ਲੁਧਿਆਣਾ, 24 ਨਵੰਬਰ (ਜਸਵਿੰਦਰ ਸਿੰਘ)-ਬੀਤੇ ਦਿਨੀਂ ਪੀ.ਏ.ਯੂ. ਦੇ ਬਾਇਓਕਮਿਸਟਰੀ ਵਿਭਾਗ ਨੇ ਸਿਹਤਮੰਦ ਭੋਜਨ ਸੰਬੰਧੀ ਵਿਸ਼ੇਸ਼ ਭਾਸ਼ਨ ਕਰਵਾਇਆ ਗਿਆ| ਇਹ ਭਾਸ਼ਨ ਦੇਣ ਲਈ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੇ ਪੱਛਮੀ ਖੇਤਰੀ ਖੋਜ ਕੇਂਦਰ ਤੋਂ ਉੱਘੇ ਵਿਗਿਆਨੀ ਡਾ. ਤਲਵਿੰਦਰ ਸਿੰਘ ਕਾਹਲੋਂ ਮੌਜੂਦ ਸਨ| ਭਾਸ਼ਣ ਦਾ ਆਯੋਜਨ ਵਿਭਾਗ ਦੇ ਮੁਖੀ ਡਾ. ਸਤਬੀਰ ਕੌਰ ਗਰੇਵਾਲ ਦੀ ਨਿਗਰਾਨੀ ਹੇਠ ਬਾਇਓਕੈਮੀਕਲ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ ਸੀ| ਭਾਸ਼ਣ ਦੌਰਾਨ ਡਾ. ਕਾਹਲੋਂ ਨੇ ਆਪਣੀ ਯਾਤਰਾ ਬਾਰੇ ਕੁਝ ਗੱਲਾਂ ਕਰਨ ਤੋਂ ਬਾਅਦ ਪੋਸ਼ਣ ਲਈ ਸਲਫਰ ਦੇ ਮਹੱਤਵ ਦੀ ਗੱਲ ਕੀਤੀ| ਇਸ ਦੌਰਾਨ ਉਹਨਾਂ ਨੇ ਕੈਲਸਟਰੋਲ ਦੀਆਂ ਵੱਖ-ਵੱਖ ਕਿਸਮਾਂ ਅਤੇ ਉਹਨਾਂ ਦੇ ਸਿਹਤ ਉੱਪਰ ਪੈਣ ਵਾਲੇ ਪ੍ਰਭਾਵਾਂ ਸੰਬੰਧੀ ਗੱਲ ਕਰਦਿਆਂ ਲੰਮੀ ਉਮਰ ਲਈ ਚੰਗੀ ਪੌਸ਼ਟਿਕ ਅਤੇ ਸਿਹਤਮੰਦ ਖੁਰਾਕ ਲੈਣ ਬਾਰੇ ਵਿਸਥਾਰ ਨਾਲ ਸਮਝਾਇਆ| ਡਾ. ਸਤਵੀਰ ਕੌਰ ਗਰੇਵਾਲ ਨੇ ਇਸ ਸੈਸ਼ਨ ਨੂੰ ਵਿਦਿਆਰਥੀਆਂ ਅਤੇ ਮਾਹਿਰਾਂ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਕਿਹਾ| ਧੰਨਵਾਦ ਦੇ ਸ਼ਬਦ ਵਿਭਾਗ ਦੇ ਮਾਹਿਰ ਡਾ. ਵੀਨਾ ਦੇਵੀ ਨੇ ਕਹੇ| ਇਸ ਸਮਾਗਮ ਦੇ ਸੰਯੋਜਕ ਡਾ. ਸ਼ਿਲਪਾ ਸਨ|