ਦਸਵੀਂ ਦਾ ਦਿਹਾੜਾ ਤੇ ਬਰਸੀ ਸਮਾਗਮ ਅੱਜ
ਲਾਡੋਵਾਲ, 19 ਅਕਤੂਬਰ (ਬਲਬੀਰ ਸਿੰਘ ਰਾਣਾ)-ਦਸਵੀਂ ਦਾ ਦਿਹਾੜਾ 20 ਅਕਤੂਬਰ ਨੂੰ ਸ਼ਾਮ 6 ਵਜੇ ਤੋਂ 8 ਵਜੇ ਤੱਕ ਸ਼ਰਧਾ ਭਾਵਨਾ ਨਾਲ ਸਵ: ਬੀਬੀ ਰਣਬੀਰ ਕੌਰ (ਧਰਮ ਸੁਪਤਨੀ ਬਾਬਾ ਮਨਮੋਹਨ ਸਿੰਘ ਬਾਰਨ ਪਟਿਆਲੇ ਵਾਲੇ) ਦੀ 28ਵੀਂ ਸਾਲਾਨਾ ਬਰਸੀ ਉਨ੍ਹਾਂ ਦੀ ਨਿੱਘੀ ਯਾਦ ’ਚ ਮਨਾਈ ਜਾ ਰਹੀ ਹੈ। ਇਸ ਸੰਬੰਧੀ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਬਾਬਾ ਮਨਮੋਹਨ ਸਿੰਘ ਬਾਰਨ ਪਟਿਆਲੇ ਵਾਲਿਆਂ ਨੇ ਦੱਸਿਆ ਕਿ ਸਵ: ਬੀਬੀ ਰਣਬੀਰ ਕੌਰ ਦੀ ਬਰਸੀ ਮੌਕੇ ਪਾਵਨ ਪਵਿੱਤਰ ਗੁਰਬਾਣੀ ਦੇ ਨਿਰੋਲ ਕੀਰਤਨ ਗੁਰਦੁਆਰਾ ਗੁਰਮਿਤ ਅਕੈਡਮੀ ਬਾਰਨ, ਸਰਹਿੰਦ ਰੋਡ ਪਟਿਆਲਾ ਵਿਖੇ ਕੀਤੇ ਜਾਣਗੇ, ਜਿਸ ’ਚ ਪੰਜਾਬ ਭਰ ਵਿਚੋਂ ਵੱਡੇ ਪੱਧਰ ’ਤੇ ਸੰਗਤਾਂ ਹਾਜ਼ਰੀ ਲਗਵਾਉਣਗੀਂਆਂ, ਜਿਨ੍ਹਾਂ ਲਈ ਗੁਰੂ ਕੇ ਲੰਗਰ ਦਾ ਹਰਸਿਮਰਨ ਸਿੰਘ, ਪ੍ਰਭਸਿਮਰਨ ਸਿੰਘ ਅਤੇ ਗੁਰਸਿਮਰਨ ਸਿੰਘ ਵਲੋਂ ਖ਼ਾਸ ਪ੍ਰਬੰਧ ਕੀਤਾ ਗਿਆ ਹੈ।
ਸਵ. ਬੀਬੀ ਰਣਬੀਰ ਕੌਰ ਅਤੇ ਬਾਬਾ ਮਨਮੋਹਨ ਸਿੰਘ ਬਾਰਨ
20-10-2026