ਪੁਸਤਕ ‘ਦ ਇਕਨਾਮਿਕ ਡੀ. ਐਨ. ਏ ਆਫ਼ ਭਾਰਤ’ ‘ਵਿਕਸਿਤ ਭਾਰਤ-2047’ ਲਈ ਭਾਰਤ ਦੀ ਸੱ ਭਿਅਤਾਗਤ ਆਰਥਿਕ ਸੋਚ ਨੂੰ ਸਮਝਾਉਂਦੀ ਹੈ-ਡਾ. ਮੋਨਿਕਾ
ਚੰਡੀਗੜ੍ਹ, 28 ਅਗਸਤ (ਅਜਾਇਬ ਸਿੰਘ ਔਜਲਾ)- ਕੀ ਭਾਰਤ ਦੀ ਅਸਾਧਾਰਣ ਤੌਰ ’ਤੇ ਟਿਕੇ ਰਹਿਣ, ਮੁੜ ਖੜ੍ਹੇ ਹੋਣ, ਆਪਣੇ ਆਪ ਨੂੰ ਨਵੇਂ ਰੂਪ ਵਿਚ ਢਾਲਣ ਤੇ ਅੱਗੇ ਵਧਣ ਦੀ ਸਮਰੱਥਾ ਸਿਰਫ਼ ਇਤਿਹਾਸ ਦਾ ਨਤੀਜਾ ਹੈ, ਜਾਂ ਇਸ ਦੇ ਪਿੱਛੇ ਭਾਰਤ ਦੀ ਸਭਿਅਤਾ ਵਿੱਚ ਲੁਕੀ ਹੋਈ ਕੋਈ ਡੂੰਘੀ ਸੋਚ ਅਤੇ ਵਿਵਸਥਾ ਹੈ? ਇਹੀ ਮੁੱਖ ਵਿਚਾਰ ਡਾ.
ਚ
ਚੰਡੀਗੜ੍ਹ ਵਿਖੇ ਚੰਡੀਗੜ੍ਹ ਕਲੱਬ ’ਚ ਆਪਣੀ ਪੁਸਤਕ ਨਾਲ ਡਾ. ਮੋਨਿਕਾ ਬੀ. ਸੂਦ। ਤਸਵੀਰ : ਰਾਕੇਸ਼ ਸ਼ਾਹ
29-08-2026
ਚੰਡੀਗੜ੍ਹ, 28 ਅਗਸਤ (ਅਜਾਇਬ ਸਿੰਘ ਔਜਲਾ)- ਕੀ ਭਾਰਤ ਦੀ ਅਸਾਧਾਰਣ ਤੌਰ ’ਤੇ ਟਿਕੇ ਰਹਿਣ, ਮੁੜ ਖੜ੍ਹੇ ਹੋਣ, ਆਪਣੇ ਆਪ ਨੂੰ ਨਵੇਂ ਰੂਪ ਵਿਚ ਢਾਲਣ ਤੇ ਅੱਗੇ ਵਧਣ ਦੀ ਸਮਰੱਥਾ ਸਿਰਫ਼ ਇਤਿਹਾਸ ਦਾ ਨਤੀਜਾ ਹੈ, ਜਾਂ ਇਸ ਦੇ ਪਿੱਛੇ ਭਾਰਤ ਦੀ ਸਭਿਅਤਾ ਵਿੱਚ ਲੁਕੀ ਹੋਈ ਕੋਈ ਡੂੰਘੀ ਸੋਚ ਅਤੇ ਵਿਵਸਥਾ ਹੈ? ਇਹੀ ਮੁੱਖ ਵਿਚਾਰ ਡਾ. ਮੋਨਿਕਾ ਬੀ. ਸੂਦ ਵਲੋਂ ਲਿਖੀ ‘ਦ ਇਕਨਾਮਿਕ ਡੀ. ਐਨ. ਏ ਆਫ਼ ਭਾਰਤ’ ਪੁਸਤਕ ਦਾ ਹੈ। ਇਹ ਪੁਸਤਕ ਜੀ.ਡੀ.ਪੀ, ਬਜਟ, ਰਾਜਕੋਸ਼ੀ ਘਾਟੇ ਅਤੇ ਵਿਕਾਸ ਦਰ ਵਰਗੀਆਂ ਰਵਾਇਤੀ ਆਰਥਿਕ ਗੱਲਾਂ ਤੋਂ ਅੱਗੇ ਵਧ ਕੇ ਇਕ ਬੁਨਿਆਦੀ ਸਵਾਲ ਨੂੰ ਸਮਝਣ ਦਾ ਯਤਨ ਕਰਦੀ ਹੈ—ਭਾਰਤ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਵਾਲੀਆਂ ਚੀਜ਼ਾਂ ਕੀ ਰਹੀਆਂ ਹਨ ਅਤੇ ਅੱਜ ਵੀ ਕੀ ਹਨ? ਪੱਤਰਕਾਰਾਂ ਨੂੰ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਡਾ. ਮੋਨਿਕਾ ਬੀ. ਸੂਦ, ਜੋ ਆਯੁਰਵੇਦ ਮਾਹਿਰ, ਉਦਯੋਗਪਤੀ, ਰਾਜਨੀਤਿਕ ਟਿੱਪਣੀਕਾਰ ਤੇ ਵਿਚਾਰਕ ਹਨ, ਨੇ ਕਿਹਾ ਕਿ ਉਨ੍ਹਾਂ ਦੀ ਪੁਸਤਕ ਵਿੱਚ ਦਸ ਅਧਿਆਇ ਹਨ। ਇਨ੍ਹਾਂ ਅਧਿਆਇਆਂ ਵਿੱਚ ਉਨ੍ਹਾਂ ਨੇ ਭਾਰਤ ਦੇ ਸਭਿਅਤਾਗਤ ਅਤੀਤ ਨੂੰ ਇਸ ਦੀ ਆਰਥਿਕ ਵਰਤਮਾਨ ਸਥਿਤੀ ਅਤੇ ਭਵਿੱਖ ਨਾਲ ਜੋੜਿਆ ਹੈ। ਪੁਸਤਕ ਸਾਲ 2047 ਤੱਕ ਭਾਰਤ ਦੇ ਪਰਿਵਰਤਨ ਨੂੰ ਸਮਝਣ ਲਈ ਇੱਕ ਵੱਖਰਾ ਅਤੇ ਵਿਸ਼ੇਸ਼ ਬੌਧਿਕ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ। ਇਕ ਸਵਾਲ ਦੇ ਜਵਾਬ ਵਿਚ ਡਾ. ਸੂਦ ਨੇ ਕਿਹਾ ਕਿ ਪੁਸਤਕ ਇਹ ਦੱਸਦੀ ਹੈ ਕਿ ਉਦਯਮ, ਗਿਆਨ, ਭਾਈਚਾਰਾ, ਮੁਸ਼ਕਲ ਹਾਲਾਤਾਂ ਤੋਂ ਉਭਰਨ ਦੀ ਸਮਰੱਥਾ, ਨਵੋਨਮੇਸ਼, ਸਮਾਵੇਸ਼, ਨੈਤਿਕ ਖੁਸ਼ਹਾਲੀ ਅਤੇ ਰਣਨੀਤਿਕ ਖ਼ੁਦਮੁਖ਼ਤਿਆਰੀ ਨੇ ਭਾਰਤ ਦੇ ਇਤਿਹਾਸ ਵਿਚ ਵਾਰ-ਵਾਰ ਨਵੇਂ ਰੂਪ ਧਾਰਨ ਕੀਤੇ ਹਨ। ਅੱਜ ਦਾ ਭਾਰਤ ਇਨ੍ਹਾਂ ਹੀ ਪ੍ਰਵਿਰਤੀਆਂ ਨੂੰ ਡਿਜ਼ੀਟਲ ਜਨਤਕ ਬੁਨਿਆਦੀ ਢਾਂਚੇ, ਉਦਯਮਤਾ, ਸਵਦੇਸ਼ੀ ਵਿਨਿਰਮਾਣ, ਤਕਨੀਕੀ ਨਵੋਨਮੇਸ਼, ਵਿੱਤੀ ਸਮਾਵੇਸ਼, ਰੱਖਿਆ ਸਮਰੱਥਾਵਾਂ, ਸਟਾਰਟ-ਅੱਪ ਤੇ ਰਣਨੀਤਿਕ ਖੁਦਮੁਖਤਿਆਰੀ ਰਾਹੀਂ ਪ੍ਰਗਟ ਕਰਦਾ ਹੈ।