ਖਾਸੀ ਦੀ ਟੀਮ ਵਲੋਂ ਫੁੱਟਬਾਲ ਕੱਪ ਜਿੱਤਣ ’ ਤੇ ਗਰੇਵਾਲ ਪਰਿਵਾਰ ਵਲੋਂ ਟੀਮ ਦਾ ਸਨਮਾਨ
ਲੁਧਿਆਣਾ, 24 ਨਵੰਬਰ (ਜਤਿੰਦਰ ਭੰਬੀ)- ਪਿੰਡ ਖਾਸੀ ਕਲ੍ਹਾ ਦੀ ਫੁੱਟਬਾਲ ਟੀਮ ਨੇ ਪਿੰਡ ਕਡਿਆਣਾ ‘ਚ ਹੋਏ ਫੁੱਟਬਾਲ ਕੱਪ ‘ਚ ਪਹਿਲਾ ਸਥਾਨ ਹਾਸਿਲ ਕਰਕੇ ਪਿੰਡ ਦਾ ਨਾਮ ਰੋਸ਼ਨ ਕਰਨ ਤੇ ਪਿੰਡ ਦੇ ਸਰਪੰਚ ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਖਾਸੀ ਗਰੇਵਾਲ ਅਤੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਖਾਸੀ ਗਰੇਵਾਲ ਯੂ ਐੱਸ ਏ ਵੱਲੋਂ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਇਨਾਮ ਦੇ ਕੇ ਸਨਮਾਨ ਕੀਤਾ ਗਿਆ। ਫੁੱਟਬਾਲ ਕੱਪ ਜਿੱਤ ਕੇ ਪਿੰਡ ਦਾ ਨਾਮ ਇਲਾਕੇ ‘ਚ ਚਮਕਾਉਣ ਲਈ ਗਰੇਵਾਲ ਪਰਿਵਾਰ ਨੇ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ।
ਪਿੰਡ ਖਾਸੀ ਕਲਾਂ ਦੀ ਫੁੱਟਬਾਲ ਟੀਮ ਦਾ ਸਨਮਾਨ ਕਰਦੇ ਹੋਏ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ, ਦਵਿੰਦਰ ਸਿੰਘ ਗਰੇਵਾਲ ਤੇ ਹੋਰ। ਅਜੀਤ ਤਸਵੀਰ
25-11-2026