29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੈਕਟਰ -29 ’ ਚ 55 ਪਊਏ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਕਾਬੂ

ਚੰਡੀਗੜ੍ਹ, 28 ਸਤੰਬਰ (ਕਪਿਲ ਵਧਵਾ)- ਸੈਕਟਰ-29 ਸਥਿਤ ਬੀ. ਐਂਡ.

ਅਜੀਤ ਡੈਸਕ 29-09-2026
ਚੰਡੀਗੜ੍ਹ, 28 ਸਤੰਬਰ (ਕਪਿਲ ਵਧਵਾ)- ਸੈਕਟਰ-29 ਸਥਿਤ ਬੀ.ਐਂਡ.ਆਰ. ਦਫ਼ਤਰ ਦੇ ਸਾਹਮਣੇ ਪੁਲਿਸ ਨੇ ਗਸ਼ਤ ਦੌਰਾਨ 55 ਪਊਏ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸੈਕਟਰ-29-ਬੀ ਵਾਸੀ 43 ਸਾਲਾ ਮਨੋਜ ਵਜੋਂ ਹੋਈ ਹੈ। ਪੁਲਿਸ ਮੁਤਾਬਿਕ 27 ਸਤੰਬਰ ਦੀ ਰਾਤ ਕਰੀਬ 8.05 ਵਜੇ ਏ.ਐੱਸ.ਆਈ. ਗਗਨਪ੍ਰੀਤ ਕੌਰ, ਏ.ਐੱਸ.ਆਈ. ਜਗਮੋਹਨ ਅਤੇ ਕਾਂਸਟੇਬਲ ਨਵੀਨ ਸਰਕਾਰੀ ਗੱਡੀ ’ਚ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬੀ.ਐਂਡ.ਆਰ. ਦਫ਼ਤਰ ਦੇ ਸਾਹਮਣੇ ਇਕ ਵਿਅਕਤੀ ਸੱਜੇ ਮੋਢੇ ’ਤੇ ਭਾਰੀ ਪਲਾਸਟਿਕ ਦਾ ਥੈਲਾ ਚੁੱਕ ਕੇ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ ’ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਥੈਲੇ ਦੀ ਤਲਾਸ਼ੀ ਲੈਣ ’ਤੇ 180 ਐੱਮ.ਐੱਲ. ਦੇ 55 ਪਊਏ ਬਰਾਮਦ ਹੋਏ। ਇਨ੍ਹਾਂ ’ਚ ‘ਐਂਪਾਇਰ ਨੰਬਰ-1’ ਦੇ 25 ਪਊਏ ਅਤੇ ‘ਸੁਪਰ ਹਿੰਮਤ’ ਦੇ 30 ਪਊਏ ਸ਼ਾਮਿਲ ਸਨ। ਮਨੋਜ ਸ਼ਰਾਬ ਸਬੰਧੀ ਕੋਈ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ। ਇਸ ’ਤੇ ਪੁਲਿਸ ਨੇ ਉਸ ਖ਼ਿਲਾਫ਼ ਐਕਸਾਈਜ਼ ਐਕਟ ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪਹਿਲਾਂ ਵੀ ਚਾਰ ਐੱਫ . ਆਈ . ਆਰ . ਦਰਜ ਪੁਲਿਸ ਰਿਕਾਰਡ ਮੁਤਾਬਿਕ ਮਨੋਜ ਖ਼ਿਲਾਫ਼ ਪਹਿਲਾਂ ਵੀ ਚਾਰ ਐੱਫ. ਆਈ. ਆਰ. ਦਰਜ ਹਨ। ਇਨ੍ਹਾਂ ’ਚ 2003 ਅਤੇ 2015 ਤੇ 2021 ’ਚ ਐਕਸਾਈਜ਼ ਐਕਟ ਤਹਿਤ ਦਰਜ ਮਾਮਲਾ ਅਤੇ 2018 ’ਚ ਧਾਰਾ 147, 149, 323, 452 ਅਤੇ 506 ਆਈ.ਪੀ.ਸੀ. ਤਹਿਤ ਦਰਜ ਮਾਮਲਾ ਸ਼ਾਮਿਲ ਹੈ।
ਪਿਛਲੀ ਖ਼ਬਰ ਪੜੌਲ ਗੋਲੀਕਾਂਡ : 30 ਬੋਰ ਦਾ ਪਿਸਟਲ, 3 ਜ਼ਿੰਦਾ ਰੌਂਦ ਤੇ ਖਾਲੀ ਮੈਗਜ਼ੀਨ ਬਰਾਮਦ ਗੈਂਗਸਟਰ ਲੱਕੀ ਪਟਿਆਲ ਨੇ ਮੁਹੱਈਆ ਕ... ਅਗਲੀ ਖ਼ਬਰ ਐਪ ਆਧਾਰਿਤ ਬਾਈਕ ਟੈਕਸੀ ਚਾਲਕਾਂ ਨੇ ਮੀਂਹ ਦੌਰਾਨ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।