01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡਾਂ ’ਚ ਇਕੋ ਰਾਤ ਚਾਰ ਥਾਵਾਂ ’ਤੇ ਹੋਈ ਚੋਰੀ

ਲਾਡੋਵਾਲ, 31 ਅਕਤੂਬਰ (ਬਲਬੀਰ ਸਿੰਘ ਰਾਣਾ) ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਗੋਰਸੀਆਂ ਹਾਕਮ ਰਾਏ ਵਿਚ ਚੋਰਾਂ ਨੇ ਚਾਰ ਵੱਖ-ਵੱਖ ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਚੁੱਕਾ ਹੈ, ਕਿਉਂਕਿ ਚੋਰ ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ ਮੋਟਰਾਂ ਅਤੇ ਤਾਂਬੇ ਦੀਆਂ ਤਾਰਾਂ ਲਾ ਕੇ ਲੈ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਸੁੱਚਾ ਸਿੰਘ ਰਸੂਲਪੁਰ ਨੇ ਦੱਸਿਆ ਕਿ ਜਦੋਂ ਉਸ ਵੇਲੇ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਏ ਤਾਂ ਚੋਰ ਮੋਟਰ ਦੀ ਸ਼ਾਫਟ ਕੱਟ ਕੇ ਮੋਟਰ ਚੋਰੀ ਕਰਕੇ ਲੈ ਜਾ ਚੁੱਕੇ ਸਨ।

ਚੋਰਾਂ ਵਲੋਂ ਮੋਟਰਾਂ ਚੋਰੀ ਕਰਨ ਦੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੁੱਚਾ ਸਿੰਘ ਰਸੂਲਪੁਰ ਅਤੇ ਸਾਬਕਾ ਸਰਪੰਚ ਰਾਜ ਸਿੰਘ, ਨਾਲ ਹੋਰ ਕਿਸਾਨ। ਅਜੀਤ ਤਸਵੀਰ 01-11-2026
ਲਾਡੋਵਾਲ, 31 ਅਕਤੂਬਰ (ਬਲਬੀਰ ਸਿੰਘ ਰਾਣਾ) ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਗੋਰਸੀਆਂ ਹਾਕਮ ਰਾਏ ਵਿਚ ਚੋਰਾਂ ਨੇ ਚਾਰ ਵੱਖ-ਵੱਖ ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਚੁੱਕਾ ਹੈ, ਕਿਉਂਕਿ ਚੋਰ ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ ਮੋਟਰਾਂ ਅਤੇ ਤਾਂਬੇ ਦੀਆਂ ਤਾਰਾਂ ਲਾ ਕੇ ਲੈ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਸੁੱਚਾ ਸਿੰਘ ਰਸੂਲਪੁਰ ਨੇ ਦੱਸਿਆ ਕਿ ਜਦੋਂ ਉਸ ਵੇਲੇ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਏ ਤਾਂ ਚੋਰ ਮੋਟਰ ਦੀ ਸ਼ਾਫਟ ਕੱਟ ਕੇ ਮੋਟਰ ਚੋਰੀ ਕਰਕੇ ਲੈ ਜਾ ਚੁੱਕੇ ਸਨ। ਜਦ ਕਿ ਕੁੱਝ ਮਹੀਨੇ ਪਹਿਲਾਂ ਵੀ ਇਸੇ ਜਗ੍ਹਾ ਤੋਂ ਮੋਟਰ ਚੋਰੀ ਹੋ ਚੁੱਕੀ ਹੈ। ਸਾਬਕਾ ਸਰਪੰਚ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਖੇਤਾਂ ਵਿਚ ਲੱਗੀ ਮੋਟਰ ਦੀ ਚੋਰ ਸ਼ਾਫਟ ਕੱਟ ਕੇ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਦ ਉਹ ਬੀਤੀ ਰਾਤ ਕਰੀਬ ਸਾਢੇ 9.00 ਵਜੇ ਤੱਕ ਖੇਤਾਂ ਵਿਚ ਕੰਮ ਕਰਕੇ ਘਰ ਚਲੇ ਗਏ, ਜਦ ਸਵੇਰੇ ਉਨ੍ਹਾਂ ਦਾ ਨੌਕਰ ਮੋਟਰ ਚਲਾਉਣ ਲਈ ਪਹੁੰਚਿਆ ਤਾਂ ਖੂਹੀ ਵਿਚੋਂ ਮੋਟਰ ਗ਼ਾਇਬ ਸੀ। ਜਦ ਕਿ ਤੀਜੀ ਮੋਟਰ ਕੰਵਰ ਨਾਮਕ ਕਿਸਾਨ ਦੀ ਚੋਰੀ ਹੋਈ ਹੈ ਅਤੇ ਚੌਥੀ ਥਾਂ ਤੋਂ ਚੋਰ 20 ਮੀਟਰ ਲੰਬੀ ਤਾਂਬੇ ਦੀ ਕੇਵਲ ਤਾਰ ਹੀ ਕੱਟ ਕੇ ਲੈ ਗਏ ਹਨ। ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਗਭਗ ਦੋ ਮਹੀਨੇ ਪਹਿਲਾਂ ਵੀ ਇਲਾਕੇ ਵਿਚੋਂ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਵਾਪਰੀਆਂ ਸਨ, ਜਿਨ੍ਹਾਂ ਤੋਂ ਸਬਕ ਲੈਂਦਿਆਂ ਕਿਸਾਨਾਂ ਨੇ ਆਪਣੀਆਂ ਮੋਟਰਾਂ ਨੂੰ ਵੈਲਡਿੰਗ ਕਰਵਾ ਕੇ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜੋ ਉਨ੍ਹਾਂ ਨੂੰ ਕੋਈ ਖੋਲ੍ਹ ਨਾ ਸਕੇ, ਲੇਕਿਨ ਚੋਰਾਂ ਨੇ ਕਟਰ ਦੀ ਮਦਦ ਨਾਲ ਸਾਫ਼ਟ ਕੱਟ ਕੇ ਫਿਰ ਚੋਰੀ ਨੂੰ ਅੰਜਾਮ ਦੇ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਚੋਰੀ ਦੀਆਂ ਵਾਰਦਾਤਾਂ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਲੇਕਿਨ ਕੋਈ ਠੋਸ ਕਾਰਵਾਈ ਨਹੀਂ ਹੋਈ। ਹੁਣ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਲਾਕੇ ਵਿਚ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀਆਂ ਕਰਨ ਵਾਲੇ ਅਣਪਛਾਤੇ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ ਅਤੇ ਸੰਨਾਂ ਦੀਆਂ ਮੋਟਰਾਂ ਅਤੇ ਖੇਤੀਬਾੜੀ ਦੇ ਸਮਾਨ ਦੀ ਵੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੀ ਖ਼ਬਰ ਸਾਲਾਨਾ ਭੰਡਾਰਾ ਤੇ ਵਿਸ਼ਵਕਰਮਾ ਪ੍ਰਗਟ ਦਿਵਸ 9 ਨੂੰ ਅਗਲੀ ਖ਼ਬਰ ਗਊ ਸੈੱਸ ਦੇ 15 ਕਰੋੜ ਦੀ ਦੁਰਵਰਤੋਂ ’ ਤੇ ਘਿਰਿਆ ਨਗਰ ਨਿਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।