ਭਾਮੀਆਂ ਕਲਾਂ/ਲੁਧਿਆਣਾ, 16 ਅਕਤੂਬਰ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਇੰਚਾਰਜ ਹਲਕਾ ਸਾਹਨੇਵਾਲ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੁਆਰਡੀਨੇਟਰ ਹਰਨੇਕ ਸਿੰਘ ਰਾਣਾ ਵਲੋਂ ਵੱਖ-ਵੱਖ ਸਰਕਲਾਂ ‘ਚ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਹੇ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਅਕਾਲੀ ਦਲ ਯੂਥ ਵਿੰਗ, ਬੀ.ਸੀ. ਵਿੰਗ, ਐਸ.ਸੀ. ਵਿੰਗ ਅਤੇ ਇਸਤਰੀ ਵਿੰਗ ਨੂੰ ਸਨਮਾਨਿਤ ਕੀਤਾ ਗਿਆ। ਹਲਕਾ ਸਾਹਨੇਵਾਲ ਤੋਂ ਬੀਬੀ ਦਲਜੀਤ ਕੌਰ ਪਵਾ ਨੂੰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਸ਼ਰਨਜੀਤ ਸਿੰਘ ਢਿੱਲੋਂ, ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ ਅਤੇ ਕੁਆਰਡੀਨੇਟਰ ਹਰਨੇਕ ਸਿੰਘ ਰਾਣਾ ਨੇ ਦੱਸਿਆ ਕਿ ਸਰਕਲ ਮੇਹਰਬਾਨ ਤੋਂ ਜਸਵੰਤ ਸਿੰਘ ਸੁਜਾਤਵਾਲ ਨੂੰ ਬੀ.ਸੀ. ਵਿੰਗ ਪ੍ਰਧਾਨ, ਜਗਦੀਸ਼ ਸਿੰਘ ਮਾਂਗਟ ਨੂੰ ਐਸ.ਸੀ. ਵਿੰਗ ਪ੍ਰਧਾਨ, ਭਵਨਜੋਤ ਸਿੰਘ ਬੱਠਲਾ ਨੂੰ ਯੂਥ ਵਿੰਗ ਪ੍ਰਧਾਨ, ਬੀਬੀ ਗੁਰਪ੍ਰੀਤ ਕੌਰ ਨੂੰ ਪ੍ਰਧਾਨ ਇਸਤਰੀ ਵਿੰਗ, ਮਹਿੰਦਰ ਸਿੰਘ ਸੰਧੂ ਦਸਮੇਸ਼ ਕਾਲੋਨੀ ਨੂੰ ਸੀਨੀਅਰ ਵਾਈਸ ਪ੍ਰਧਾਨ ਜਨਰਲ, ਦਲਜੀਤ ਸਿੰਘ ਰਾਠੌਰ ਸੁਰਜੀਤ ਕਾਲੋਨੀ ਨੂੰ ਸੀਨੀਅਰ ਵਾਈਸ ਪ੍ਰਧਾਨ ਯੂਥ ਵਿੰਗ, ਵਿਜੇ ਕੁਮਾਰ ਨੂੰ ਸੀਨੀਅਰ ਵਾਈਸ ਪ੍ਰਧਾਨ ਐਸ.ਸੀ. ਵਿੰਗ, ਹਰਪ੍ਰੀਤ ਲਾਲ ਮਾਣਾ ਕਾਕੋਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਐਸ.ਸੀ. ਵਿੰਗ, ਅਭਿਸ਼ੇਖ ਮੱਟੂ ਨੂੰ ਸੀਨੀਅਰ ਵਾਈਸ ਪ੍ਰਧਾਨ ਐਸ.ਸੀ. ਵਿੰਗ ਅਤੇ ਨਵਜੀਤ ਜਗੀਰਪੁਰ ਨੂੰ ਵਾਈਸ ਪ੍ਰਧਾਨ ਐਸ.ਸੀ. ਵਿੰਗ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਸਰਕਲ ਮੱਤੇਵਾੜਾ ਤੋਂ ਬਲਵਿੰਦਰ ਸਿੰਘ ਨੂੰ ਪ੍ਰਧਾਨ ਯੂਥ ਵਿੰਗ ਜਨਰਲ, ਹੁਸਨ ਲਾਲ ਜੀਵਨਪੁਰ ਨੂੰ ਪ੍ਰਧਾਨ ਐਸ.ਸੀ. ਵਿੰਗ, ਲੰਬੜਦਾਰ ਅਜੀਤ ਸਿੰਘ ਤੋਗਣਾ ਨੂੰ ਪ੍ਰਧਾਨ ਬੀ.ਸੀ. ਵਿੰਗ, ਗੁਰਮੀਤ ਕੌਰ ਮਾਛੀਆਂ ਕਲਾਂ ਨੂੰ ਪ੍ਰਧਾਨ ਇਸਤਰੀ ਵਿੰਗ, ਚਰਨਜੀਤ ਸਿੰਘ ਕੜਿਆਣਾ ਨੂੰ ਸੀਨੀਅਰ ਵਾਈਸ ਪ੍ਰਧਾਨ ਬੀ.ਸੀ. ਵਿੰਗ, ਹਰਪ੍ਰੀਤ ਕੌਰ ਚੌਂਤਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਇਸਤਰੀ ਵਿੰਗ ਨਿਯੁਕਤੀ ਕੀਤਾ ਗਿਆ। ਇਸੇ ਤਰ੍ਹਾਂ ਸਰਕਲ ਕੂਮਕਲਾਂ ਤੋਂ ਬੱਲਪ੍ਰੀਤ ਸਿੰਘ ਬਾਲੀ ਫ਼ਤਿਹਗੜ੍ਹ ਜੱਟਾਂ ਨੂੰ ਪ੍ਰਧਾਨ ਯੂਥ ਵਿੰਗ, ਤਰਲੋਕ ਸਿੰਘ ਕੂਮਕਲਾਂ ਨੂੰ ਪ੍ਰਧਾਨ ਐਸ.ਸੀ. ਵਿੰਗ, ਸੁਖਦੇਵ ਸਿੰਘ ਰਤਨਗੜ੍ਹ ਨੂੰ ਪ੍ਰਧਾਨ ਬੀ.ਸੀ. ਵਿੰਗ ਤੇ ਕੁਲਵਿੰਦਰ ਕੌਰ ਸੰਗੇ ਨੂੰ ਪ੍ਰਧਾਨ ਇਸਤਰੀ ਵਿੰਗ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਸਰਕਲ ਕਟਾਣੀ ਕਲਾਂ ਤੋਂ ਦਮਨਦੀਪ ਸਿੰਘ ਕੋਟ ਗੰਗੂ ਰਾਏ ਨੂੰ ਪ੍ਰਧਾਨ ਯੂਥ ਵਿੰਗ, ਸਤਨਾਮ ਸਿੰਘ ਸਾਬਕਾ ਸਰਪੰਚ ਛੰਦੜਾਂ ਨੂੰ ਪ੍ਰਧਾਨ ਐਸ.ਸੀ. ਵਿੰਗ, ਮਨਦੀਪ ਸਿੰਘ ਕਟਾਣੀ ਕਲਾਂ ਨੂੰ ਪ੍ਰਧਾਨ ਬੀ.ਸੀ. ਵਿੰਗ, ਬੀਬੀ ਬਲਜਿੰਦਰ ਕੌਰ ਕਟਾਣੀ ਕਲਾਂ ਨੂੰ ਪ੍ਰਧਾਨ ਇਸਤਰੀ ਵਿੰਗ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਸਰਕਲ ਲੱਖੋਵਾਲ ਤੋਂ ਹਰਿੰਦਰ ਸਿੰਘ ਸ਼ਾਲੂ ਭੈਣੀ ਨੂੰ ਪ੍ਰਧਾਨ ਯੂਥ ਵਿੰਗ, ਗੁਰਮੇਲ ਸਿੰਘ ਗਾਹੀ ਭੈਣੀ ਨੂੰ ਪ੍ਰਧਾਨ ਐਸ.ਸੀ. ਵਿੰਗ, ਪ੍ਰਕਾਸ਼ ਸਿੰਘ ਦੁਆਬਾ ਭੈਣੀ ਨੂੰ ਪ੍ਰਧਾਨ ਬੀ.ਸੀ. ਵਿੰਗ, ਜਗਦੀਸ਼ ਕੌਰ ਕੀਮਾ ਭੈਣੀ ਨੂੰ ਪ੍ਰਧਾਨ ਇਸਤਰੀ ਵਿੰਗ ਨਿਯੁਕਤ ਕੀਤਾ ਗਿਆ। ਸਰਕਲ ਕੋਹਾੜਾ ਤੋਂ ਗੁਰਪ੍ਰੀਤ ਸਿੰਘ ਗੋਪੀ ਨੂੰ ਪ੍ਰਧਾਨ ਯੂਥ ਵਿੰਗ, ਜਗਨ ਸਿੰਘ ਜੱਗਾ ਜੰਡਿਆਲੀ ਨੂੰ ਪ੍ਰਧਾਨ ਐਸ.ਸੀ. ਵਿੰਗ, ਲਵਦੀਪ ਸਿੰਘ ਚਾਨਾ ਨੂੰ ਪ੍ਰਧਾਨ ਬੀ.ਸੀ. ਵਿੰਗ, ਦਰਸ਼ਨ ਕੌਰ ਮੁੰਡੀਆਂ ਟਿੱਬਾ ਨੂੰ ਪ੍ਰਧਾਨ ਇਸਤਰੀ ਵਿੰਗ, ਅਮਰੀਕ ਕੌਰ ਨੂੰ ਮੀਤ ਪ੍ਰਧਾਨ ਇਸਤਰੀ ਵਿੰਗ ਨਿਯੁਕਤ ਕੀਤਾ ਗਿਆ। ਸਰਕਲ ਸਾਹਨੇਵਾਲ ਤੋਂ ਅੰਮ੍ਰਿਤਪਾਲ ਸਿੰਘ ਸੰਧੂ ਅੰਗਰੇਜ਼ ਨੂੰ ਪ੍ਰਧਾਨ ਯੂਥ ਵਿੰਗ, ਗੁਰਜਿੰਦਰ ਸਿੰਘ ਜਿੰਦਰ ਨੂੰ ਪ੍ਰਧਾਨ ਐਸ.ਸੀ. ਵਿੰਗ, ਜਗਵੰਤ ਸਿੰਘ ਮਜ਼ਾਰਾ ਨੂੰ ਪ੍ਰਧਾਨ ਬੀ.ਸੀ. ਵਿੰਗ, ਦਲਜੀਤ ਕੌਰ ਸੂਦਾਵਾਲ ਨੂੰ ਪ੍ਰਧਾਨ ਇਸਤਰੀ ਵਿੰਗ, ਅਮਰਪਾਲ ਸਿੰਘ ਮਜਾਰਾ ਨੂੰ ਸੀਨੀਅਰ ਵਾਈਸ ਪ੍ਰਧਾਨ ਐਸ.ਸੀ. ਵਿੰਗ ਨਿਯੁਕਤ ਕੀਤਾ ਗਿਆ। ਸਰਕਲ ਭਾਮੀਆਂ ਕਲਾਂ ਤੋਂ ਹਰਪ੍ਰੀਤ ਸਿੰਘ ਭੂਖੜੀ ਕਲਾਂ ਨੂੰ ਪ੍ਰਧਾਨ ਯੂਥ ਵਿੰਗ, ਸਤਨਾਮ ਸਿੰਘ ਭਾਮੀਆਂ ਕਲਾਂ ਨੂੰ ਪ੍ਰਧਾਨ ਐਸ.ਸੀ. ਵਿੰਗ, ਲਖਵਿੰਦਰ ਸਿੰਘ ਗੁਰੂ ਨਾਨਕ ਨਗਰ ਨੂੰ ਪ੍ਰਧਾਨ ਬੀ.ਸੀ. ਵਿੰਗ, ਸਰਬਜੀਤ ਕੌਰ ਤਾਜਪੁਰ ਨੂੰ ਪ੍ਰਧਾਨ ਇਸਤਰੀ ਵਿੰਗ, ਸਿਮਰਜੀਤ ਸਿੰਘ ਹੁੰਦਲ ਨੂੰ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤਾ ਗਿਆ। ਸਰਕਲ ਮੁੰਡੀਆਂ ਤੋਂ ਅੰਮ੍ਰਿਤ ਕੁਮਾਰ ਡਡਵਾਲ ਨੂੰ ਪ੍ਰਧਾਨ ਯੂਥ ਵਿੰਗ, ਤਜਿੰਦਰਪਾਲ ਸਿੰਘ ਕਲੇਰ ਨੂੰ ਪ੍ਰਧਾਨ ਐਸ.ਸੀ. ਵਿੰਗ ਨਿਯੁਕਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਸੁਰਿੰਦਰਜੀਤ ਸਿੰਘ ਬਾਜੜਾ, ਐਸ.ਜੀ.ਪੀ.ਸੀ. ਮੈਂਬਰ ਰਣਜੀਤ ਸਿੰਘ ਮੰਗਲੀ, ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ, ਪੀ.ਏ. ਅਮਨਦੀਪ ਸਿੰਘ, ਪ੍ਰਧਾਨ ਸਰਬਜੀਤ ਸਿੰਘ ਸਾਬੀ, ਹਰਚਰਨ ਸਿੰਘ ਜੋਣੇਵਾਲ ਪ੍ਰਧਾਨ ਸਰਕਲ ਕੂਮਕਲਾਂ, ਹਰਿੰਦਰ ਸਿੰਘ ਰਾਜੂ ਪ੍ਰਧਾਨ ਕਟਾਣੀ ਕਲਾਂ, ਬਾਬਾ ਹਰਬੰਸ ਸਿੰਘ ਵਲੀਪੁਰ, ਇਕਬਾਲ ਸਿੰਘ ਬਿੱਟੂ ਕਾਨੂੰਗੋ, ਅਵਤਾਰ ਸਿੰਘ ਕੋਹਾੜਾ ਸਰਕਲ ਪ੍ਰਧਾਨ ਮਾਸਟਰ ਅਸ਼ੋਕ ਕੁਮਾਰ ਸਾਹਨੇਵਾਲ, ਰੂੜ ਸਿੰਘ ਪ੍ਰਧਾਨ ਲੱਖੋਵਾਲ, ਅੰਮ੍ਰਿਤਪਾਲ ਸਿੰਘ ਪ੍ਰਧਾਨ ਭਾਮੀਆਂ ਕਲਾਂ, ਬਲਜੀਤ ਸਿੰਘ ਪ੍ਰਧਾਨ ਮੁੰਡੀਆਂ ਕਲਾਂ, ਬੀਬੀ ਦਲਜੀਤ ਕੌਰ ਪਵਾ ਪ੍ਰਧਾਨ ਇਸਤਰੀ ਵਿੰਗ, ਦਵਿੰਦਰਬੀਰ ਸਿੰਘ ਲੱਕੀ, ਮੰਗਲ ਸਿੰਘ ਯੂ.ਕੇ, ਸੁਖਦੇਵ ਸਿੰਘ ਜੀਵਨਪੁਰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਮੁਖਤਿਆਰ ਸਿੰਘ ਦਦਰਾਲ ਵਾਈਸ ਪ੍ਰਧਾਨ ਐਸ.ਸੀ. ਵਿੰਗ ਪੰਜਾਬ, ਪ੍ਰਭਪ੍ਰੀਤ ਸਿੰਘ ਬੱਠਲਾ ਵਾਈਸ ਪ੍ਰਧਾਨ ਯੂਥ ਵਿੰਗ ਪੰਜਾਬ, ਕਰਮਜੀਤ ਕੌਰ ਪਾਂਗਲੀਆ ਵਾਈਸ ਪ੍ਰਧਾਨ ਸਰਕਲ ਸਾਹਨੇਵਾਲ, ਕਰਤਾਰ ਕੌਰ ਸਾਹਬਾਣਾ ਵਾਈਸ ਪ੍ਰਧਾਨ ਸਰਕਲ ਕੁਹਾੜਾ, ਪਰਮਜੀਤ ਕੋਰ ਗੋਬਿੰਦਗੜ੍ਹ ਵਾਈਸ ਪ੍ਰਧਾਨ ਸਰਕਲ ਕੁਹਾੜਾ ਆਦਿ ਹਾਜ਼ਰ ਸਨ। ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ।
ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਮੰਤਰੀ ਢਿੱਲੋਂ ਨੇ ਹਲਕਾ ਸਾਹਨੇਵਾਲ ਦੇ ਸਰਕਲ ਪ੍ਰਧਾਨ ਕੀਤੇ ਸਨਮਾਨਿਤ
ਭਾਮੀਆਂ ਕਲਾਂ/ਲੁਧਿਆਣਾ, 16 ਅਕਤੂਬਰ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਇੰਚਾਰਜ ਹਲਕਾ ਸਾਹਨੇਵਾਲ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੁਆਰਡੀਨੇਟਰ ਹਰਨੇਕ ਸਿੰਘ ਰਾਣਾ ਵਲੋਂ ਵੱਖ-ਵੱਖ ਸਰਕਲਾਂ ‘ਚ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਹੇ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਅਕਾਲੀ ਦਲ ਯੂਥ ਵਿੰਗ, ਬੀ.
ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ
17-10-2026