17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਟਰੇਡਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਸਿੰਘੀ ਵਲੋਂ ਨਵ-ਨਿਯੁਕਤ ਭਾਜਪਾ ਦੇ ਵਪਾਰ ਸੈੱਲ ਦੇ ਸਹਿ-ਕਨਵੀਨਰ ਹੌਬੀ ਨਾਲ ਕੀਤੀ ਮੁਲਾਕਾਤ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤ ਸਰਕਾਰ ਦੇ ਟਰੇਡਰਜ਼ ਵੈੱਲਫੇਅਰ ਬੋਰਡ ਦੇ ਚੇਅਰਮੈਨ (ਕੈਬਨਿਟ ਰੈਂਕ) ਸੁਨੀਲ ਸਿੰਘੀ ਨੇ ਆਪਣੇ ਦੌਰੇ ਦੌਰਾਨ ਭਾਜਪਾ ਪੰਜਾਬ ਦੇ ਟਰੇਡ ਸੈਲ ਦੇ ਨਵ ਨਿਯੁਕਤ ਕੋ-ਕਨਵੀਨਰ ਪੰਜਾਬ ਜਸਪ੍ਰੀਤ ਸਿੰਘ ਹੌਬੀ ਦੇ ਦਫ਼ਤਰ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੁਨੀਲ ਸਿੰਘੀ ਨੇ ਪਾਰਟੀ ਵਲੋਂ ਜਸਪ੍ਰੀਤ ਸਿੰਘ ਹੌਬੀ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਸੁਨੀਲ ਸਿੰਘੀ ਦਾ ਸਨਮਾਨ ਕਰਦੇ ਹੋਏ ਜਸਪ੍ਰੀਤ ਸਿੰਘ ਹੌਬੀ ਅਤੇ ਉਨ੍ਹਾਂ ਦੇ ਸਾਥੀ। ਅਜੀਤ ਤਸਵੀਰ 17-10-2026
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤ ਸਰਕਾਰ ਦੇ ਟਰੇਡਰਜ਼ ਵੈੱਲਫੇਅਰ ਬੋਰਡ ਦੇ ਚੇਅਰਮੈਨ (ਕੈਬਨਿਟ ਰੈਂਕ) ਸੁਨੀਲ ਸਿੰਘੀ ਨੇ ਆਪਣੇ ਦੌਰੇ ਦੌਰਾਨ ਭਾਜਪਾ ਪੰਜਾਬ ਦੇ ਟਰੇਡ ਸੈਲ ਦੇ ਨਵ ਨਿਯੁਕਤ ਕੋ-ਕਨਵੀਨਰ ਪੰਜਾਬ ਜਸਪ੍ਰੀਤ ਸਿੰਘ ਹੌਬੀ ਦੇ ਦਫ਼ਤਰ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੁਨੀਲ ਸਿੰਘੀ ਨੇ ਪਾਰਟੀ ਵਲੋਂ ਜਸਪ੍ਰੀਤ ਸਿੰਘ ਹੌਬੀ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਟਰੇਡ ਸੈਲ ਦੇ ਕਨਵੀਨਰ ਰਜਿੰਦਰ ਸਿੰਘ ਮਰਵਾਹਾ ਵੀ ਵਿਸ਼ੇਸ਼ ਤੌਰ ’ਤੇ ਸ਼ੁੱਭਕਾਮਨਾਵਾਂ ਦੇਣ ਲਈ ਪਹੁੰਚੇ। ਜਸਪ੍ਰੀਤ ਸਿੰਘ ਹੌਬੀ ਨੇ ਦੋਵਾਂ ਆਗੂਆਂ ਦਾ ਆਪਣੇ ਦਫ਼ਤਰ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਦੇ ਵਪਾਰ ਸੈੱਲ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਆਗੂਆਂ ਨੇ ਹੌਬੀ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਸ. ਹੌਬੀ ਨੇ ਕਿਹਾ ਕਿ ਪਾਰਟੀ ਵਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ ਅਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਸਮਝਣਾ, ਉਨ੍ਹਾਂ ਦੇ ਮੁੱਦਿਆਂ ਨੂੰ ਯੋਗ ਮੰਚਾਂ ਤੱਕ ਪਹੁੰਚਾਉਣਾ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਬਿਹਤਰ ਤਾਲਮੇਲ ਸਥਾਪਤ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿਚ ਸ਼ਾਮਿਲ ਰਹੇਗਾ। ਇਸ ਤੋਂ ਉਨ੍ਹਾਂ ਪੰਜਾਬ ਦੇ ਵਪਾਰੀ ਵਰਗ ਨਾਲ ਉਨ੍ਹਾਂ ਦੀ ਹਰ ਮੁਸ਼ਕਿਲ ਵਿਚ ਡਟ ਕੇ ਖੜਨ ਦਾ ਵਾਅਦਾ ਵੀ ਕੀਤਾ ਅਤੇ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਕਿਸੇ ਵੀ ਵਪਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ/ਗੈਰ ਸਰਕਾਰੀ ਸਮੱਸਿਆ ਆਉਂਦੀ ਹੈ ਤਾਂ ਉਹ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਿੰਦਰ ਸਿੰਘ ਗੋਜੀ, ਨਵਦੀਪ ਸਿੰਘ ਵਿਰਦੀ, ਗੁਰਪ੍ਰੀਤ ਸਿੰਘ ਸਰਨਾ, ਜਗਪ੍ਰੀਤ ਸਿੰਘ, ਡਾ. ਅਜੇ ਗਾਂਧੀ, ਸਰਬਜੀਤ ਸਿੰਘ ਮੋਂਟੂ, ਰਿਪਨ ਜੈਨ, ਤਜਿੰਦਰ ਸਿੰਘ ਸਭਰਵਾਲ, ਜੋਬਨਜੋਤ ਸਿੰਘ ਖਹਿਰਾ, ਅਮਨਮੀਤ ਸਿੰਘ, ਜਸਵਿੰਦਰ ਸਿੰਘ ਵਿੱਕੀ, ਜਗਰੂਪ ਸਿੰਘ ਖਾਲਸਾ, ਗੋਪਾਲ ਸ਼ਰਮਾ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ੇਰ- ਏ-ਪੰਜਾਬ ਟੋਲ ਪਲਾਜ਼ਾ ਮੁਲਾਜ਼ਮ ਯੂਨੀਅਨ ਨੇ ਕੀਤਾ ਕੰਪਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਮੰਤਰੀ ਢਿੱਲੋਂ ਨੇ ਹਲਕਾ ਸਾਹਨੇਵਾਲ ਦੇ ਸਰਕਲ ਪ੍ਰਧਾਨ ਕੀਤੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।