29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਿੱਧ ਬਾਬਾ ਮੰਗਲ ਨਾਥ ਦੀ ਬਰਸੀ ਮੌਕੇ ਸੰਤਾਂ-ਮਹਾਂਪੁਰਸ਼ਾਂ ਤੇ ਸ਼ਰਧਾਲੂਆਂ ਨੇ ਲੁਆਈ ਹਾਜ਼ਰੀ

ਖਰੜ, 28 ਅਗਸਤ (ਗੁਰਮੁੱਖ ਸਿੰਘ ਮਾਨ)- ਸਿੱਧ ਬਾਬਾ ਮੰਗਲ ਨਾਥ ਜੀ ਦੀ 45ਵੀਂ ਬਰਸੀ ਮੌਕੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ, ਜਿਸ ਦੌਰਾਨ ਸੰਤਾਂ-ਮਹਾਂਪੁਰਸ਼ਾਂ ਸਮੇਤ ਹਜ਼ਾਰਾਂ ਸ਼ਰਧਾਲੂਆਂ ਨੇ ਹਾਜ਼ਰੀ ਭਰਦਿਆਂ ਬਾਬਾ ਜੀ ਦੀ ਸਮਾਧੀ ‘ਤੇ ਨਤਮਸਤਕ ਹੋ ਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਬਰਸੀ ਸਮਾਗਮ ਡੇਰਾ ਬਾਬਾ ਮੰਗਲ ਨਾਥ ਸਥਿਤ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਦੇ ਮਹੰਤ ਯੋਗੀ ਰਾਮ ਨਾਥ ਜੀ ਦੀ ਦੇਖ-ਰੇਖ ਹੇਠ ਅਤੇ ਸਤਿਕਾਰਯੋਗ ਯੋਗੀ ਪ੍ਰਮੋਦ ਨਾਥ ਮਹਾਰਾਜ ਜੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ।

ਸਿੱਧ ਬਾਬਾ ਮੰਗਲ ਨਾਥ ਦੇ ਬਰਸੀ ਸਮਾਗਮ ਦੌਰਾਨ ਲੰਗਰ ਛਕਦੇ ਹੋਏ ਸੰਤ-ਮਹਾਂਪੁਰਸ਼। ਤਸਵੀਰ : ਗੁਰਮੁੱਖ ਸਿੰਘ ਮਾਨ 29-08-2026
ਖਰੜ, 28 ਅਗਸਤ (ਗੁਰਮੁੱਖ ਸਿੰਘ ਮਾਨ)- ਸਿੱਧ ਬਾਬਾ ਮੰਗਲ ਨਾਥ ਜੀ ਦੀ 45ਵੀਂ ਬਰਸੀ ਮੌਕੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ, ਜਿਸ ਦੌਰਾਨ ਸੰਤਾਂ-ਮਹਾਂਪੁਰਸ਼ਾਂ ਸਮੇਤ ਹਜ਼ਾਰਾਂ ਸ਼ਰਧਾਲੂਆਂ ਨੇ ਹਾਜ਼ਰੀ ਭਰਦਿਆਂ ਬਾਬਾ ਜੀ ਦੀ ਸਮਾਧੀ ‘ਤੇ ਨਤਮਸਤਕ ਹੋ ਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਬਰਸੀ ਸਮਾਗਮ ਡੇਰਾ ਬਾਬਾ ਮੰਗਲ ਨਾਥ ਸਥਿਤ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਦੇ ਮਹੰਤ ਯੋਗੀ ਰਾਮ ਨਾਥ ਜੀ ਦੀ ਦੇਖ-ਰੇਖ ਹੇਠ ਅਤੇ ਸਤਿਕਾਰਯੋਗ ਯੋਗੀ ਪ੍ਰਮੋਦ ਨਾਥ ਮਹਾਰਾਜ ਜੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ। ਬਰਸੀ ਸਮਾਗਮ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤਂੱ ਇਲਾਵਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ ‘ਚ ਸੰਤਾਂ-ਮਹਾਂਪੁਰਸ਼ਾਂ, ਰਿਸ਼ੀ-ਮੁਨੀਆਂ ਅਤੇ ਸ਼ਰਧਾਲੂਆਂ ਨੇ ਹਾਜ਼ਰੀ ਲੁਆਈ। ਇਸ ਮੌਕੇ ਮਹੰਤ ਨਫੇ ਨਾਥ ਜੀ (ਪਿੰਜੌਰ), ਮਹੰਤ ਅਰਜੁਨ ਨਾਥ ਜੀ (ਸ਼ਾਮਲੀ/ਉੱਤਰ ਪ੍ਰਦੇਸ਼), ਯੋਗੀ ਹਿੰਮਤ ਨਾਥ ਜੀ, ਯੋਗੀ ਹਿੰਮਤ ਨਾਥ ਜੀ (ਸ਼ਾਮਲੀ/ਉੱਤਰ ਪ੍ਰਦੇਸ਼), ਨਾਭਾ-ਪਟਿਆਲਾ ਮੰਡਲ ਦੇ ਪ੍ਰਧਾਨ ਮਹੰਤ ਚੰਦ ਗਿਰੀ ਜੀ ਮਹਾਰਾਜ (ਹਰੂਕਲਾਂ) ਸਮੇਤ ਵਿਕਾਸ ਨਾਥ ਜੀ, ਮਹੰਤ ਤ੍ਰਿਪਤੀ ਨਾਥ ਜੀ ਸਮੇਤ ਹਜ਼ਾਰਾਂ ਸ਼ਰਧਾਲੂਆਂ ਨੇ ਸਮੂਹਿਕ ਭੋਜ ਦੌਰਾਨ ਪ੍ਰਸ਼ਾਦ ਛਕਿਆ। ਬਰਸੀ ਸਮਾਗਮ ‘ਚ ਸ਼ਹਿਰ ਦੀਆਂ ਰਾਜਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਵੀ ਹਾਜ਼ਰੀ ਲੁਆਈ ਗਈ। ਮਹੰਤ ਯੋਗੀ ਰਾਮਨਾਥ ਜੀ ਨੇ ਕਿਹਾ ਕਿ ਸਿੱਧ ਬਾਬਾ ਮੰਗਲ ਨਾਥ ਜੀ ਦੀ ਸਮਾਧੀ ਸ਼ਰਧਾਲੂਆਂ ਲਈ ਆਸਥਾ ਅਤੇ ਸ਼ਰਧਾ ਦਾ ਪ੍ਰਮੁੱਖ ਕੇਂਦਰ ਹੈ ਅਤੇ ਇਸ ਕਾਰਨ ਇਸ ਸਾਲ ਵੀ ਹਜ਼ਾਰਾਂ ਸ਼ਰਧਾਲੂਆਂ ਨੇ ਬਰਸੀ ਮੌਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਬਦਲੇ ਸਮੁੱਚੇ ਸੰਤਾਂ-ਮਹਾਂਪੁਰਸ਼ਾਂ, ਸ਼ਰਧਾਲੂਆਂ, ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਅਤੇ ਸੇਵਾਦਾਰਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਮਹੰਤ ਯੋਗੀ ਰਾਮਨਾਥ ਜੀ ਨੇ ਸਿੱਧ ਬਾਬਾ ਮੰਗਲ ਨਾਥ ਜੀ ਦੇ ਚਰਨਾਂ ‘ਚ ਅਰਦਾਸ ਕੀਤੀ ਅਤੇ ਸਮੁੱਚੇ ਸ਼ਹਿਰ ਤੇ ਸ਼ਰਧਾਲੂਆਂ ‘ਤੇ ਉਹ ਸਦੀਵੀ ਕ੍ਰਿਪਾ ਬਣਾਈ ਰੱਖਣ ਦੇ ਨਾਲ-ਨਾਲ ਸਾਰਿਆਂ ਦੇ ਜੀਵਨ ‘ਚ ਖੁਸ਼ਹਾਲੀ, ਸ਼ਾਂਤੀ ਤੇ ਤਰੱਕੀ ਲੈ ਕੇ ਆਉਣ। ਉਨ੍ਹਾਂ ਨੇ ਸਮੂਹ ਸ਼ਰਧਾਲੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਉੱਜਵਲ ਭਵਿੱਖ ਅਤੇ ਸ਼ੁਭ ਜੀਵਨ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਡੇਰਾਬੱਸੀ ’ਚ ਲੱਖਾਂ ਰੁਪਏ ਖਰਚ ਕੇ ਸਜਾਏ ਫਲਾਈਓਵਰ ਦੇ ਪਿੱਲਰਾਂ ’ਤੇ ਪੋਸਟਰਾਂ ਦਾ ਕਬਜ਼ਾ ਅਗਲੀ ਖ਼ਬਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।