ਮਾਮੂਲੀ ਸੜਕ ਹਾਦਸੇ ਤੋਂ ਬਾਅਦ ਰੋਹ ਵਿਚ ਆਏ ਲੋਕਾਂ ਨੇ ਕਾਰ ਸਵਾਰ ਦੀ ਕੀਤੀ ਕੁੱਟਮਾਰ
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੰਦਰ ਨਗਰ ਨੇੜੇ ਹਰਿਗੋਬਿੰਦ ਨਗਰ ਵਿਚ ਈ-ਰਿਕਸ਼ਾ ਅਤੇ ਕਾਰ ਵਿਚਾਲੇ ਹੋਈ ਮਾਮੂਲੀ ਟੱਕਰ ਨੂੰ ਲੈ ਕੇ ਰੋਹ ਵਿਚ ਆਏ ਲੋਕਾਂ ਵਲੋਂ ਕਾਰ ਸਵਾਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਘਟਨਾ ਅੱਜ ਦੁਪਹਿਰ ਬਾਅਦ ਉਸ ਵਕਤ ਵਾਪਰੀ, ਜਦੋਂ ਇਕ ਕਰੇਟਾ ਵਿਚ ਨੌਜਵਾਨ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ ਕਿ ਹਰਿਗੋਬਿੰਦਪੁਰਾ ਨੇੜੇ ਉਸ ਦੀ ਕਾਰ ਈ-ਰਿਕਸ਼ਾ ਨਾਲ ਟਕਰਾ ਗਈ।
ਅਜੀਤ ਡੈਸਕ
27-10-2026