07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਚੰਡੀਗੜ੍ਹ ’ ਚ ਦੋ ਵਿਅਕਤੀਆਂ ਨਾਲ 7.20 ਲੱਖ ਦੀ ਸਾਈਬਰ ਠੱਗੀ

ਚੰਡੀਗੜ੍ਹ, 6 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ’ਚ ਸਾਈਬਰ ਠੱਗਾਂ ਨੇ ਵੱਖ-ਵੱਖ ਮਾਮਲਿਆਂ ’ਚ ਦੋ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ 7. 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ।

ਸਨਿਚਰਵਾਰ, 1 ਅਗਸਤ, 2026 07-10-2026
ਚੰਡੀਗੜ੍ਹ, 6 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ’ਚ ਸਾਈਬਰ ਠੱਗਾਂ ਨੇ ਵੱਖ-ਵੱਖ ਮਾਮਲਿਆਂ ’ਚ ਦੋ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ 7.20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਦੋਵਾਂ ਮਾਮਲਿਆਂ ’ਚ ਚੰਡੀਗੜ੍ਹ ਪੁਲਿਸ ਦੇ ਸਾਈਬਰ ਥਾਣੇ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਮਾਮਲੇ ’ਚ ਪੁਲਿਸ ਲਾਈਨ ਸੈਕਟਰ-26 ਸਥਿਤ ਚੰਡੀਗੜ੍ਹ ਪੁਲਿਸ ਦੀ ਐੱਮ.ਟੀ. ਸ਼ਾਖਾ ’ਚ ਤਾਇਨਾਤ ਅਮਰਜੀਤ ਸਿੰਘ ਨਾਲ 1,95,380 ਰੁਪਏ ਦੀ ਸਾਈਬਰ ਠੱਗੀ ਹੋਈ। ਸ਼ਿਕਾਇਤਕਰਤਾ ਅਨੁਸਾਰ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਵਾਟਸਐਪ ’ਤੇ ਇਕ ਲਿੰਕ ਭੇਜਿਆ ਗਿਆ ਸੀ। ਲਿੰਕ ’ਤੇ ਕਾਰਵਾਈ ਕਰਨ ਤੋਂ ਬਾਅਦ ਠੱਗਾਂ ਨੇ ਉਸ ਨਾਲ ਧੋਖਾਧੜੀ ਕਰਕੇ ਰਕਮ ਕਢਵਾ ਲਈ। ਇਸ ਸਬੰਧੀ ਥਾਣਾ ਸਾਈਬਰ ਸੈਕਟਰ-17 ’ਚ ਬੀ.ਐੱਨ.ਐੱਸ. ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੇ ਮਾਮਲੇ ’ਚ ਸੈਕਟਰ-42 ਅਟਾਵਾ ਵਾਸੀ ਬਰਿੰਦਰ ਸਿੰਘ ਬੈਂਸ ਨਾਲ 5,24,700 ਰੁਪਏ ਦੀ ਸਾਈਬਰ ਠੱਗੀ ਹੋਈ। ਸ਼ਿਕਾਇਤਕਰਤਾ ਮੁਤਾਬਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਮੈਲੀਸ਼ੀਅਸ ਏ.ਪੀ.ਕੇ ਫਾਈਲ ਡਾਊਨਲੋਡ ਕਰਵਾ ਦਿੱਤੀ, ਜਿਸ ਤੋਂ ਬਾਅਦ ਉਸ ਦੇ ਖਾਤੇ ’ਚੋਂ 5,24,700 ਰੁਪਏ ਦੀ ਰਕਮ ਠੱਗ ਲਈ ਗਈ। ਇਸ ਮਾਮਲੇ ’ਚ ਵੀ ਥਾਣਾ ਸਾਈਬਰ ਸੈਕਟਰ-17 ’ਚ ਉਕਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਦੋਵਾਂ ਮਾਮਲਿਆਂ ’ਚ ਰੁਪਇਆ ਦੇ ਲੈਣ-ਦੇਣ ਅਤੇ ਸਾਈਬਰ ਠੱਗਾਂ ਵੱਲੋਂ ਵਰਤੇ ਗਏ ਲਿੰਕ ਤੇ ਏ.ਪੀ.ਕੇ ਫਾਈਲ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੱਪ ਵਲੋਂ ਡੰਗੇ ਜਾਣ ਕਾਰਨ ਨੌਜਵਾਨ ਹਸਪਤਾਲ ਦਾਖ਼ਲ , ਹਾਲਤ ਖ਼ਤਰੇ ਤੋਂ ਬਾਹਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਟੈਕ ਇਨੋਵੇਸ਼ਨ ਫੋਰਮ ਨੇ ਚੰਡੀਗੜ੍ਹ ’ ਚ ਇੰਡੋਵੇਸ਼ਨ ਸੈਂਟਰ ਸਥਾਪਿਤ ਕਰਨ ਲਈ ਏ . ਆਈ . ਸੀ . ਟੀ . ਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।