ਸਮਰਸਤਾ ਪਛਾਣ ਮਿਟਾਉਣਾ ਨਹੀਂ, ਸਮਾਨ ਸਨਮਾਨ ਦੇ ਨਾਲ ਸਮਾਜ
ਤੇ ਰਾਸ਼ਟਰ ਦੀ ਏਕਤਾ ਮਜ਼ਬੂਤ ਕਰਨ ਦਾ ਸਸਕਾਰ-ਨਾਇਬ ਸਿੰਘ ਸੈਣੀ
ਚੰਡੀਗੜ੍ਹ, 23 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਰਸਤਾ ਕੋਈ ਇਕ ਦਿਨ ਦਾ ਆਯੋਜਨ ਨਹੀਂ, ਸਗੋਂ ਜੀਵਨ ਜਿਊਣ ਦਾ ਸੰਸਕਾਰ ਹੈ। ਸਮਰਸਤਾ ਦਾ ਅਸਲ ਅਰਥ ਆਪਣੀ ਪਛਾਣ ਨੂੰ ਮਿਟਾਉਣਾ ਨਹੀਂ, ਸਗੋਂ ਹਰ ਪਛਾਣ ਦਾ ਸਮਾਨ ਸਨਮਾਨ ਕਰਦੇ ਹੋਏ ਸਮਾਜ ਅਤੇ ਰਾਸ਼ਟਰ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਹ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰੇਵਾੜੀ ਵਿਚ ਆਯੋਜਿਤ ਹਾਰਮਨੀ ਕਾਨਫਰੰਸ ਅਤੇ ਪ੍ਰਤਿਭਾ ਪੁਰਸਕਾਰ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ।
24-08-2026
ਚੰਡੀਗੜ੍ਹ, 23 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਰਸਤਾ ਕੋਈ ਇਕ ਦਿਨ ਦਾ ਆਯੋਜਨ ਨਹੀਂ, ਸਗੋਂ ਜੀਵਨ ਜਿਊਣ ਦਾ ਸੰਸਕਾਰ ਹੈ। ਸਮਰਸਤਾ ਦਾ ਅਸਲ ਅਰਥ ਆਪਣੀ ਪਛਾਣ ਨੂੰ ਮਿਟਾਉਣਾ ਨਹੀਂ, ਸਗੋਂ ਹਰ ਪਛਾਣ ਦਾ ਸਮਾਨ ਸਨਮਾਨ ਕਰਦੇ ਹੋਏ ਸਮਾਜ ਅਤੇ ਰਾਸ਼ਟਰ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸੇ ਸਮਰਸਤਾ, ਆਪਸੀ ਸਦਭਾਵਨਾ ਤੇ ਸਮਾਜਿਕ ਇੱਕਜੁਟਤਾ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸ’ ਦੇ ਮੂਲ ਮੰਤਰ ਤੋਂ ਪ੍ਰੇਰਣਾ ਲੈ ਕੇ ਹਰਿਆਣਾ ਸਰਕਾਰ ਅੰਤੋਦਯ ਦੇ ਟੀਚੇ ਨਾਲ ਲਗਾਤਾਰ ਅੱਗੇ ਵਧ ਰਹੀ ਹੈ। ਮੁੱਖ ਮੰਤਰੀ ਐਤਵਾਰ ਨੂੰ ਰੇਵਾੜੀ ਜ਼ਿਲ੍ਹੇ ਦੇ ਬਾਵਲ ਹਲਕੇ ਵਿਚ ਮੇਘਵਾਲ ਉਥਾਨ ਸਮਿਤੀ ਦੇ ਤਹਿਤ ਆਯੋਜਿਤ ਸਮੂਹ ਅਨੁਸੂਚਿਤ ਜਾਤੀ ਦੇ ਸਮਰਸਤਾ ਸੰਮੇਲਨ ਅਤੇ ਪ੍ਰਤਿਭਾ ਸਨਮਾਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 411 ਨੌਜਵਾਨ ਪ੍ਰਤਿਭਾਵਾਂ ਨੂੰ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜਿੱਥੇ ਕਿਸੇ ਵੀ ਤਰ੍ਹਾ ਦੇ ਭੇਦਭਾਵ, ਡਰ ਅਤੇ ਅਨਿਆਂ ਲਈ ਕੋਈ ਥਾਂ ਨਾ ਹੋਵੇ। ਮਹਾਤਮਾ ਜੋਤੀਬਾ ਫੂਲੇ ਅਤੇ ਮਾਤਾ ਸਾਵਿਤਰੀਬਾਈ ਫੂਲੇ ਨੇ ਸਮਾਜਿਕ ਰੂੜ੍ਹੀਆਂ ਨੂੰ ਚੁਣੌਤੀ ਦਿੰਦੇ ਹੋਏ ਸਿੱਖਿਆ ਦੇ ਦਰਵਾਜ਼ੇ ਸਾਰਿਆਂ ਲਈ ਖੋਲ੍ਹੇ ਅਤੇ ਵਿਸ਼ੇਸ਼ ਤੌਰ ‘ਤੇ ਔਰਤਾਂ ਦੀ ਸਿੱਖਿਆ ਲਈ ਇਤਿਹਾਸਕ ਸੰਘਰਸ਼ ਕੀਤਾ। ਇਸੇ ਕੜੀ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖਿਆ ਨੂੰ ਸਮਾਜਿਕ ਬਦਲਾਅ ਦਾ ਸਭ ਤੋਂ ਸ਼ ਕਤੀਸ਼ਾਲੀ ਸਰੋਤ ਮੰਨਿਆ ਅਤੇ ਵਾਂਝੇ ਵਰਗਾਂ ਦੇ ਹੱਕਾਂ ਅਤੇ ਸਮਾਨ ਮੌਕਿਆਂ ਲਈ ਸੰਘਰਸ਼ ਕੀਤਾ। ਉਨ੍ਹਾਂ ਦੱਸਿਆ ਕਿ ਮਿਸ਼ਨ ਬੁਨਿਆਦ ਤਹਿਤ 400 ਬੱਚਿਆਂ ਨੂੰ ਡਿਜੀਟਲ ਕੋਚਿੰਗ ਦਿੱਤੀ ਗਈ, ਜਿਨ੍ਹਾਂ ਵਿਚੋਂ 272 ਬੱਚਿਆਂ ਦੀ ਚੋਣ ਆਈਆਈਟੀ ਵਰਗੇ ਸੰਸਥਾਨਾਂ ਅਤੇ 61 ਬੱਚਿਆਂ ਦੀ ਨੀਟ ਵਿੱਚ ਹੋਈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਤਿਭਾਵਾਂ ਨੂੰ ਮੰਚ ਮਿਲਦਾ ਹੈ ਤਾਂ ਉਹ ਆਪਣਾ ਪ੍ਰਭਾਵ ਜ਼ਰੂਰ ਦਿਖਾਉਂਦੀਆਂ ਹਨ।