03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵਿਆਹ ਦਾ ਝਾਂਸਾ ਦੇ ਕੇ 3 ਸਾਲ ਤੱਕ ਕਰਦਾ ਰਿਹਾ ਜਬਰ-ਜਨਾਹ

ਐੱਸ. ਏ.

ਅਜੀਤ ਡੈਸਕ 03-10-2026
ਐੱਸ. ਏ. ਐੱਸ. ਨਗਰ, 2 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਰਾਮਦਰਬਾਰ ਦੀ ਰਹਿਣ ਵਾਲੀ 27 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਰੀਬ 3 ਸਾਲ ਤੱਕ ਜ਼ਬਰ-ਜਨਾਹ ਕਰਨ ਦੇ ਦੋਸ਼ ਹੇਠ ਬਲੌਂਗੀ ਥਾਣਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਸ਼ੀ (28) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ’ਤੇ ਬੀ. ਐੱਨ. ਐੱਸ. ਦੀ ਧਾਰਾ 64 (2) (ਐੱਮ) ਅਤੇ 351 ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤਾ ਅਨੁਸਾਰ ਜਨਵਰੀ 2023 ਵਿਚ ਬਲੌਂਗੀ ਵਿਖੇ ਰਿਸ਼ਤੇਦਾਰਾਂ ਕੋਲ ਆਉਣ ਦੌਰਾਨ ਉਸ ਦੀ ਮੁਲਾਕਾਤ ਸ਼ਸ਼ੀ ਨਾਲ ਹੋਈ ਸੀ। ਬਾਅਦ ਵਿਚ ਮੁਲਜ਼ਮ ਨੇ ਇੰਸਟਾਗ੍ਰਾਮ ’ਤੇ ਉਸ ਨਾਲ ਗੱਲਬਾਤ ਸ਼ੁਰੂ ਕਰਕੇ ਵਿਆਹ ਦਾ ਪ੍ਰਸਤਾਵ ਰੱਖਿਆ। ਅਪ੍ਰੈਲ 2023 ਵਿਚ ਉਸ ਨੂੰ ਬਲੌਂਗੀ ਬੁਲਾ ਕੇ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ ਜਬਰ-ਜਨਾਹ ਕੀਤਾ। ਪੀੜਤਾ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਵੱਖ-ਵੱਖ ਹੋਟਲਾਂ ਵਿਚ ਲਿਜਾ ਕੇ ਉਸ ਦਾ ਸ਼ੋਸ਼ਣ ਕਰਦਾ ਰਿਹਾ। 16 ਜੁਲਾਈ 2026 ਨੂੰ ਮੁਲਜ਼ਮ ਨੇ ਉਸ ਨੂੰ ਆਖ਼ਰੀ ਵਾਰ ਹੋਟਲ ਵਿਚ ਬੁਲਾਇਆ ਅਤੇ ਵਿਆਹ ਦਾ ਭਰੋਸਾ ਦਿੱਤਾ, ਪਰ 18 ਜੁਲਾਈ ਨੂੰ ਉਹ ਮੁਹਾਲੀ ਤੋਂ ਫ਼ਰਾਰ ਹੋ ਗਿਆ। ਬਾਅਦ ਵਿਚ ਵਿਆਹ ਤੋਂ ਮੁਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਵੀ ਪੀੜਤਾ ਨੇ ਲਾਏ ਹਨ। ਪੁਲਿਸ ਮੁਤਾਬਿਕ ਇਹ ਜ਼ੀਰੋ ਐੱਫ.ਆਈ.ਆਰ. ਪਹਿਲਾਂ ਚੰਡੀਗੜ੍ਹ ਪੁਲਿਸ ਕੋਲ ਦਰਜ ਹੋਈ ਸੀ, ਜਿਸ ਨੂੰ ਘਟਨਾ ਸਥਾਨ ਬਲੌਂਗੀ ਹੋਣ ਕਾਰਨ ਇਥੇ ਤਬਦੀਲ ਕੀਤਾ ਗਿਆ। ਪੁਲਿਸ ਵਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੀ.ਪੀ.ਆਈ. (ਐੱਮ) ਵਰਕਰ 5 ਅਕਤੂਬਰ ਨੂੰ ਸੌਂਪਣਗੇ ਹਲਕਾ ਵਿਧਾਇਕ ਨੂੰ ਮੰਗ-ਪੱਤਰ ਅਗਲੀ ਖ਼ਬਰ ਚਿਕਨ ਸ਼ਾਪ ਦੀ ਆੜ ਹੇਠ ਚੱਲ ਰਿਹਾ ਸੀ ਨਾਜਾਇਜ਼ ਸ਼ਰਾਬ ਦਾ ਧੰਦਾ, ਐਕਸਾਈਜ਼ ਵਿਭਾਗ ਦਾ ਛਾਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।