ਸੱਪ ਵਲੋਂ ਡੰਗੇ ਜਾਣ ਕਾਰਨ ਨੌਜਵਾਨ ਹਸਪਤਾਲ ਦਾਖ਼ਲ , ਹਾਲਤ ਖ਼ਤਰੇ ਤੋਂ ਬਾਹਰ
ਡੇਰਾਬੱਸੀ, 6 ਅਕਤੂਬਰ (ਗੁਰਮੀਤ ਸਿੰਘ)-ਪਿੰਡ ਭਾਂਖਰਪੁਰ ਨੇੜੇ ਇਕ ਕਾਲੋਨੀ ‘ਚ ਦੇਰ ਰਾਤ ਉਦੋਂ ਹੜਕੰਪ ਮਚ ਗਿਆ, ਜਦੋਂ ਇਕ ਨੌਜਵਾਨ ਦੇ ਪੈਰ ‘ਤੇ ਸੱਪ ਨੇ ਡੰਗ ਮਾਰ ਦਿੱਤਾ। ਇਸ ਦੌਰਾਨ ਹੌਸਲਾ ਦਿਖਾਉਂਦਿਆਂ ਨੌਜਵਾਨ ਧਰਮਵੀਰ ਨੇ ਡੰਗ ਮਾਰਨ ਵਾਲੇ ਸੱਪ ਨੂੰ ਮਾਰ ਦਿੱਤਾ ਅਤੇ ਉਸ ਨੂੰ ਇਕ ਲਿਫ਼ਾਫ਼ੇ ‘ਚ ਪਾ ਕੇ ਪਰਿਵਾਰਕ ਮੈਂਬਰਾਂ ਸਮੇਤ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚ ਗਿਆ।
ਅਜੀਤ ਡੈਸਕ
07-10-2026