਨੌਜਵਾਨਾਂ ਦੇ ਭਵਿੱਖ ਤੇ ਸੂਬੇ ਦੇ ਹੱਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਉਸਾਰੂ ਸੋਚ ਵਾਲੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਥੇਬੰਦੀ ਨਾਲ ਜੁੜਨ ਵਿਚ ਦਿਲਚਸਪੀ ਦਿਖਾ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਸ਼ਿਵਾਲਿਕ ਦੇ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਨੂੰ ਯਾਦ ਕਰਦਿਆਂ ਉਨ੍ਹਾਂ ਅੱਗੇ ਪਿੰਡ ਦੀ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਰੱਖੀ ਤੇ ਇਸ ਦੇ ਸਥਾਈ ਹੱਲ ਦੀ ਮੰਗ ਕੀਤੀ। ਲੋਕਾਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਿਵਾਲਿਕ ਨੇ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਅੰਦਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸਰਕਾਰ ਬਣਦੀ ਹੈ ਤਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ। ਨਵਾਂ ਟਿਊਬਵੈੱਲ ਲਗਾਉਣ ਦੇ ਨਾਲ-ਨਾਲ ਪਿੰਡ ਵਿਚ ਪਾਣੀ ਦੀ ਟੈਂਕੀ ਵੀ ਬਣਵਾਈ ਜਾਵੇਗੀ। ਇਸ ਮੌਕੇ ਸਰਕਲ ਪ੍ਰਧਾਨ ਧਨਵੰਤ ਸਿੰਘ ਥਰੀਕੇ, ਪ੍ਰਤਾਪ ਸਿੰਘ ਸ਼ਿਵਾਲਿਕ, ਮਾਸਟਰ ਗੁਰਮੇਲ ਸਿੰਘ, ਬਹਾਦਰ ਸਿੰਘ ਤੂਰ, ਤਰਲੋਚਨ ਸਿੰਘ ਬੰਗਾ, ਰਮਨ ਗਰੇਵਾਲ, ਵਰਿੰਦਰਜੀਤ ਸਿੰਘ ਕਾਲਾ, ਹਰਮਨ ਭੱਟੀ, ਪ੍ਰਦੀਪ ਸਿੰਘ, ਰਮਾ ਜੀ, ਜਰਨੈਲ ਸਿੰਘ, ਸੋਨੀ ਪੰਡਤ, ਗੁਲਜ਼ਾਰ ਸਿੰਘ ਗੋਰਾ, ਅਮਨ ਗਰੇਵਾਲ, ਹਰਦੀਪ ਘੁਮਾਣ, ਸੋਨੀ, ਹਰਪਾਲ, ਜੋਗਿੰਦਰ ਸਿੰਘ ਗੈਂਦਾ, ਅੰਮ੍ਰਿਤ ਹੀਰ, ਸੋਨੀ ਸਿੰਮਕ, ਗੁਰਪ੍ਰੀਤ ਲਾਡੀ, ਤਾਰੀ ਫੌਜੀ, ਗੁਰਚਰਨ ਸਿੰਘ ਕਾਲਾ, ਟੂਸਾ ਸਾਹਿਬ, ਬਿੱਟੂ, ਗੁਰਮੀਤ, ਲਖਵਿੰਦਰ ਲੱਖਾ, ਰਜਿੰਦਰ ਸਿੰਘ, ਸੋਨੀ ਥਰੀਕੇ ਕਾਲੋਨੀ, ਲੱਕੀ ਭਾਪਾ, ਅਮਰੀਕ ਸਿੰਘ, ਸੰਦੀਪ ਲੋਹਟ, ਬਿੱਲਾ, ਸੋਨੀ ਢਿੱਲੋਂ, ਗੁਰਪ੍ਰੀਤ ਗੋਗੀ, ਪਰਮਜੀਤ ਬੰਗਾ, ਹੈਪੀ ਥਰੀਕੇ ਕਾਲੋਨੀ, ਸ਼ਿੰਗਾਰਾ ਸਿੰਘ, ਹਰਦੀਪ ਸਿੰਘ, ਜਸਪਾਲ ਥਰੀਕੇ, ਰਫਲ, ਨਰਿੰਦਰਪਾਲ, ਯੋਗਰਾਜ ਸਿੰਮਕ, ਕਾਕਾ ਗਰਚਾ, ਮੋਂਟੀ ਗਰਚਾ, ਬਿੱਲਾ, ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਨੇ ਮੁਕਾਬਲੇ ਵਿਚ ਨਕਦ ਇਨਾਮ ਜਿੱਤ ਕੇ ਖੱਟਿਆ ਨਾਮਣਾ ਅਗਲੀ ਖ਼ਬਰ ਗੁਰਮਤਿ ਸਮਾਗਮ ਅੰਦਰ ਲੱਗਣਗੀਆਂ ਗੁਰਬਾਣੀ ਕੀਰਤਨ ਦੀਆਂ ਛਹਿਬਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।