ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕੀਤਾ ਇਕਾਈਆਂ ਦਾ ਗਠਨ
ਆਲਮਗੀਰ, 21 ਅਕਤੂਬਰ (ਜਰਨੈਲ ਸਿੰਘ ਪੱਟੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਅਹਿਮ ਮੀਟਿੰਗ ਇਤਿਹਾਸਿਕ ਪਿੰਡ ਆਲਮਗੀਰ ਵਿਖੇ ਸਾਬਕਾ ਸਰਪੰਚ ਉਪਦੇਸ਼ ਸਿੰਘ ਬੇਸ਼ੀ ਪਹਿਲਵਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ, ਪਵਨਦੀਪ ਸਿੰਘ ਗਰੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸਭ ਤੋਂ ਪਹਿਲਾ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਅਰਦਾਸ ਬੇਨਤੀ ਕਰਕੇ ਆਰੰਭਤਾ ਕੀਤੀ ਸੀ ਅਤੇ ਯੂਨੀਅਨ ਨੇ ਜਿੰਨੇ ਵੀ ਸੰਘਰਸ਼ ਕੀਤੇ ਚੜ੍ਹਦੀ ਕਲਾ ਦੇ ਵਿਚ ਰਹੇ ਤੇ ਸਾਰੇ ਸੰਘਰਸ਼ਾਂ ਦੇ ਵਿਚ ਪ੍ਰਮਾਤਮਾ ਦੀ ਮਿਹਰ ਕਰਕੇ ਆਪਾਂ ਸੰਘਰਸ਼ਾਂ ‘ਤੇ ਜਿੱਤਾਂ ਪ੍ਰਾਪਤ ਕੀਤੀਆਂ, ਚਾਹੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਹੋਵੇ ਚਾਹੇ ਹੋਰ ਸੰਘਰਸ਼ਾਂ ਦੀ ਗੱਲ ਹੋਵੇ ਸਦਾ ਚੜ੍ਹਦੀ ਕਲਾ ਹੀ ਰਹੀ ਹੈ।
ਆਲਮਗੀਰ, 21 ਅਕਤੂਬਰ (ਜਰਨੈਲ ਸਿੰਘ ਪੱਟੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਅਹਿਮ ਮੀਟਿੰਗ ਇਤਿਹਾਸਿਕ ਪਿੰਡ ਆਲਮਗੀਰ ਵਿਖੇ ਸਾਬਕਾ ਸਰਪੰਚ ਉਪਦੇਸ਼ ਸਿੰਘ ਬੇਸ਼ੀ ਪਹਿਲਵਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ, ਪਵਨਦੀਪ ਸਿੰਘ ਗਰੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸਭ ਤੋਂ ਪਹਿਲਾ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਅਰਦਾਸ ਬੇਨਤੀ ਕਰਕੇ ਆਰੰਭਤਾ ਕੀਤੀ ਸੀ ਅਤੇ ਯੂਨੀਅਨ ਨੇ ਜਿੰਨੇ ਵੀ ਸੰਘਰਸ਼ ਕੀਤੇ ਚੜ੍ਹਦੀ ਕਲਾ ਦੇ ਵਿਚ ਰਹੇ ਤੇ ਸਾਰੇ ਸੰਘਰਸ਼ਾਂ ਦੇ ਵਿਚ ਪ੍ਰਮਾਤਮਾ ਦੀ ਮਿਹਰ ਕਰਕੇ ਆਪਾਂ ਸੰਘਰਸ਼ਾਂ ‘ਤੇ ਜਿੱਤਾਂ ਪ੍ਰਾਪਤ ਕੀਤੀਆਂ, ਚਾਹੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਹੋਵੇ ਚਾਹੇ ਹੋਰ ਸੰਘਰਸ਼ਾਂ ਦੀ ਗੱਲ ਹੋਵੇ ਸਦਾ ਚੜ੍ਹਦੀ ਕਲਾ ਹੀ ਰਹੀ ਹੈ। ਇਸ ਮੌਕੇ ਆਲਮਗੀਰ, ਦੁਲੇਅ , ਕੈਂਡ, ਸਾਇਆ, ਗਿੱਲ, ਪਿੰਡਾਂ ਦੀਆਂ ਇਕਾਈਆਂ ਦਾ ਗਠਨ ਕਰਕੇ ਅਹੁਦੇਦਾਰ ਨਿਯੁਕਤ ਕੀਤੇ ਗਏ। ਇਸ ਵਿਚ ਅਵਤਾਰ ਸਿੰਘ ਤਾਰੀ ਨੂੰ ਇਕਾਈ ਆਲਮਗੀਰ ਦਾ ਪ੍ਰਧਾਨ, ਵਰਿੰਦਰ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ ਖ਼ਜ਼ਾਨਚੀ ਅਤੇ ਮਨਪ੍ਰੀਤ ਸਿੰਘ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਗਿੱਲ ਦੀ ਇਕਾਈ ਪ੍ਰਧਾਨ ਵੀਰ ਦਵਿੰਦਰ ਸਿੰਘ ਗਿੱਲ ਪ੍ਰਧਾਨ, ਸਿਕੰਦਰ ਸਿੰਘ ਮੈਂਬਰ, ਗੁਰਮੀਤ ਸਿੰਘ ਮੀਤ ਪ੍ਰਧਾਨ, ਕਰਮਜੀਤ ਸਿੰਘ ਖ਼ਜ਼ਾਨਚੀ, ਸਰਬਪ੍ਰੀਤ ਸਿੰਘ ਸੈਕਟਰੀ ਨਿਯੁਕਤ ਕੀਤਾ ਗਿਆ। ਸਾਇਆ ਇਕਾਈ ਦਾ ਪ੍ਰਧਾਨ ਸਾਬਕਾ ਸਰਪੰਚ ਨਰਸੁਲਤਾਨ ਸਿੰਘ ਨੂੰ ਪ੍ਰਧਾਨ, ਕੁਲਦੀਪ ਸਿੰਘ ਮੀਤ ਪ੍ਰਧਾਨ ਤੇ ਹਰਿੰਦਰ ਸਿੰਘ ਖ਼ਜ਼ਾਨਚੀ ਬਣੇ। ਜਗਦੀਸ਼ ਸਿੰਘ ਨੂੰ ਦੁਲੇਅ ਇਕਾਈ ਦਾ ਪ੍ਰਧਾਨ, ਸੁਰਜੀਤ ਸਿੰਘ ਮੀਤ ਪ੍ਰਧਾਨ, ਗੁਰਚਰਨ ਸਿੰਘ ਕੈਸ਼ੀਅਰ ਲਗਾਇਆ ਗਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਨੌਜਵਾਨ ਆਗੂ ਸੁਖਦੀਪ ਸਿੰਘ ਗਿੱਲ ਨੇ ਨਿਭਾਈ। ਅਖੀਰ ਵਿਚ ਸਾਬਕਾ ਸਰਪੰਚ ਉਪਦੇਸ਼ ਸਿੰਘ ਬੇਸ਼ੀ ਪਹਿਲਵਾਨ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਯੂਨੀਅਨ ਦੇ ਸੰਵਿਧਾਨ ਅਨੁਸਾਰ ਕੰਮ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੋਂ ਇਲਾਵਾ ਨਸ਼ੇ ਤੋਂ ਦੂਰ ਰਹਿ ਕੇ ਚੰਗੀ ਸਿਹਤ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਰਵੀ ਗਰੇਵਾਲ, ਅਮਨਦੀਪ ਸਿੰਘ ਗਰੇਵਾਲ, ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਕੈਂਡ, ਸਾਬਕਾ ਪੰਚ ਊਧਮ ਸਿੰਘ ਗੁਰਮੁਖ ਸਿੰਘ ਪੱਪੂ, ਜਗਦੀਸ਼ ਸਿੰਘ, ਅਵਤਾਰ ਸਿੰਘ ਮਨਦੀਪ ਸਿੰਘ ਨਿੱਕਾ, ਰਾਜਾ ਗਰੇਵਾਲ, ਸੋਨੀ ਗਿੱਲ, ਸਾਬਕਾ ਮੈਂਬਰ ਪ੍ਰੇਮ ਸਿੰਘ, ਗੁਰਮੇਜ ਸਿੰਘ, ਸੰਦੀਪ ਸਿੰਘ ਗਰੇਵਾਲ, ਪੰਚ ਨਿਰਭੈ ਸਿੰਘ, ਪੰਚ ਮਨਪ੍ਰੀਤ ਕੌਰ ਗੁਰਜੰਟ ਸਿੰਘ ਗਰੇਵਾਲ, ਧਰਮਿੰਦਰ ਸਿੰਘ, ਮੈਂਬਰ ਕੁਲਵਿੰਦਰ ਸਿੰਘ, ਜੱਸੀ ਗਰੇਵਾਲ, ਵਰਿੰਦਰ ਸਿੰਘ ਆਰ.ਟੀ.ਓ., ਸੁੱਕੂ ਢੀਂਡਸਾ , ਗੁਰਿੰਦਰ ਸਿੰਘ, ਪ੍ਰਿੰਸ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।