ਹਥਿਆਰਬੰਦ ਲੁਟੇਰਾ ਕਾਰੋਬਾਰੀ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਕੇ ਹੋਇਆ ਫ਼ਰਾਰ
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੁਮਾਰ ਮੰਡੀ ਵਿਚ ਇਕ ਹਥਿਆਰਬੰਦ ਲੁਟੇਰਾ ਕਾਰੋਬਾਰੀ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮਾਡਲ ਟਾਊਨ ਦਾ ਰਹਿਣ ਵਾਲਾ ਰਾਹੁਲ ਕੁਮਾਰ ਘੁਮਾਰ ਮੰਡੀ ਕੁੱਝ ਖਾਣ ਪੀਣ ਲਈ ਗਿਆ ਸੀ, ਜਦੋਂ ਉਹ ਉੱਥੇ ਕੁੱਝ ਖਾਣ ਦਾ ਸਾਮਾਨ ਲੈ ਰਿਹਾ ਸੀ ਤਾਂ ਇਸ ਦੌਰਾਨ ਉਸ ਦੇ ਨੇੜੇ ਇਕ ਨੌਜਵਾਨ ਆਇਆ।
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੁਮਾਰ ਮੰਡੀ ਵਿਚ ਇਕ ਹਥਿਆਰਬੰਦ ਲੁਟੇਰਾ ਕਾਰੋਬਾਰੀ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮਾਡਲ ਟਾਊਨ ਦਾ ਰਹਿਣ ਵਾਲਾ ਰਾਹੁਲ ਕੁਮਾਰ ਘੁਮਾਰ ਮੰਡੀ ਕੁੱਝ ਖਾਣ ਪੀਣ ਲਈ ਗਿਆ ਸੀ, ਜਦੋਂ ਉਹ ਉੱਥੇ ਕੁੱਝ ਖਾਣ ਦਾ ਸਾਮਾਨ ਲੈ ਰਿਹਾ ਸੀ ਤਾਂ ਇਸ ਦੌਰਾਨ ਉਸ ਦੇ ਨੇੜੇ ਇਕ ਨੌਜਵਾਨ ਆਇਆ। ਕੁੱਝ ਦੇਰ ਤਾਂ ਉਹ ਉਥੇ ਹੀ ਖੜ੍ਹਾ ਰਿਹਾ, ਬਾਅਦ ਵਿਚ ਉਸ ਨੇ ਉਸ ਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਿਆ। ਚੇਨ ਦੀ ਕੀਮਤ 6 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਹ ਘਟਨਾ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਪੁਲਿਸ ਨੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਤੇ ਲੁਟੇਰੇ ਦੀ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਅੱਗੇ ਕਿਹਾ ਕਿ ਡਿਵੀਜ਼ਨ ਨੰਬਰ 8 ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਇਕ ਅਣਪਛਾਤੇ ਦੋਸ਼ੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ।