29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਡੇਰਾਬੱਸੀ-ਚੰਡੀਗੜ੍ਹ ਰੂਟ ’ਤੇ ਸੀ. ਟੀ. ਯੂ. ਬੱਸਾਂ ਦੇ ਰੂਟ ਅੱਧੇ ਰਹਿਣ ਕਾਰਨ ਯਾਤਰੀ ਬੇਹਾਲ

ਡੇਰਾਬੱਸੀ, 28 ਅਗਸਤ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਤੋਂ ਚੰਡੀਗੜ੍ਹ ਦਰਮਿਆਨ ਚੱਲਣ ਵਾਲੀਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ ਦੇ ਰੂਟ ਅੱਧੇ ਰਹਿ ਜਾਣ ਕਾਰਨ ਸਕੂਲੀ ਵਿਦਿਆਰਥੀਆਂ, ਦਫ਼ਤਰੀ ਮੁਲਾਜ਼ਮਾਂ ਤੇ ਆਮ ਸ਼ਹਿਰੀਆਂ ਨੂੰ ਭਾਰੀ ਮੁਸ਼ਕਲਾਂ ਅਤੇ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਜਿਥੇ ਇਸ ਅਹਿਮ ਰੂਟ ਨੰਬਰ 216 ‘ਤੇ ਹਰ 20 ਤੋਂ 25 ਮਿੰਟ ਬਾਅਦ ਬੱਸ ਦੀ ਸੁਵਿਧਾ ਉਪਲੱਬਧ ਸੀ, ਉਥੇ ਹੁਣ ਮੁਸਾਫ਼ਰਾਂ ਨੂੰ ਬੱਸ ਅੱਡੇ ‘ਤੇ ਪੌਣੇ ਤੋਂ ਇਕ-ਇਕ ਘੰਟਾ ਲੰਮੀ ਉਡੀਕ ਕਰਨੀ ਪੈ ਰਹੀ ਹੈ।

ਡੇਰਾਬੱਸੀ ਵਿਖੇ ਖੜੀ ਸੀ. ਟੀ. ਯੂ. ਬੱਸ ਦੀ ਤਸਵੀਰ ਜਿਥੇ ਕਿ ਪਹਿਲਾਂ ਬੱਸਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ। ਤਸਵੀਰ : ਰਣਬੀਰ ਸਿੰਘ ਪੜ੍ਹੀ 29-08-2026
ਡੇਰਾਬੱਸੀ, 28 ਅਗਸਤ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਤੋਂ ਚੰਡੀਗੜ੍ਹ ਦਰਮਿਆਨ ਚੱਲਣ ਵਾਲੀਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ ਦੇ ਰੂਟ ਅੱਧੇ ਰਹਿ ਜਾਣ ਕਾਰਨ ਸਕੂਲੀ ਵਿਦਿਆਰਥੀਆਂ, ਦਫ਼ਤਰੀ ਮੁਲਾਜ਼ਮਾਂ ਤੇ ਆਮ ਸ਼ਹਿਰੀਆਂ ਨੂੰ ਭਾਰੀ ਮੁਸ਼ਕਲਾਂ ਅਤੇ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਜਿਥੇ ਇਸ ਅਹਿਮ ਰੂਟ ਨੰਬਰ 216 ‘ਤੇ ਹਰ 20 ਤੋਂ 25 ਮਿੰਟ ਬਾਅਦ ਬੱਸ ਦੀ ਸੁਵਿਧਾ ਉਪਲੱਬਧ ਸੀ, ਉਥੇ ਹੁਣ ਮੁਸਾਫ਼ਰਾਂ ਨੂੰ ਬੱਸ ਅੱਡੇ ‘ਤੇ ਪੌਣੇ ਤੋਂ ਇਕ-ਇਕ ਘੰਟਾ ਲੰਮੀ ਉਡੀਕ ਕਰਨੀ ਪੈ ਰਹੀ ਹੈ। ਸਵੇਰੇ 8 ਤੋਂ 10 ਵਜੇ ਅਤੇ ਸ਼ਾਮ ਨੂੰ ਛੁੱਟੀ ਵੇਲੇ ਬੱਸਾਂ ਅੰਦਰ ਭਾਰੀ ਭੀੜ ਹੋਣ ਕਾਰਨ ਜਿਥੇ ਵਿਦਿਆਰਥੀਆਂ ਦੀਆਂ ਕਲਾਸਾਂ ਖੁੰਝ ਰਹੀਆਂ ਹਨ, ਉਥੇ ਹੀ ਮੁਲਾਜ਼ਮਾਂ ਨੂੰ ਲੇਟ-ਲਤੀਫ਼ੀ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪੜਤਾਲ ਅਨੁਸਾਰ ਸੀ. ਟੀ. ਯੂ. ਵਲੋਂ ਲਗਭਗ 100 ਪੁਰਾਣੀਆਂ ਡੀਜ਼ਲ ਬੱਸਾਂ ਕੰਡਮ ਹੋਣ ਉਪਰੰਤ ‘ਪੀ. ਐੱਮ. ਈ-ਬੱਸ ਸੇਵਾ’ ਤਹਿਤ ਨਵੀਆਂ ਇਲੈਕਟ੍ਰਿਕ (ਈ. ਵੀ.) ਬੱਸਾਂ ਸ਼ਾਮਿਲ ਕੀਤੀਆਂ ਗਈਆਂ ਹਨ। ਰੂਟ ‘ਤੇ 8 ਬੱਸਾਂ ਨਿਰਧਾਰਿਤ ਹੋਣ ਦੇ ਬਾਵਜੂਦ ਨਵੀਆਂ ਈ-ਬੱਸਾਂ ਦੀ ਬੈਟਰੀ ਇਕ ਚਾਰਜ ‘ਤੇ ਮਹਿਜ਼ 180 ਤੋਂ 215 ਕਿੱਲੋਮੀਟਰ ਹੀ ਕੱਢਦੀ ਹੈ। ਦੋ-ਤਿੰਨ ਗੇੜਿਆਂ ਮਗਰੋਂ ਇਨ੍ਹਾਂ ਨੂੰ ਡੀਪੂ ਵਿਖੇ 40 ਤੋਂ 50 ਮਿੰਟ ਚਾਰਜਿੰਗ ‘ਤੇ ਲਾਉਣਾ ਪੈਂਦਾ ਹੈ। ਇਸ ਕਾਰਨ ਡਬਲ ਸ਼ਿਫਟਾਂ ਦੀ ਥਾਂ ਬੱਸਾਂ ਨੂੰ 8-9 ਘੰਟਿਆਂ ਦੀਆਂ ਜਨਰਲ ਸ਼ਿਫਟਾਂ ਵਿਚ ਚਲਾਇਆ ਜਾ ਰਿਹਾ ਹੈ, ਜਿਸ ਨਾਲ ਰੂਟਾਂ ਦੇ ਫੇਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਡੇਰਾਬੱਸੀ, ਮੁਬਾਰਕਪੁਰ ਅਤੇ ਰਾਮਗੜ੍ਹ ਰੂਟਾਂ ‘ਤੇ ਤੁਰੰਤ ਵਾਧੂ ਬੱਸਾਂ ਤਾਇਨਾਤ ਕਰਕੇ ਸਮਾਂ-ਸਾਰਣੀ ਸੁਧਾਰੀ ਜਾਵੇ, ਤਾਂ ਜੋ ਲੋਕਾਂ ਨੂੰ ਨਿੱਜੀ ਵਾਹਨਾਂ ਅਤੇ ਮਹਿੰਗੇ ਆਟੋਆਂ ‘ਤੇ ਨਿਰਭਰ ਨਾ ਹੋਣਾ ਪਵੇ। ਕੀ ਕਹਿੰਦੇ ਹਨ ਸੀ. ਟੀ. ਯੂ. ਦੇ ਵਿਭਾਗ ਦੇ ਅਧਿਕਾਰੀ : ਸੀ. ਟੀ. ਯੂ. ਵਿਭਾਗ ਅਫ਼ਸਰਾਂ ਅਨੁਸਾਰ ਡੇਰਾਬੱਸੀ ਰੂਟ ‘ਤੇ 8 ਬੱਸਾਂ ਹੀ ਨਿਰਧਾਰਿਤ ਹਨ, ਪਰ ਨਵੀਆਂ ਈ. ਵੀ. ਬੱਸਾਂ ਦੇ ਬੈਟਰੀ ਬੈਕਅੱਪ ਤੇ ਚਾਰਜਿੰਗ ਸ਼ਡਿਊਲ ਕਾਰਨ ਫਿਲਹਾਲ ਸਮਾਂ-ਸਾਰਣੀ ਵਿਚ ਗੈਪ ਵਧਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ ਅਤੇ ਇਸ ਰੂਟ ‘ਤੇ ਜਲਦ ਹੀ ਵਾਧੂ ਬੱਸਾਂ ਸ਼ਾਮਿਲ ਕਰਕੇ ਸਮਾਂ-ਸਾਰਣੀ ਨੂੰ ਮੁੜ 20 ਤੋਂ 30 ਮਿੰਟ ਦੇ ਵਕਫ਼ੇ ‘ਤੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਮੁਸਾਫ਼ਰਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।
ਪਿਛਲੀ ਖ਼ਬਰ ਪੁਸਤਕ ‘ਦ ਇਕਨਾਮਿਕ ਡੀ. ਐਨ. ਏ ਆਫ਼ ਭਾਰਤ’ ‘ਵਿਕਸਿਤ ਭਾਰਤ-2047’ ਲਈ ਭਾਰਤ ਦੀ ਸੱ ਭਿਅਤਾਗਤ ਆਰਥਿਕ ਸੋਚ ਨੂੰ ਸਮਝਾਉਂਦੀ... ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।