16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਤੇਜ਼ ਰਫ਼ਤਾਰ ਕਾਰ ਨੇ ਫ਼ੂਡ ਡਲਿਵਰੀ ਬੁਆਏ ਦੇ ਮੋਟਰਸਾਈਕਲ ਨੂੰ ਮਾਰੀ ਟੱਕਰ

ਐੱਸ. ਏ.

ਅਜੀਤ ਡੈਸਕ 15-09-2026
ਐੱਸ. ਏ. ਐੱਸ. ਨਗਰ, 14 ਸਤੰਬਰ (ਕਪਿਲ ਵਧਵਾ)-ਆਈਸ਼ਰ ਚੌਕ ਨੇੜੇ ਸਰਵਿਸ ਰੋਡ ‘ਤੇ ਇਕ ਤੇਜ਼ ਰਫ਼ਤਾਰ ਕਾਰ ਵਲੋਂ ਫ਼ੂਡ ਡਿਲੀਵਰੀ ਬੁਆਏ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਸੜਕ ‘ਤੇ ਡਿੱਗ ਗਿਆ ਅਤੇ ਕਾਰ ਉਸ ਨੂੰ ਕਾਫ਼ੀ ਦੂਰ ਤੱਕ ਘਸੀਟਦੀ ਹੋਈ ਨਾਲ ਲੈ ਗਈ। ਇਸ ਦੌਰਾਨ ਕਾਰ ਦਾ ਪਹੀਆ ਉਸ ਦੇ ਸਰੀਰ ਉੱਪਰੋਂ ਲੰਘ ਗਿਆ। ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਕਾਰ ਹੇਠਾਂ ਫਸੇ ਨੌਜਵਾਨ ਨੂੰ ਬਾਹਰ ਕੱਢਿਆ, ਜਦਕਿ ਕਾਰ ਚਾਲਕ ਉਸ ਨੂੰ ਸਿਵਲ ਹਸਪਤਾਲ ਮੁਹਾਲੀ ਵਿਖੇ ਛੱਡ ਕੇ ਫ਼ਰਾਰ ਹੋ ਗਿਆ। ਇਸ ਸੰਬੰਧ ‘ਚ ਥਾਣਾ ਸੋਹਾਣਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਦੀਪ ਕੁਮਾਰ ਮੂਲ ਵਾਸੀ ਜੀਂਦ (ਹਰਿਆਣਾ) ਤੇ ਹਾਲ ਵਾਸੀ ਪਿੰਡ ਕੰਬਾਲਾ ਨੇ ਦੱਸਿਆ ਕਿ ਉਹ ਫ਼ੂਡ ਡਿਲੀਵਰੀ ਦਾ ਕੰਮ ਕਰਦਾ ਹੈ। 31 ਜੁਲਾਈ ਨੂੰ ਦੁਪਹਿਰ ਕਰੀਬ ਸਵਾ 12 ਵਜੇ ਉਹ ਮੋਟਰਸਾਈਕਲ ‘ਤੇ ਡਿਲੀਵਰੀ ਦੇਣ ਜਾ ਰਿਹਾ ਸੀ ਅਤੇ ਇਸੇ ਦੌਰਾਨ ਪਿੱਛੇ ਤੋਂ ਆਈ ਇਕ ਚਿੱਟੇ ਰੰਗ ਦੀ ਕਾਰ ਦੇ ਚਾਲਕ ਨੇ ਲਾਪ੍ਰਵਾਹੀ ਵਰਤਦਿਆਂ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਾਜ਼ਰ ਲੋਕਾਂ ਨੂੰ ਕਾਰ ਚਾਲਕ ਨੇ ਆਪਣੀ ਪਛਾਣ ਪਾਰਸ ਚੌਧਰੀ ਵਾਸੀ ਸੈਕਟਰ-40ਬੀ ਚੰਡੀਗੜ੍ਹ ਵਜੋਂ ਹੋਈ ਦੱਸੀ, ਜੋ ਕਿ ਜ਼ਖ਼ਮੀ ਸੰਦੀਪ ਨੂੰ ਕਾਰ ਵਿਚ ਬਿਠਾ ਕੇ ਸਿਵਲ ਹਸਪਤਾਲ ਫੇਜ਼-6 ਮੁਹਾਲੀ ਵਿਖੇ ਲੈ ਗਿਆ ਅਤੇ ਉਸ ਨੂੰ ਉਥੇ ਹੀ ਛੱਡ ਕੇ ਫ਼ਰਾਰ ਹੋ ਗਿਆ, ਜਦਕਿ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਸੰਦੀਪ ਨੂੰ ਉਸੇ ਰਾਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਇਸ ਤੋਂ ਬਾਅਦ ਉਹ ਆਪਣੇ ਪਿੰਡ ਲੋਚਬ ਚਲਾ ਗਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਰਾਜ਼ੀਨਾਮੇ ਨੂੰ ਲੈ ਕੇ ਗੱਲਬਾਤ ਚਲਦੀ ਰਹੀ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਧਿਰ ਵਲੋਂ ਸਮਝੌਤਾ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ, ਪਰ ਬਾਅਦ ਵਿਚ ਉਹ ਆਪਣੀ ਗੱਲ ਤੋਂ ਮੁਕਰ ਗਏ। ਰਾਜ਼ੀਨਾਮਾ ਨਾ ਹੋਣ ‘ਤੇ ਸੰਦੀਪ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਫ਼ਿਲਹਾਲ ਥਾਣਾ ਸੋਹਾਣਾ ਦੀ ਪੁਲਿਸ ਨੇ ਸੰਦੀਪ ਦੇ ਬਿਆਨਾਂ ਦੇ ਆਧਾਰ ‘ਤੇ ਪਾਰਸ ਚੌਧਰੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ‘ ਆਪ ’ ਵਿਧਾਇਕ ਕੁਲਦੀਪ ਧਾਲੀਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਬਿਜਲੀ ਕੱਟਾਂ ਦੇ ਵਿਰੋਧ ’ ਚ ਲੱਖੋਵਾਲ ਯੂਨੀਅਨ ਵਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ ਲੰਮੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਦੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।