26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਯੂਨੀਵਰਸਿਟੀ ਏ.ਬੀ.ਵੀ.ਪੀ ਇਕਾਈ ਨੇ ਪੰਜਾਬ ਦੇ ਰਾਜਪਾਲ ਨੂੰ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਵਿਕਾਸ ਸੰਬੰਧੀ ਸੌਂਪਿਆ ਮੰਗ-ਪੱਤ

ਚੰਡੀਗੜ੍ਹ, 25 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਇਕਾਈ ਵਲੋਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ ਗਿਆ। ਇਸ ਵਿਚ ਵਿਦਿਆਰਥੀ ਭਲਾਈ, ਬੁਨਿਆਦੀ ਢਾਂਚੇ, ਨਵੀਨਤਾ, ਆਵਾਜਾਈ, ਸਿਹਤ ਸਹੂਲਤਾਂ ਅਤੇ ਪੰਜਾਬ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ ਨਾਲ ਸਬੰਧਿਤ ਅਹਿਮ ਮੁੱਦੇ ਉਠਾਏ ਗਏ।

ਅਜੀਤ ਡੈਸਕ 26-09-2026
ਚੰਡੀਗੜ੍ਹ, 25 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਇਕਾਈ ਵਲੋਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ ਗਿਆ। ਇਸ ਵਿਚ ਵਿਦਿਆਰਥੀ ਭਲਾਈ, ਬੁਨਿਆਦੀ ਢਾਂਚੇ, ਨਵੀਨਤਾ, ਆਵਾਜਾਈ, ਸਿਹਤ ਸਹੂਲਤਾਂ ਅਤੇ ਪੰਜਾਬ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ ਨਾਲ ਸਬੰਧਿਤ ਅਹਿਮ ਮੁੱਦੇ ਉਠਾਏ ਗਏ।ਮੰਗ ਪੱਤਰ ਵਿਚ ਮੁੱਖ ਤੌਰ ’ਤੇ ਫ਼ੀਸ ਵਾਧਾ ਵਾਪਸ ਲੈਣ, ਸਮੀਖਿਆ ਦੀ ਮੰਗ, ਪੰਜਾਬ ਯੂਨੀਵਰਸਿਟੀ ਸਟੂਡੈਂਟ ਲਈ ਫ਼ੰਡ, ਨਵੇਂ ਹੋਸਟਲਾਂ ਦੀ ਉਸਾਰੀ, ਵਧੀਆ ਸਮਰੱਥਾ, ਸੁਰੱਖਿਆ, ਅਧਿਐਨ ਸਹੂਲਤਾਂ, ਸੱਭਿਆਚਾਰ ਅਤੇ ਵਿਦਿਆਰਥੀ ਗਤੀਵਿਧੀਆਂ ਲਈ ਰਵਾਇਤੀ ਕਲਾ, ਸਾਹਿਤ, ਥੀਏਟਰ, ਸੰਗੀਤ, ਨਾਚ ਯੂ.ਆਈ.ਈ.ਟੀ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਸੈਂਟਰ, ਮਸ਼ੀਨ ਲਰਨਿੰਗ, ਰੋਬੋਟਿਕਸ, ਡਾਟਾ ਸਾਇੰਸ, ਬੱਸ ਸੇਵਾਵਾਂ ਵਿਚ ਵਾਧਾ, ਪੀ.ਜੀ.ਆਈ ਵਿਚ ਸਿਹਤ ਸਹੂਲਤਾਂ, ਵਿਦਿਆਰਥੀ ਭਲਾਈ ਨੂੰ ਮਜ਼ਬੂਤ ਕਰਨ, ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਸਬੰਧੀ ਮੰਗ ਕੀਤੀ ਗਈ।
ਪਿਛਲੀ ਖ਼ਬਰ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਇਕ ਵਾਰ ਫਿਰ ਹੋਈ ਨੰਗੀ, ਪਾਰਟੀ ਆਗੂਆਂ ਨੇ ਦਲਿਤ ਔਰਤਾਂ ਦਾ ਕੀਤਾ ਅਪਮਾਨ : ਹਰਪਾਲ... ਅਗਲੀ ਖ਼ਬਰ ਸਤਲੋਕ ਆਸ਼ਰਮ ਖਮਾਣੋਂ ਵਲੋਂ ਸੁੱਖੇ ਮਾਜਰਾ ਗਊਸ਼ਾਲਾ ਲਈ 100 ਕੁਇੰਟਲ ਤੂੜੀ ਦੀ ਚੌਥੀ ਖੇਪ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।