ਕੈਬਨਿਟ ਮੰਤਰੀ ਮੁੰਡੀਆਂ ਤੇ ਸਹਿਕਾਰੀ ਸਭਾ ਖ਼ਾਸੀ ਕਲਾਂ ਦੇ ਪ੍ਰਧਾਨ ਗਰੇਵਾਲ ਨੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਿਆ ਕਿਹਾ, ਕਿਸਾਨ ਤੇ ਪਸ਼ੂ ਪਾਲਕ ਡੇਅਰੀ ਨੂੰ ਸਹਾਇਕ ਧੰਦੇ ਦੀ ਬਜਾਏ ਮੁੱਖ ਧੰਦੇ ਵਜੋਂ ਅਪਣਾਉਣ
ਭਾਮੀਆਂ ਕਲਾਂ/ਲੁਧਿਆਣਾ, 4 ਨਵੰਬਰ (ਜਤਿੰਦਰ ਭੰਬੀ)- ਹਲਕਾ ਸਾਹਨੇਵਾਲ ’ਚ ਪੈਂਦੀ ਖ਼ਾਸੀ ਕਲ੍ਹਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਵਾ 4 ਲੱਖ ਤੋਂ ਜ਼ਿਆਦਾ ਦਾ ਮੁਨਾਫ਼ੇ ਤੇ ਤੋਹਫ਼ੇ ਦੁੱਧ ਉਤਪਾਦ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਸਹਿਕਾਰੀ ਸਭਾ ਦੇ ਪ੍ਰਧਾਨ ਤੇ ਪਿੰਡ ਖ਼ਾਸੀ ਕਲਾਂ ਦੇ ਸਰਪੰਚ ਸਮਾਜਸੇਵੀ ਕਰਮਜੀਤ ਸਿੰਘ ਖ਼ਾਸੀ ਗਰੇਵਾਲ ਵਲੋਂ ਵੰਡੇ ਗਏ। ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਜਨਰਲ ਮੈਨੇਜਰ ਵੇਰਕਾ ਪਲਾਂਟ ਲੁਧਿਆਣਾ ਹਰਜਿੰਦਰ ਸਿੰਘ, ਮੈਨੇਜਰ ਰਮਨਦੀਪ ਸਿੰਘ ਤੇ ਡਾਇਰੈਕਟਰ ਜਸਵੰਤ ਸਿੰਘ ਹਵਾਸ ਤੇ ਗੁਰਦੇਵ ਸਿੰਘ ਸੌੜੀਆਂ ਵੀ ਸ਼ਾਮਲ ਹੋਏ।
ਭਾਮੀਆਂ ਕਲਾਂ/ਲੁਧਿਆਣਾ, 4 ਨਵੰਬਰ (ਜਤਿੰਦਰ ਭੰਬੀ)- ਹਲਕਾ ਸਾਹਨੇਵਾਲ ’ਚ ਪੈਂਦੀ ਖ਼ਾਸੀ ਕਲ੍ਹਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਵਾ 4 ਲੱਖ ਤੋਂ ਜ਼ਿਆਦਾ ਦਾ ਮੁਨਾਫ਼ੇ ਤੇ ਤੋਹਫ਼ੇ ਦੁੱਧ ਉਤਪਾਦ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਸਹਿਕਾਰੀ ਸਭਾ ਦੇ ਪ੍ਰਧਾਨ ਤੇ ਪਿੰਡ ਖ਼ਾਸੀ ਕਲਾਂ ਦੇ ਸਰਪੰਚ ਸਮਾਜਸੇਵੀ ਕਰਮਜੀਤ ਸਿੰਘ ਖ਼ਾਸੀ ਗਰੇਵਾਲ ਵਲੋਂ ਵੰਡੇ ਗਏ। ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਜਨਰਲ ਮੈਨੇਜਰ ਵੇਰਕਾ ਪਲਾਂਟ ਲੁਧਿਆਣਾ ਹਰਜਿੰਦਰ ਸਿੰਘ, ਮੈਨੇਜਰ ਰਮਨਦੀਪ ਸਿੰਘ ਤੇ ਡਾਇਰੈਕਟਰ ਜਸਵੰਤ ਸਿੰਘ ਹਵਾਸ ਤੇ ਗੁਰਦੇਵ ਸਿੰਘ ਸੌੜੀਆਂ ਵੀ ਸ਼ਾਮਲ ਹੋਏ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਡੇਅਰੀ ਨੂੰ ਸਹਾਇਕ ਧੰਦੇ ਦੀ ਬਜਾਏ ਕਿਸਾਨ ਤੇ ਪਸ਼ੂ ਪਾਲਕ ਮੁੱਖ ਧੰਦੇ ਵਜੋਂ ਅਪਣਾਉਣ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੁੱਧ ਦੀ ਮੰਗ ਬਹੁਤ ਜ਼ਿਆਦਾ ਹੈ, ਪਰ ਪੈਦਾਵਾਰ ਘੱਟ ਹੋਣ ਕਾਰਨ ਬਾਜ਼ਾਰ ’ਚ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਬਹੁਤਾਤ ‘ਚ ਆ ਰਹੇ ਹਨ ਜਿਸ ਦੀ ਰੋਕਥਾਮ ਕਿਸਾਨ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਕੇ ਹੀ ਹੋ ਸਕਦੀ ਹੈ। ਇਸ ਮੌਕੇ ਸਮਾਗਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗਰੇਵਾਲ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਅਮਰੀਕ ਸਿੰਘ 56 ਹਜ਼ਾਰ ਦੇ ਕਰੀਬ ਮੁਨਾਫ਼ਾ ਪ੍ਰਾਪਤ ਕਰਕੇ ਪਹਿਲੇ, ਨਿਰਮਲ ਸਿੰਘ ਦੂਜੇ, ਹਰਦੀਪ ਸਿੰਘ ਤੀਜੇ, ਖੁਦ ਮੈਂ ਚੌਥੇ ਅਤੇ ਕਿਰਪਾਲ ਸਿੰਘ ਪੰਜਵੇਂ ਸਥਾਨ ‘ਤੇ ਰਹੇ। ਕੁੱਲ 4,28,726 ਰੁਪਏ ਦਾ ਮੁਨਾਫ਼ਾ ਪਸ਼ੂ ਪਾਲਕਾਂ ਨੂੰ ਵੰਡਿਆ ਗਿਆ। ਇਸਤੋਂ ਇਲਾਵਾ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਨਾਲ-ਨਾਲ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਸਨਮਾਨ ਚਿੰਨ੍ਹਾਂ ਨਾਲ ਕੀਤਾ ਗਿਆ। ਵਾਤਾਵਰਨ ਨੂੰ ਹਰਿਆ ਭਰਿਆ ਤੇ ਸਾਫ਼-ਸੁਥਰਾ ਬਣਾਉਣ ਲਈ ਆਏ ਹੋਏ ਪਤਵੰਤਿਆਂ ਨੂੰ ਵੱਖ ਵੱਖ ਪ੍ਰਕਾਰ ਦੇ ਬੂਟੇ ਵੀ ਵੰਡੇ ਗਏ। ਇਸ ਮੌਕੇ ਮੰਚ ਦੇ ਸੰਚਾਲਨ ਦੌਰਾਨ ਤਾਰਾ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਦੁੱਧ ਉਤਪਾਦਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਜਸਪਾਲ ਸਿੰਘ ਗਰੇਵਾਲ, ਦਰਸ਼ਨ ਸਿੰਘ ਮਾਹਲਾ, ਗਿਆਨੀ ਸੋਹਣ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਪ੍ਰਿਤਪਾਲ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ, ਅਮਰਦੀਪ ਸਿੰਘ ਗਿੱਲ, ਸੋਨੀ ਹਵਾਸ, ਬਾਬਾ ਬਲਦੇਵ ਸਿੰਘ, ਲਾਲੀ ਗਰੇਵਾਲ, ਨਿਰਮਲ ਸਿੰਘ ਗਿੱਲ, ਰਣਜੀਤ ਸਿੰਘ ਰਾਣਾ ਗਿੱਲ, ਹਰਜੀਤ ਸਿੰਘ ਗਰੇਵਾਲ, ਰਾਜਾ ਸੋਮਲ, ਰਾਮਪਾਲ ਸਿੰਘ ਪ੍ਰਧਾਨ, ਜਿੰਦਰ ਚੇਅਰਮੈਨ, ਜਗਤਾਰ ਸਿੰਘ ਧਨਾਨਸੂ, ਪਵਿੱਤਰ ਗਿੱਲ, ਪ੍ਰਿੰਸ ਸੈਣੀ, ਰਿੰਕਲ ਸੈਣੀ, ਨਿਤਿਸ਼ ਬੈਂਸ, ਬੱਬੂ ਮੁੰਡੀਆਂ ਅਤੇ ਇਲਾਕਾ ਨਿਵਾਸੀ ਮੌਜੂਦ ਸਨ।