18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਡਾ . ਸੋਹਨ ਸਿੰਘ ਵਾਲੀਆ ਪੀ . ਏ . ਯੂ . ਦੇ ਵਧੀਕ ਨਿਰਦੇਸ਼ਕ ਖੋਜ ਨਿਯੁਕਤ

ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਜੈਵਿਕ ਖੇਤੀ ਦੇ ਮਾਹਿਰ ਅਤੇ ਸੰਯੁਕਤ ਖੇਤੀ ਪ੍ਰਣਾਲੀ ਨੂੰ ਪ੍ਰਫੁੱਲਿਤ ਕਰਨ ਵਾਲੇ ਪੀ. ਏ.

ਅਜੀਤ ਡੈਸਕ 19-11-2026
ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਜੈਵਿਕ ਖੇਤੀ ਦੇ ਮਾਹਿਰ ਅਤੇ ਸੰਯੁਕਤ ਖੇਤੀ ਪ੍ਰਣਾਲੀ ਨੂੰ ਪ੍ਰਫੁੱਲਿਤ ਕਰਨ ਵਾਲੇ ਪੀ.ਏ.ਯੂ. ਦੇ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆਂ ਨੂੰ ਖੇਤੀਬਾੜੀ, ਬਾਗਬਾਨੀ ਅਤੇ ਖੇਤੀ ਜੰਗਲਾਤ ਲਈ ਪੀ.ਏ.ਯੂ. ਦਾ ਵਧੀਕ ਨਿਰਦੇਸ਼ਕ ਖੋਜ ਬਣਾਇਆ ਗਿਆ ਹੈ। ਬੀ ਐੱਸ ਸੀ, ਐੱਮ ਐੱਸ ਸੀ ਅਤੇ ਪੀ ਐੱਚ ਡੀ ਦੀਆਂ ਡਿਗਰੀਆਂ ਇਸੇ ਯੂਨੀਵਰਸਿਟੀ ਤੋਂ ਹਾਸਲ ਕਰਨ ਵਾਲੇ ਡਾ. ਵਾਲੀਆਂ ਨੂੰ ਉਹਨਾਂ ਦੇ ਕਾਰਜਾਂ ਬਦਲੇ ਸ਼੍ਰੀ ਲਾਭ ਸਿੰਘ ਗੋਲਡ ਮੈਡਲ, ਮੈਰਿਟ ਸਰਟੀਫਿਕੇਟ, ਡਾ. ਗੁਰਬਖਸ਼ ਸਿੰਘ ਗਿੱਲ ਗੋਲਡ ਮੈਡਲ ਆਦਿ ਪ੍ਰਦਾਨ ਕੀਤਾ ਗਿਆ। ਡਾ. ਵਾਲੀਆਂ ਨੇ ਵਿਗਿਆਨੀ ਦੇ ਤੌਰ ਤੇ 1995 ਵਿੱਚ ਆਪਣਾ ਕਾਰਜ ਸ਼ੁਰੂ ਕੀਤਾ ਅਤੇ 2021 ਵਿੱਚ ਉਹ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਬਣੇ। ਉਹ 93 ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ ਅਤੇ ਉਹਨਾਂ ਨੇ 108 ਵਿਹਾਰਕ ਸਿਫ਼ਾਰਸ਼ਾਂ ਕਿਸਾਨਾਂ ਦੇ ਭਲੇ ਲਈ ਕੀਤੀਆਂ। 6 ਪੀ ਐੱਚ ਡੀ ਅਤੇ 13 ਐੱਮ ਐੱਸ ਸੀ ਵਿਦਿਆਰਥੀ ਉਹਨਾਂ ਦੀ ਅਗਵਾਈ ਹੇਠ ਡਿਗਰੀ ਧਾਰੀ ਹੋਏ॥ ਡਾ. ਵਾਲੀਆਂ ਨੂੰ 2025 ਵਿੱਚ ਗੋਲਡ ਮੈਡਲ ਅਤੇ 2012 ਵਿੱਚ ਖੋਜ ਅਤੇ ਵਿਕਾਸ ਐਸੋਸੀਏਸ਼ਨ ਵੱਲੋਂ ਗੋਲਡ ਮੈਡਲ ਪ੍ਰਦਾਨ ਕੀਤੇ ਗਏ। ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਨਿਯੁਕਤੀ ਲਈ ਡਾ. ਸੋਹਨ ਸਿੰਘ ਵਾਲੀਆ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਦਾ ਖੋਜ ਢਾਂਚਾ ਮਜ਼ਬੂਤ ਅਤੇ ਸਥਿਰ ਹੋਵੇਗਾ।
ਪਿਛਲੀ ਖ਼ਬਰ ਉੱਘੇ ਕਵੀ ਡਾ . ਉਮਿੰਦਰ ਜੌਹਲ ਨੇ ਸੁਰਜੀਤ ਪਾਤਰ ਚੇਅਰ ਦਾ ਕੀਤਾ ਦੌਰਾ ਅਗਲੀ ਖ਼ਬਰ ਸਰਕਾਰੀ ਕਾਲਜ ( ਲੜਕੀਆਂ ) ’ ਚ ਜ਼ਿਲ੍ਹਾ ਪੱਧਰੀ ਫਾਈਨਲ ਲੇਖ ਲਿਖਣ ਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।