30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਕੁਦਰਤ ਅਤੇ ਜੈਵ-ਵਿਭਿੰਨਤਾ ਫੋਟੋਗ੍ਰਾਫੀ ਸੰਬੰਧੀ ਗਤੀਵਿਧੀ ਕਰਵਾਈ

ਚੰਡੀਗੜ੍ਹ,29 ਅਗਸਤ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਅਮੀਰ ਕੁਦਰਤੀ ਦੌਲਤ ਦੀ ਪੜਚੋਲ, ਨਿਰੀਖਣ ਅਤੇ ਦਸਤਾਵੇਜ਼ੀਕਰਨ ਲਈ ਉਤਸ਼ਾਹਿਤ ਕਰਨ ਲਈ ਗੁਰੂ ਨਾਨਕ ਪਵਿੱਤਰ ਜੰਗਲ ਵਿਖੇ ਕੁਦਰਤ ਅਤੇ ਜੈਵ-ਵਿਭਿੰਨਤਾ ਫੋਟੋਗ੍ਰਾਫੀ ਗਤੀਵਿਧੀ ਸਬੰਧੀ ਪ੍ਰੋਗਰਾਮ ਕਰਵਾਇਆ।

ਅਜੀਤ ਡੈਸਕ 30-08-2026
ਚੰਡੀਗੜ੍ਹ,29 ਅਗਸਤ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਅਮੀਰ ਕੁਦਰਤੀ ਦੌਲਤ ਦੀ ਪੜਚੋਲ, ਨਿਰੀਖਣ ਅਤੇ ਦਸਤਾਵੇਜ਼ੀਕਰਨ ਲਈ ਉਤਸ਼ਾਹਿਤ ਕਰਨ ਲਈ ਗੁਰੂ ਨਾਨਕ ਪਵਿੱਤਰ ਜੰਗਲ ਵਿਖੇ ਕੁਦਰਤ ਅਤੇ ਜੈਵ-ਵਿਭਿੰਨਤਾ ਫੋਟੋਗ੍ਰਾਫੀ ਗਤੀਵਿਧੀ ਸਬੰਧੀ ਪ੍ਰੋਗਰਾਮ ਕਰਵਾਇਆ। ਇਹ ਗਤੀਵਿਧੀ ‘ਕੈਪਚਰ, ਕੰਜ਼ਰਵ, ਕਨੈਕਟ’ ਥੀਮ ਤਹਿਤ ਵਿਦਿਆਰਥੀਆਂ ਵਿਚ ਅਨੁਭਵੀ ਸਿੱਖਿਆ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਗਿਆ। ਇਸ ਵਿਚ ਲਗਭਗ 55 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਪੌਦਿਆਂ, ਫੁੱਲਾਂ, ਪੰਛੀਆਂ, ਕੀੜਿਆਂ ਅਤੇ ਹੋਰ ਕੁਦਰਤੀ ਤੱਤਾਂ ਦੀਆਂ ਤਸਵੀਰਾਂ ਖਿੱਚੀਆਂ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਇਸ ਪਹਿਲਕਦਮੀ ਲਈ ਪ੍ਰਬੰਧਕੀ ਕਮੇਟੀ ਡਾ. ਦੀਪਕਸ਼ੀ ਗੁਪਤਾ (ਕੋਆਰਡੀਨੇਟਰ, ਗੁਰੂ ਨਾਨਕ ਪਵਿੱਤਰ ਜੰਗਲ), ਅਮਰਿੰਦਰ ਸਿੰਘ (ਕੋਆਰਡੀਨੇਟਰ, ਬਾਜ਼ ਕਮੇਟੀ) ਅਤੇ ਡਾ. ਕੁਲਜੀਤ ਸਿੰਘ ਚੱਕਲ (ਕੋਆਰਡੀਨੇਟਰ, ਆਈ.ਕਿਊ.ਏ.ਸੀ) ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਮੇਵਾਤ ਕੇਡਰ ਦੇ 1,054 ਨਵ-ਨਿਯੁਕਤ ਪ੍ਰਾਇਮਰੀ ਅਧਿਆਪਕਾਂ ਲਈ ਇਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਨਾਇਬ ਸੈਣੀ ਨੇ ਫ਼ਿਲਮ ਨਿਰਮਾਤਾਵਾਂ ਨੂੰ ਹਰਿਆਣਾ ਆਉਣ ਦਾ ਸੱਦਾ ਦਿੰਦੇ ਹੋਏ ਕਿਹਾ, “ਹਰਿਆਣਾ ਆਓ,

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।