30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕ੍ਰੈਡਿਟ ਕਾਰਡ ਬਣਾਉਣ ਤੇ ਨਿਵੇਸ਼ ’ਚ ਦੁੱਗਣਾ ਮੁਨਾਫ਼ਾ ਦੇਣ ਦੇ ਨਾਂਅ ’ਤੇ 8.76 ਲੱਖ ਰੁ. ਦੀ ਮਾਰੀ ਠੱਗੀ

ਐੱਸ. ਏ.

ਅਜੀਤ ਡੈਸਕ 30-08-2026
ਐੱਸ. ਏ. ਐੱਸ. ਨਗਰ, 29 ਅਗਸਤ (ਕਪਿਲ ਵਧਵਾ)-ਸਾਈਬਰ ਠੱਗਾਂ ਵਲੋਂ ਕ੍ਰੈਡਿਟ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 1.83 ਲੱਖ ਰੁ. ਦੀ ਧੋਖਾਧੜੀ ਕਰਨ ਅਤੇ ਨਿਵੇਸ਼ ‘ਚ ਦੁੱਗਣਾ ਮੁਨਾਫ਼ਾ ਦੇਣ ਦਾ ਲਾਲਚ ਦੇ ਕੇ ਮਹਿਲਾ ਤੋਂ 6.93 ਲੱਖ ਰੁ. ਠੱਗਣ ਦੇ ਦੋ ਮਾਮਲੇ ਸਾਹਮਣੇ ਆਏ ਹਨ। ਦੋਵਾਂ ਮਾਮਲਿਆਂ ‘ਚ ਸਾਈਬਰ ਕ੍ਰਾਈਮ ਪੁਲਿਸ ਵਲੋਂ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਮਾਮਲੇ ‘ਚ ਪਿੰਡ ਲੋਹਗੜ੍ਹ (ਜ਼ੀਰਕਪੁਰ) ਦੇ ਰਹਿਣ ਵਾਲੇ ਆਸ਼ੂ ਗਰਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਬੀਤੀ 19 ਅਗਸਤ ਨੂੰ ਉਸ ਨੂੰ ਇਕ ਵਿਅਕਤੀ ਨੇ ਵਟਸਐਪ ਕਾਲ ਕਰਕੇ ਆਪਣਾ ਨਾਂਅ ਰੋਹਿਤ ਗੁਪਤਾ ਅਤੇ ਖ਼ੁਦ ਨੂੰ ਪੀ. ਐੱਨ. ਬੀ. ਦਾ ਕ੍ਰੈਡਿਟ ਕਾਰਡ ਮੈਨੇਜਰ ਦੱਸਿਆ। ਉਸ ਨੇ 5 ਲੱਖ ਰੁ. ਦੀ ਲਿਮਟ ਵਾਲਾ ਨਵਾਂ ਕ੍ਰੈਡਿਟ ਕਾਰਡ ਬਿਨਾਂ ਫ਼ੀਸ ਤੋਂ ਬਣਾਉਣ ਦਾ ਝਾਂਸਾ ਦੇ ਕੇ ਵਟਸਐਪ ‘ਤੇ ਇਕ ਐਪ ਦਾ ਲਿੰਕ ਭੇਜਿਆ। ਐਪ ਵਿਚ ਦੋ ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਭਰਨ ਤੋਂ ਬਾਅਦ ਉਸ ਦੇ ਕਾਰਡਾਂ ‘ਚੋਂ 1,83,760 ਰੁ. ਦੀਆਂ ਵੱਖ-ਵੱਖ ਟਰਾਂਜੈਕਸ਼ਨਾਂ ਹੋ ਗਈਆਂ। ਸ਼ਿਕਾਇਤਕਰਤਾ ਮੁਤਾਬਿਕ ਉਸ ਨੇ ਕੋਈ ਓ. ਟੀ. ਪੀ. ਸਾਂਝਾ ਨਹੀਂ ਕੀਤਾ ਸੀ। ਦੂਜੇ ਮਾਮਲੇ ‘ਚ ਸੈਕਟਰ-124 ਸੰਨੀ ਇਨਕਲੇਵ ਖਰੜ ਦੀ ਰਹਿਣ ਇਕ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਨੂੰ ‘ਫਿਨਸੋਲ’ ਨਾਂਅ ਦੀ ਇਨਵੈਸਟਮੈਂਟ ਕੰਪਨੀ ਬਾਰੇ ਜਾਣਕਾਰੀ ਮਿਲੀ ਸੀ। ਸ਼ੁਰੂ ਵਿਚ 10 ਹਜ਼ਾਰ ਰੁ. ਅਤੇ 15 ਹਜ਼ਾਰ ਰੁ. ਦਾ ਨਿਵੇਸ਼ ਕਰਨ ‘ਤੇ ਰਕਮ ਵਾਪਸ ਮਿਲਣ ਕਾਰਨ ਉਸ ਦਾ ਭਰੋਸਾ ਬਣ ਗਿਆ। ਇਸ ਤੋਂ ਬਾਅਦ ਠੱਗਾਂ ਨੇ ਉਸ ਨੂੰ 7 ਲੱਖ ਰੁ. ਨਿਵੇਸ਼ ਕਰਨ ‘ਤੇ 7 ਲੱਖ ਰੁ. ਦਾ ਮੁਨਾਫ਼ਾ ਦੇਣ ਦਾ ਲਾਲਚ ਦਿੱਤਾ। ਇਸ ਝਾਂਸੇ ‘ਚ ਆ ਕੇ ਉਸ ਨੇ 6.78 ਲੱਖ ਰੁ. ਜਮ੍ਹਾਂ ਕਰਵਾ ਦਿੱਤੇ ਅਤੇ ਰਕਮ ਵਾਪਸ ਮੰਗਣ ‘ਤੇ ਦੂਜੀ ਧਿਰ ਨੇ ਫ਼ੋਨ ਚੁੱਕਣਾ ਹੀ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਵ੍ਹਾਟਸਐਪ ਗਰੁੱਪ ਤੋਂ ਵੀ ਹਟਾ ਦਿੱਤਾ। ਮਹਿਲਾ ਮੁਤਾਬਿਕ ਉਸ ਤੋਂ ਕੁੱਲ 6.93 ਲੱਖ ਰੁ. ਵੱਖ-ਵੱਖ ਖਾਤਿਆਂ ਵਿਚ ਪੁਆਏ ਗਏ। ਪੁਲਿਸ ਨੇ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਭਲਕੇ ਮਨਾਇਆ ਜਾਵੇਗਾ ਵਿਮੁਕਤ ਜਾਤੀ ਆਜ਼ਾਦੀ ਦਿਵਸ-ਬਰਖਾ ਰਾਮ ਅਗਲੀ ਖ਼ਬਰ ਨਾਬਾਲਗ ਸਮੇਤ ਦੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।