20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਨੇ ‘ਇਕੱਠੇ ਸੋਚਣ ਦਾ ਤਿਉਹਾਰ’ ਸਮਾਗਮ ਦੀ ਕੀਤੀ ਮੇਜ਼ਬਾਨੀ

ਲਾਡੋਵਾਲ, 19 ਨਵੰਬਰ (ਬਲਬੀਰ ਸਿੰਘ ਰਾਣਾ)- ਅੰਮ੍ਰਿਤ ਇੰਡੋ ਕੈਨੇਡੀਅਨ ਦਾ ਅਕੈਡਮੀ ਨੇ ਲੁਧਿਆਣਾ ਸਕੂਲ ਸਹੋਦਿਆ ਵੈਸਟ ਦੀ ਅਗਵਾਈ ਹੇਠ ਵਿਚਾਰ (ਦਾਰਸ਼ਨਿਕ ਉਤਸਵ) ਦੀ ਮੇਜ਼ਬਾਨੀ ਬੜੇ ਮਾਣ ਨਾਲ ਕੀਤੀ, ਜਿਸ ਵਿਚ ਇਕ ਸੋਚਣ ਦਾ ਤਿਉਹਾਰ ਥੀਮ ਦੇ ਆਲ਼ੇ-ਦੁਆਲੇ ਤਿਆਰ ਕੀਤਾ ਗਿਆ। ਇਸ ਸਮਾਗਮ ਵਿਚ ਸ਼ਹਿਰ ਭਰ ਦੇ 10 ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਪਗ 50 ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ।

ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਵਿਖੇ ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਡਾ. ਰਿਸ਼ੀ ਇੰਦਰਾ ਸਿੰਘ ਗਿੱਲ, ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ, ਪ੍ਰਿੰਸੀਪਲ ਜਸਕਿਰਨ ਕੌਰ ਤੇ ਹੋਰ। ਤਸਵੀਰ-ਬਲਬੀਰ ਸਿੰਘ ਰਾਣਾ 20-11-2026
ਲਾਡੋਵਾਲ, 19 ਨਵੰਬਰ (ਬਲਬੀਰ ਸਿੰਘ ਰਾਣਾ)- ਅੰਮ੍ਰਿਤ ਇੰਡੋ ਕੈਨੇਡੀਅਨ ਦਾ ਅਕੈਡਮੀ ਨੇ ਲੁਧਿਆਣਾ ਸਕੂਲ ਸਹੋਦਿਆ ਵੈਸਟ ਦੀ ਅਗਵਾਈ ਹੇਠ ਵਿਚਾਰ (ਦਾਰਸ਼ਨਿਕ ਉਤਸਵ) ਦੀ ਮੇਜ਼ਬਾਨੀ ਬੜੇ ਮਾਣ ਨਾਲ ਕੀਤੀ, ਜਿਸ ਵਿਚ ਇਕ ਸੋਚਣ ਦਾ ਤਿਉਹਾਰ ਥੀਮ ਦੇ ਆਲ਼ੇ-ਦੁਆਲੇ ਤਿਆਰ ਕੀਤਾ ਗਿਆ। ਇਸ ਸਮਾਗਮ ਵਿਚ ਸ਼ਹਿਰ ਭਰ ਦੇ 10 ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਪਗ 50 ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਇਸ ਸਮਾਗਮ ਵਿਚ ਡਾ. ਰਿਸ਼ੀ ਇੰਦਰਾ ਸਿੰਘ ਗਿੱਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗ਼ਬਾਨੀ ਅਤੇ ਜੰਗਲਾਤ ਕਾਲਜ ਦੇ ਡੀਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਤਿੰਨ ਦਹਾਕਿਆਂ ਤੋਂ ਵੱਧ ਤਜਰਬੇ ਵਾਲੇ ਇਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਨਿਪੁੰਨ ਖੋਜ-ਕਰਤਾ ਡਾ. ਗਿੱਲ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਅਤੇ ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਹਨ। ਪ੍ਰਧਾਨ ਹਰਮਹਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਪੰਜਾਂ ਸ਼੍ਰੇਣੀਆਂ ਵਿਚ ਜੋਸ਼ੀਲੇ ਪ੍ਰਦਰਸ਼ਨ ਦੇਖਣ ਨੂੰ ਮਿਲੇ, ਨਿਊ ਜੀ.ਐਮ.ਟੀ. ਪਬਲਿਕ ਸਕੂਲ ਹੈਬੋਵਾਲ ਨੇ ਦਿ ਸਰਕਲ ਆਫ ਇਨਕੁਆਰੀ ਵਿਚ ਮੱਲਾਂ ਮਾਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਨਿਊ ਜੀ.ਐਮ.ਟੀ. ਪਬਲਿਕ ਸਕੂਲ ਹੈਬੋਵਾਲ, ਹੰਬਰਾਨ ਨੇ ਪੇਂਟ ਵਿਚ, ਫ਼ਿਲਾਸਫ਼ੀ ਵਿਚ ਸਖ਼ਤ ਮਿਹਨਤ ਸਦਕਾ ਪਹਿਲਾ ਸਥਾਨ ਪ੍ਰਾਪਤ ਕੀਤਾ। ਈਸਟਵੁੱਡ ਇੰਟਰਨੈਸ਼ਨਲ ਸਕੂਲ, ਮੁੱਲਾਂਪੁਰ ਨੇ ਦਿ ਐਥਿਕਸ ਬਾਊਲ, ਦਿ ਫਾਲੇਸੀ ਹੰਟ ਅਤੇ ਸਿੱਧ ਗੋਸ਼ਟ ਵਿਚ ਸਿਖਰਲਾ ਸਥਾਨ ਪ੍ਰਾਪਤ ਕਰਕੇ ਇਕ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸਾਰੇ ਈਵੈਂਟਾਂ ਵਿਚ ਇਕੱਠੇ ਕੀਤੇ ਅੰਕਾਂ ਦੇ ਆਧਾਰ ’ਤੇ ਈਸਟਵੁੱਡ ਇੰਟਰਨੈਸ਼ਨਲ ਮੁੱਲਾਂਪੁਰ ਨੇ ਸਮੁੱਚੇ ਤੌਰ ’ਤੇ ਪਹਿਲੇ ਸਥਾਨ ਦੀ ਟਰਾਫ਼ੀ ‘ਤੇ ਜਿੱਤ ਦਰਜ ਕੀਤੀ। ਪ੍ਰਧਾਨ ਲਾਦੀਆਂ ਨੇ ਦੱਸਿਆ ਕਿ ਸਮਾਗਮ ਦੌਰਾਨ ਪਤਵੰਤਿਆਂ ਨੇ ਭਾਗੀਦਾਰਾਂ ਨਾਲ ਪ੍ਰੇਰਨਾਦਾਇਕ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਪ੍ਰਿੰਸੀਪਲ ਜਸਕਿਰਨ ਕੌਰ ਨੇ ਸਾਰੇ ਭਾਗੀਦਾਰ ਸਕੂਲਾਂ ਦਾ ਨਿੱਘਾ ਸਵਾਗਤ ਕੀਤਾ । ਅਖੀਰ ਵਿਚ ਮੁੱਖ ਮਹਿਮਾਨ ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਨੇ ਇਸ ਵਿਲੱਖਣ ਪਹਿਲ ਕਦਮੀ ਲਈ ਅਕੈਡਮੀ ਤੇ ਲੁਧਿਆਣਾ ਸਕੂਲ ਸਹੋਦਿਆ ਵੈਸਟ ਦੀ ਬੇਹੱਦ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਦੁਨੀਆ ਵਿਚ ਨੈਵੀਗੇਟ ਕਰਦੇ ਸਮੇਂ ਵਿਗਿਆਨਿਕ ਉਤਸੁਕਤਾ ਨੂੰ ਦਾਰਸ਼ਨਿਕ ਪੁੱਛਗਿੱਛ ਨਾਲ ਜੋੜਨ ਲਈ ਉਤਸ਼ਾਹਿਤ ਵੀ ਕੀਤਾ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਭਲਕੇ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ’ ਚ ਕਾਂਗਰਸ ਭਾਰੀ ਬਹੁਮਤ ਹਾਸਿਲ ਕਰੇਗੀ - ਵੜਿੰਗ , ਕਾਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।