ਖੱਤਰੀ ਸਭਾ ਖਰੜ ਵਲੋਂ ਸ੍ਰੀ ਰਾਮ ਕਥਾ ਲਈ 11 ਹਜ਼ਾਰ ਦੀ ਰਾਸ਼ੀ ਭੇਟ
ਖਰੜ, 2 ਸਤੰਬਰ (ਗੁਰਮੁੱਖ ਸਿੰਘ ਮਾਨ)- ਖੱਤਰੀ ਸਭਾ ਖਰੜ ਦੀ ਮੀਟਿੰਗ ਸਭਾ ਦੇ ਪ੍ਰਧਾਨ ਵਿਨੋਦ ਕਪੂਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਦੇ ਸਮੁੱਚੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਸਭਾ ਦੇ ਪ੍ਰਧਾਨ ਵਿਨੋਦ ਕਪੂਰ ਨੇ ਦੱਸਿਆ ਕਿ ਆਰੀਆ ਸਮਾਜ ਖਰੜ ਵਲੋਂ 7 ਸਤੰਬਰ ਤੋਂ 13 ਸਤੰਬਰ ਤੱਕ ਸ੍ਰੀ ਰਾਮ ਭਵਨ ਖਰੜ ਵਿਖੇ ਸ੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ ਅਤੇ 6 ਸਤੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਵੀ ਸਜਾਈ ਜਾਵੇਗੀ।
ਅਜੀਤ ਡੈਸਕ
03-09-2026