24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਹਾਂਦੇਵ ਕਾਲੋਨੀ ’ਚ 10 ਤੋਂ 12 ਫੁੱਟ ਲੰਮਾ ਅਜਗਰ ਮਿਲਣ ਨਾਲ ਹੜਕੰਪ

ਪੰਚਕੂਲਾ, 23 ਸਤੰਬਰ (ਕਪਿਲ)- ਨਗਰ ਕੌਂਸਲ ਵਾਰਡ ਨੰ. 18 ਸਥਿਤ ਮਹਾਂਦੇਵ ਕਾਲੋਨੀ ਵਿਚ ਨਰਸਰੀ ਅਤੇ ਗੜ੍ਹਵਾਲੀ ਮੁਹੱਲੇ ਦੇ ਵਿਚਕਾਰ ਗਲੀ ਵਿਚ ਕਰੀਬ 10 ਤੋਂ 12 ਫੁੱਟ ਲੰਮਾ ਅਜਗਰ ਦਿਖਾਈ ਦੇਣ ਨਾਲ ਸਥਾਨਕ ਲੋਕਾਂ ਵਿਚ ਹੜਕੰਪ ਮਚ ਗਿਆ।

ਅਜੀਤ ਡੈਸਕ 24-09-2026
ਪੰਚਕੂਲਾ, 23 ਸਤੰਬਰ (ਕਪਿਲ)- ਨਗਰ ਕੌਂਸਲ ਵਾਰਡ ਨੰ.18 ਸਥਿਤ ਮਹਾਂਦੇਵ ਕਾਲੋਨੀ ਵਿਚ ਨਰਸਰੀ ਅਤੇ ਗੜ੍ਹਵਾਲੀ ਮੁਹੱਲੇ ਦੇ ਵਿਚਕਾਰ ਗਲੀ ਵਿਚ ਕਰੀਬ 10 ਤੋਂ 12 ਫੁੱਟ ਲੰਮਾ ਅਜਗਰ ਦਿਖਾਈ ਦੇਣ ਨਾਲ ਸਥਾਨਕ ਲੋਕਾਂ ਵਿਚ ਹੜਕੰਪ ਮਚ ਗਿਆ। ਅਜਗਰ ਨੂੰ ਦੇਖਦੇ ਹੀ ਲੋਕਾਂ ਨੇ ਇਸ ਦੀ ਸੂਚਨਾ ਸੰਬੰਧਿਤ ਵਾਈਲਡ ਲਾਈਫ ਰੈਸਕਿਊ ਟੀਮ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਵਾਈਲਡ ਲਾਈਫ ਰੈਸਕਿਊ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅਜਗਰ ਨੂੰ ਸੁਰੱਖਿਅਤ ਤਰੀਕੇ ਨਾਲ ਕਾਬੂ ਕਰਕੇ ਰੈਸਕਿਊ ਕੀਤਾ। ਟੀਮ ਦੀ ਤੁਰੰਤ ਕਾਰਵਾਈ ਕਾਰਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਅਜਗਰ ਮਿਲਣ ਤੋਂ ਬਾਅਦ ਆਸ-ਪਾਸ ਰਹਿਣ ਵਾਲੇ ਲੋਕਾਂ ਵਿਚ ਰਾਤ ਸਮੇਂ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਹਾਂਦੇਵ ਕਾਲੋਨੀ ਦੀਆਂ ਕਈ ਗਲੀਆਂ ਵਿਚ ਸਟ੍ਰੀਟ ਲਾਈਟਾਂ ਦੀ ਲੋੜੀਂਦੀ ਵਿਵਸਥਾ ਨਹੀਂ ਹੈ, ਜਿਸ ਕਾਰਨ ਰਾਤ ਸਮੇਂ ਹਨੇਰਾ ਰਹਿੰਦਾ ਹੈ। ਅਜਿਹੇ ਵਿਚ ਲੋਕਾਂ ਨੂੰ ਆਵਾਜਾਈ ਦੌਰਾਨ ਪ੍ਰੇਸ਼ਾਨੀ ਦੇ ਨਾਲ-ਨਾਲ ਜੰਗਲੀ ਜੀਵਾਂ ਕਾਰਨ ਖ਼ਤਰਾ ਵੀ ਬਣਿਆ ਰਹਿੰਦਾ ਹੈ। ਭਾਜਪਾ ਸ਼ਕਤੀ ਕੇਂਦਰ ਪ੍ਰਮੁੱਖ ਸਤੀਸ਼ ਕੁਮਾਰ ਨੇ ਕਾਲਕਾ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਤੋਂ ਵਾਰਡ ਨੰ. 18 ਦੀਆਂ ਗਲੀਆਂ ਵਿਚ ਜਲਦ ਸਟ੍ਰੀਟ ਲਾਈਟਾਂ ਲਗਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋੜੀਂਦੀ ਰੌਸ਼ਨੀ ਹੋਣ ਨਾਲ ਲੋਕਾਂ ਨੂੰ ਰਾਤ ਸਮੇਂ ਆਵਾਜਾਈ ਵਿਚ ਸਹੂਲਤ ਮਿਲੇਗੀ ਅਤੇ ਸੰਭਾਵਿਤ ਹਾਦਸਿਆਂ ਤੋਂ ਵੀ ਬਚਾਅ ਹੋ ਸਕੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ।
ਪਿਛਲੀ ਖ਼ਬਰ 1 ਕਰੋੜ ਦੀ ਲਾਗਤ ਨਾਲ ਤਿਆਰ ਸੜਕ ਨੂੰ ਰਾਤ ਸਮੇਂ ਪੁੱਟ ਕੇ ਜੋੜਿਆ ਸੀਵਰੇਜ ਕੁਨੈਕਸ਼ਨ ਅਗਲੀ ਖ਼ਬਰ ਗੁਰਦੇਵ ਸਿੰਘ ਬਰਾੜ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।