11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਨਾਵਲ ‘ ਨਦੀ ਨਾਵ ਸੰਜੋਗੀ ਮੇਲੇ ’ ਦਾ ਲੋਕ ਅਰਪਣ ਸਮਾਗਮ

ਲੁਧਿਆਣਾ, 11 ਨਵੰਬਰ (ਡਾ. ਤਰਲੋਚਨ ਸਿੰਘ)- ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਹਰਕੀਰਤ ਕੌਰ ਚਹਿਲ ਦਾ ਨਵਾਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’, ਬਹੁਤ ਹੀ ਭਾਵਪੂਰਤ ਮਾਹੌਲ ਵਿੱਚ ਲੋਕ ਅਰਪਣ ਕੀਤਾ ਗਿਆ।

ਅਜੀਤ ਡੈਸਕ 12-11-2026
ਲੁਧਿਆਣਾ, 11 ਨਵੰਬਰ (ਡਾ. ਤਰਲੋਚਨ ਸਿੰਘ)- ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਹਰਕੀਰਤ ਕੌਰ ਚਹਿਲ ਦਾ ਨਵਾਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’, ਬਹੁਤ ਹੀ ਭਾਵਪੂਰਤ ਮਾਹੌਲ ਵਿੱਚ ਲੋਕ ਅਰਪਣ ਕੀਤਾ ਗਿਆ। ਇਹ ਸਿਰਫ਼ ਇੱਕ ਨਾਵਲ ਦਾ ਲੋਕ ਅਰਪਣ ਨਹੀਂ ਸੀ, ਸਗੋਂ ਸ਼ਬਦਾਂ, ਸੰਵੇਦਨਾਵਾਂ ਅਤੇ ਸਾਹਿਤਕ ਸਾਂਝ ਦਾ ਅਜਿਹਾ ਇਕੱਠ ਸੀ, ਜਿੱਥੇ ਨਦੀ ਦੇ ਵਹਾਅ ਨਾਲ ਇਤਿਹਾਸ, ਸੱਭਿਆਚਾਰ, ਮਨੁੱਖੀ ਰਿਸ਼ਤੇ ਅਤੇ ਵਿਛੜੀਆਂ ਧਰਤੀਆਂ ਦੀਆਂ ਅਣਕਹੀਆਂ ਕਹਾਣੀਆਂ ਵੀ ਵਹਿੰਦੀਆਂ ਮਹਿਸੂਸ ਹੋਈਆਂ। ਸਮਾਗਮ ਵਿਚ ਵੈਟਨਰੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ, ਡੀਨ ਕਾਲਜ ਆਫ਼ ਵੈਟਨਰੀ ਸਾਇੰਸ ਡਾ. ਸਵਰਨ ਸਿੰਘ ਰੰਧਾਵਾ, ਡੀਨ ਕਾਲਜ ਆਫ਼ ਕਮਿਊਨਿਟੀ ਸਾਇੰਸ ਡਾ. ਕਿਰਨ ਬੈਂਸ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜਸਪਾਲ ਸਿੰਘ ਹੁੰਦਲ, ਡਾ. ਰਾਮ ਸਰਨ ਸੇਠੀ, ਉੱਘੇ ਉਦਯੋਗਪਤੀ ਗੁਰਦੀਪ ਸਿੰਘ ਮੁੰਡੀ ਤੋਂ ਇਲਾਵਾ ਡਾ. ਰਾਬਿੰਦਰ ਸਿੰਘ ਔਲਖ, ਡਾ. ਰਵਦੀਪ ਸਿੰਘ, ਡਾ. ਨਿਰਮਲ ਜੌੜਾ, ਡਾ. ਪ੍ਰੇਮ ਮਾਨ, ਡਾ. ਕੁਲਦੀਪ ਚਹਿਲ, ਕਹਾਣੀਕਾਰ ਜਤਿੰਦਰ ਹਾਂਸ, ਰਾਜਵਿੰਦਰ ਜਟਾਣਾ, ਡਾ. ਪੁਸ਼ਵਿੰਦਰ ਖੋਖਰ, ਪ੍ਰੋ. ਸੁਰਿੰਦਰ ਜੈਪਾਲ, ਡਾ. ਦੇਵਿੰਦਰ ਦਿਲਰੂਪ, ਸਰਘੀ ਬੜਿੰਗ, ਬੇਅੰਤ ਬਾਜਵਾ, ਦੀਪ ਜਗਦੀਪ, ਪਰਮਜੀਤ ਮਾਨ, ਅਲਫ਼ਾਜ਼, ਦਰਸ਼ਨ ਬੁੱਟਰ, ਪ੍ਰੋ. ਪ੍ਰਭਜੋਤ ਕੌਰ ਧਾਲੀਵਾਲ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਲਖਵੀਰ ਧਾਲੀਵਾਲ, ਰਜਿੰਦਰਪਾਲ ਸਿੰਘ ਔਲਖ, ਗੁਲਜ਼ਾਰ ਪੰਧੇਰ ਅਤੇ ਸਾਹਿਤਕ ਜਗਤ ਦੀਆਂ ਹੋਰ ਅਹਿਮ ਸ਼ਖ਼ਸੀਅਤਾਂ ਤੇ ਵਿਦਿਆਰਥੀਆਂ ਦੀ ਮੌਜੂਦਗੀ ਨੇ ਸਮਾਗਮ ਦੀ ਰੌਣਕ ਨੂੰ ਵਧਾਇਆ। ਇਸ ਮੌਕੇ ਵੈਟਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗਿੱਲ ਨੇ ਯੂਨੀਵਰਸਿਟੀ ਵਿੱਚ ਹੋਏ ਇਸ ਕਿਸਮ ਦੇ ਪਲੇਠੇ ਸਾਹਿਤਕ ਸਮਾਗਮ ਨੂੰ ਬੇਹੱਦ ਲਾਹੇਵੰਦ ਦੱਸਿਆ ਜੋ ਅਗਲੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਚੰਗਾ ਉਪਰਾਲਾ ਹੈ। ਵਿਦਵਾਨਾਂ ਨੇ ਲੇਖਿਕਾ ਦੀ ਵਿਲੱਖਣ ਦ੍ਰਿਸ਼ਟੀ, ਬਿਰਤਾਂਤਕਾਰੀ ਤੇ ਸੰਵੇਦਨਸ਼ੀਲ ਸਿਰਜਣਾ ਦੀ ਭਰਪੂਰ ਸ਼ਲਾਘਾ ਕੀਤੀ। ਮੰਚ ਸੰਚਾਲਨ ਡਾ. ਅਪਮਿੰਦਰਪਾਲ ਸਿੰਘ ਬਰਾੜ ਨੇ ਕੀਤਾ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪ... ਅਗਲੀ ਖ਼ਬਰ ਸੁਪ੍ਰੀਨਾ ਦੀਪ ਕੌਰ ਨੇ ਵਪਾਰਕ ਪਾਇਲਟ ਬਣ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ - ਕੌਂਸਲਰ ਜਗਮੀਤ ਨੋਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।