16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦਾ ਜਨਮ ਦਿਨ ਮਨਾਇਆ

ਐੱਸ. ਏ.

ਅਜੀਤ ਡੈਸਕ 16-09-2026
ਐੱਸ. ਏ. ਐੱਸ. ਨਗਰ, 15 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦਾ ਜਨਮ ਦਿਨ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ, ਸੈਕਟਰ-70 ਮੁਹਾਲੀ ਵਿਚ ਮਨਾਇਆ ਗਿਆ, ਜੋ ਸੁਚੇਤਕ ਸਕੂਲ ਆਫ਼ ਐਕਟਿੰਗ ਵਿਚ ਸਥਾਪਤ ਕੀਤੀ ਗਈ ਹੈ। ਇਸ ਮੌਕੇ ’ਤੇ ਸੁਰਿੰਦਰ ਗਿੱਲ, ਡਾ. ਰੌਣਕੀ ਰਾਮ, ਸੁਨੀਲ ਸਿਨਹਾ, ਰੌਬਿਨ ਬੱਤਰਾ, ਗੁਰਨਾਮ ਕੰਵਰ, ਸਰਦਾਰਾ ਸਿੰਘ ਚੀਮਾ, ਭੁਪਿੰਦਰ ਸਿੰਘ ਮਲਿਕ ਨੇ ਸ਼ਿਰਕਤ ਕੀਤੀ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਰਾਜਿ.) ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਬੋਲਦਿਆਂ ਕਿਹਾ ਕਿ ਗੁਰਸ਼ਰਨ ਸਿੰਘ ਸਾਲ ਦੇ 365 ਦਿਨਾਂ ’ਚੋ 280 ਦਿਨ ਪਿੰਡਾਂ ਵਿਚ ਨਾਟਕ ਕਰਨ ਜਾਂਦੇ ਹਨ। ਉਹ ਇਸ ਪੱਖ ਤੋਂ ਇਤਿਹਾਸਕ ਹਸਤੀ ਹਨ, ਜਿਸ ਦਾ ਮੁਕਾਬਲਾ ਸ਼ਾਇਦ ਹੀ ਕੋਈ ਨਾਟਕਕਾਰ ਕਰ ਸਕੇਗਾ। ਇਸ ਮੌਕੇ ਡਾ. ਰੌਣਕੀ ਰਾਮ, ਗੁਰਨਾਮ ਕੰਵਰ ਤੇ ਸੁਰਿੰਦਰ ਗਿੱਲ ਨੇ ਆਪੋ-ਆਪਣੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਗੁਰਸ਼ਰਨ ਸਿੰਘ ਨੂੰ ਯਾਦ ਕਰਦਿਆਂ ਸ਼ਬਦੀਸ਼ ਨੇ ਕਿਹਾ ਕਿ 2029 ਉਨ੍ਹਾਂ ਦਾ ਸ਼ਤਾਬਦੀ ਸਾਲ ਹੈ ਤੇ ਅਸੀਂ ਹੁਣੇ ਤੋਂ ਸੋਚ ਰਹੇ ਹਾਂ ਕਿ ਉਸ ਸਾਲ ਨੂੰ ਕਿਵੇਂ ਮਨਾਇਆ ਜਾਵੇਗਾ। ਇਸ ਅਵਸਰ ’ਤੇ ਗੁਰਸ਼ਰਨ ਸਿੰਘ ਦਾ ਨਾਟਕ ‘ਨਵਾਂ ਜਨਮ’ ਖੇਡਿਆ ਗਿਆ। ਇਸ ਨਾਟਕ ਵਿਚ ਨਿਰਦੇਸ਼ਕਾ ਅਨੀਤਾ ਸ਼ਬਦੀਸ਼, ਇਕੱਤਰ ਸਿੰਘ, ਤਜਿੰਦਰ ਸਿੰਘ, ਰਾਹੁਲ ਰਾਏ ਤੇ ਮਹਿੰਦਰ ਸਿੰਘ ਨੇ ਭੂਮਿਕਾਵਾਂ ਅਦਾ ਕੀਤੀਆਂ।
ਪਿਛਲੀ ਖ਼ਬਰ ਐਡਵੋਕੇਟ ਪ੍ਰਭਪ੍ਰੀਤ ਸਿੰਘ ਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਖ਼ਜ਼ਾਨਚੀ ਬਣਨ ’ ਤੇ ਸਨਮਾਨ ਅਗਲੀ ਖ਼ਬਰ ਬੇਦੀ ਦੀ ਅਗਵਾਈ ਹੇਠ ਮੁਹਾਲੀ ਤੋਂ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਧਰਨੇ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।