01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ

ਚੰਡੀਗੜ੍ਹ, 31 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਸੈਕਟਰ-39 ਦੇ ਬੱਸ ਸਟਾਪ ਨੇੜਿਓਂ 202 ਗ੍ਰਾਮ ਹੈਰੋਇਨ ਸਮੇਤ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਨ.

ਅਜੀਤ ਡੈਸਕ 01-09-2026
ਚੰਡੀਗੜ੍ਹ, 31 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਸੈਕਟਰ-39 ਦੇ ਬੱਸ ਸਟਾਪ ਨੇੜਿਓਂ 202 ਗ੍ਰਾਮ ਹੈਰੋਇਨ ਸਮੇਤ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਡੀ. ਐਸ. ਪੀ. ਧੀਰਜ ਕੁਮਾਰ ਦੀ ਦੇਖ-ਰੇਖ ਹੇਠ ਥਾਣਾ ਸੈਕਟਰ 39 ਦੇ ਐੱਸ. ਐਚ. ਓ. ਜੇ. ਪੀ. ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਹੈਰੋਇਨ ਸਮੇਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਪਛਾਣ ਸਾਹਿਲ ਵਾਸੀ ਪਿੰਡ ਸੰਧਾਇ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਵਜੋਂ ਹੋਈ ਹੈ। ਦੱਸ ਦਈਏ ਕਿ ਪੁਲਿਸ ਟੀਮ ਨੇ 30 ਅਗਸਤ ਦੀ ਸ਼ਾਮ ਨੂੰ ਸਹਾਇਕ ਇੰਸਪੈਕਟਰ ਕਰਨ ਸਿੰਘ ਮੁਲਜ਼ਮਾਂ ਨਾਲ ਗਸ਼ਤ ’ਤੇ ਸੀ, ਇਸੇ ਦੌਰਾਨ ਕਰੀਬ 7.45 ਵਜੇ ਸਾਹਿਲ ਨੂੰ ਸੈਕਟਰ-39 ਦੇ ਬੱਸ ਸਟਾਪ ਨੇੜਿਓਂ ਰੋਕਿਆ ਗਿਆ। ਮਿਆਰੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਉਕਤ ਵਿਅਕਤੀ ਨਿੱਜੀ ਤਲਾਸ਼ੀ ਲਈ ਗਈ ਅਤੇ ਇਸੇ ਦੌਰਾਨ ਮੁਲਜ਼ਮ ਦੇ ਕਬਜ਼ੇ ਵਿਚੋਂ 202 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਨਸ਼ੀਲਾ ਪਦਾਰਥ ਇੰਟਰਮੀਡੀਏਟ ਕੁਆਂਟਿਟੀ (5 ਗ੍ਰਾਮ ਤੋਂ 250 ਗ੍ਰਾਮ ਵਿਚਕਾਰ) ਦੀ ਸ਼੍ਰੇਣੀ ਅਧੀਨ ਆਉਣ ਕਾਰਨ ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 (ਬੀ) 61 ਅਤੇ 85 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਹ ਫਿਲਹਾਲ ਪੁਲਿਸ ਹਿਰਾਸਤ ਵਿਚ ਹੈ ਜਿੱਥੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸ੍ਰੀ ਰਾਮ ਭਵਨ ਖਰੜ ਵਿਖੇ 7 ਤੋਂ 13 ਸਤੰਬਰ ਤੱਕ ਹੋਵੇਗੀ ਸ੍ਰੀ ਰਾਮ ਕਥਾ ਅਗਲੀ ਖ਼ਬਰ ਦੋ ਸਾਲਾਂ ’ਚ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 39,320 ਓ. ਬੀ. ਸੀ. ਵਿਦਿਆਰਥੀਆਂ ਨੂੰ 15.72 ਕਰੋੜ ਰੁਪਏ ਦੀ ਵਜ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।