ਜਨਰੇਟਰ ’ਚੋਂ ਬੈਟਰੀ ਚੋਰੀ ਕਰਨ ਵਾਲੇ ਦੋ ਗ੍ਰਿਫ਼ਤਾਰ
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਜਨਰੇਟਰ ਵਿਚੋਂ ਬੈਟਰੀ ਚੋਰੀ ਕਰਨ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਵਿਜੈ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਅਚਾਨਕ ਲਾਈਟ ਚਲੀ ਗਈ, ਜਦ ਉਹ ਜਨਰੇਟਰ ਸਟਾਰਟ ਕਰਨ ਲੱਗਾ ਤਾਂ ਬੈਟਰੀ ਗਾਇਬ ਸੀ।
ਅਜੀਤ ਡੈਸਕ
21-11-2026