06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵੀਵੋ ਇੰਡੀਆ ਨੇ ਵੀਵੋ ਟੀ 5 ਲਾਂਚ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ, 5 ਸਤੰਬਰ (ਅ. ਬ.)

ਅਜੀਤ ਡੈਸਕ 06-09-2026
ਚੰਡੀਗੜ੍ਹ, 5 ਸਤੰਬਰ (ਅ.ਬ.) : ਵੀਵੋ ਇੰਡੀਆ ਨੇ ਆਪਣੀ ਪਰਫਾਰਮੈਂਸ-ਕੇਂਦਰਿਤ ਟੀ-ਸੀਰੀਜ਼ ਦੇ ਨਵੇਂ ਸਮਾਰਟਫੋਨ ਵੀਵੋ ਟੀ5 ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਫੋਨ ਉਨ੍ਹਾਂ ਮਹੱਤਵਾਕਾਂਖੀ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜੋ ਦਮਦਾਰ ਪਰਫਾਰਮੈਂਸ, ਪ੍ਰੀਮੀਅਮ ਡਿਜ਼ਾਈਨ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਦੀ ਉਮੀਦ ਰੱਖਦੇ ਹਨ। ਵੀਵੋ ਟੀ5 ਵਿੱਚ ਮੀਡੀਆਟੈੱਕ ਡਾਇਮੈਂਸਿਟੀ 7500 ਟਰਬੋ ਪ੍ਰੋਸੈਸਰ ਦੇ ਨਾਲ ਨਵੀਂ ਪੀੜ੍ਹੀ ਦਾ ਜੈਨਰੇਟਿਵ ਏਆਈ ਲਈ ਤਿਆਰ ਐਨਪੀਯੂ ਇੰਜਣ ਦਿੱਤਾ ਗਿਆ ਹੈ, ਜੋ ਡਿਵਾਈਸ ’ਤੇ ਏਆਈ ਜਨਰੇਸ਼ਨ ਨੂੰ 233 ਫੀਸਦੀ ਤੱਕ ਤੇਜ਼ ਬਣਾਉਂਦਾ ਹੈ। ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਲਗਾਤਾਰ ਅੱਗੇ ਵਧਣ ਵਾਲੇ ਨੌਜਵਾਨਾਂ ਲਈ ਤਿਆਰ ਕੀਤਾ ਗਿਆ ਵੀਵੋ ਟੀ5 ਸਮਾਰਟਫੋਨ ਪਰਫਾਰਮੈਂਸ ਦੇ ਮਾਪਦੰਡਾਂ ਨੂੰ ਨਵੀਂ ਦਿਸ਼ਾ ਦਿੰਦਾ ਹੈ। ਵੀਵੋ ਇੰਡੀਆ ਦੇ ਚੀਫ਼ ਬਿਜ਼ਨਸ ਅਫਸਰ-ਆਨਲਾਈਨ ਪੰਕਜ ਗਾਂਧੀ ਨੇ ਕਿਹਾ ਕਿ ਟੀ-ਸੀਰੀਜ਼ ਹਮੇਸ਼ਾ ਤੋਂ ਹੀ ਦਮਦਾਰ ਪਰਫਾਰਮੈਂਸ ਅਤੇ ਭਰੋਸੇਮੰਦ ਟਿਕਾਊਪਣ ਲਈ ਜਾਣੀ ਜਾਂਦੀ ਰਹੀ ਹੈ। ਵੀਵੋ ਟੀ5 ਦੇ ਨਾਲ ਕੰਪਨੀ ਨੇ ਅੱਜ ਦੇ ਗਾਹਕਾਂ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸੇ ਵਾਅਦੇ ਨੂੰ ਹੋਰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਗਾਹਕ ਦਮਦਾਰ ਪਰਫਾਰਮੈਂਸ ਅਤੇ ਪ੍ਰੀਮੀਅਮ ਡਿਜ਼ਾਈਨ ਵਿੱਚੋਂ ਕਿਸੇ ਇੱਕ ਦੀ ਚੋਣ ਨਹੀਂ ਕਰਨਾ ਚਾਹੁੰਦੇ। ਵੀਵੋ ਟੀ5 ਬਿਨਾਂ ਕਿਸੇ ਸਮਝੌਤੇ ਦੇ ਇਹ ਦੋਵੇਂ ਖੂਬੀਆਂ ਇਕੱਠੀਆਂ ਪੇਸ਼ ਕਰਦਾ ਹੈ।
ਪਿਛਲੀ ਖ਼ਬਰ 50 ਹਜ਼ਾਰ ਰੁ. ਦੀ ਕਥਿਤ ਰਿਸ਼ਵਤ ਲੈਣ ਦੇ ਮਾਮਲੇ ’ਚ ਕੈਂਸਲੇਸ਼ਨ ਰਿਪੋਰਟ ਮਨਜ਼ੂਰ ਅਗਲੀ ਖ਼ਬਰ ‘ਮੀਆ ਬਾਏ ਤਨਿਸ਼ਕ’ ਨੇ ਚੰਡੀਗੜ੍ਹ ਵਿੱਚ ਅਧਿਆਪਕਾਂ ਨਾਲ ਮਿਲ ਕੇ ‘ਅਧਿਆਪਕ ਦਿਵਸ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।